ਗੁਜਰਾਤ ਦੌਰੇ ''ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਈ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

07/11/2021 9:10:40 PM

ਅਹਿਮਦਾਬਾਦ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਆਪਣੇ ਸੰਸਦੀ ਖੇਤਰ ਗਾਂਧੀਨਗਰ ਦੇ ਦੌਰੇ 'ਤੇ ਹਨ। ਸੰਸਦੀ ਖੇਤਰ ਦੇ ਦੌਰੇ ਦੌਰਾਨ ਅਮਿਤ ਸ਼ਾਹ ਨੇ ਕਈ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਅਮਿਤ ਸ਼ਾਹ ਨੇ ਵੇਜਲਪੁਰ ਇਲਾਕੇ ਵਿੱਚ ਨਵ-ਨਿਰਮਾਣ ਕੰਮਿਉਨਿਟੀ ਹਾਲ ਦਾ ਉਦਘਾਟਨ ਕੀਤਾ। ਪ੍ਰੋਗਰਾਮ ਤੋਂ ਬਾਅਦ ਬਾਹਰ ਆ ਕੇ ਉਨ੍ਹਾਂ ਨੇ ਸੋਸਾਇਟੀ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਜਾਣਿਆ। ਇਸ ਦੌਰਾਨ ਗ੍ਰਹਿ ਮੰਤਰੀ ਦੀ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਸਨ।

ਇਹ ਵੀ ਪੜ੍ਹੋ- ਯੂ.ਪੀ. 'ਚ 15 ਅਗਸਤ ਤੋਂ ਪਹਿਲਾਂ ਧਮਾਕਾ ਕਰਨਾ ਚਾਹੁੰਦੇ ਸਨ ਅੱਤਵਾਦੀ, ਪਾਕਿ ਤੋਂ ਹੋ ਰਹੇ ਸਨ ਹੈਂਡਲ

ਸ਼ਾਹ ਨੇ ਆਪਣੇ ਗਾਂਧੀਨਗਰ ਲੋਕਸਭਾ ਖੇਤਰ ਵਿੱਚ ਅਹਿਮਦਾਬਾਦ ਅਤੇ ਇਸ ਦੇ ਨੇੜਲੇ ਖੇਤਰਾਂ ਵਿੱਚ 244 ਕਰੋੜ ਰੁਪਏ ਦੀਆਂ ਪ੍ਰਾਜੈਕਟਾਂ ਦੀ ਨੀਂਹ ਰੱਖੀ ਅਤੇ ਮੋਦੀ ਦੇ ਰਾਜ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਗੁਜਰਾਤ ਵਿੱਚ ਸ਼ੁਰੂ ਹੋਏ ਵਿਕਾਸ ਕਾਰਜਾਂ ਦੀ ਸ਼ਾਬਾਸ਼ੀ ਕੀਤੀ। ਸ਼ਾਹ ਨੇ ਕਿਹਾ, ‘‘ਰਾਜਨੀਤੀ ਵਿੱਚ ਇੰਨੇ ਲੰਬੇ ਅਨੁਭਵ ਦੌਰਾਨ ਮੈਂ ਕਈ ਤਰ੍ਹਾਂ ਦੇ ਨੇਤਾ ਵੇਖੇ ਹਨ। ਕੁੱਝ ਅਜਿਹੇ ਨੇਤਾ ਹਨ, ਜੋ ਚੀਜ਼ਾਂ ਨੂੰ ਆਪਣੀ ਰਫ਼ਤਾਰ ਨਾਲ ਹੋਣ ਦਿੰਦੇ ਹਨ ਅਤੇ ਸਿਰਫ ਫ਼ੀਤਾ ਕੱਟਣ ਲਈ ਜਾਂਦੇ ਹਨ। ਕੁੱਝ ਅਜਿਹੇ ਨੇਤਾ ਵੀ ਹਨ, ਜੋ ਆਪਣੇ ਕਾਰਜਕਾਲ ਦੌਰਾਨ ਸਭ ਤੋਂ ਜ਼ਿਆਦਾ ਵਿਕਾਸ ਯਕੀਨੀ ਕਰਣ ਲਈ ਸਖ਼ਤ ਮਿਹਨਤ ਕਰਦੇ ਹਨ।’’

ਉਨ੍ਹਾਂ ਨੇ ਸ਼ਹਿਰ ਦੇ ਬੋਪਾਲ ਖੇਤਰ ਵਿੱਚ ਇੱਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਪਰ ਕੁੱਝ ਅਜਿਹੇ ਵੀ ਹਨ, ਜੋ ਅਜਿਹਾ ਤੰਤਰ ਬਣਾਉਂਦੇ ਹਨ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਵਿਕਾਸ ਜਾਰੀ ਰਹਿੰਦਾ ਹੈ ਅਤੇ ਨਰਿੰਦਰ ਭਾਈ ਅਜਿਹਾ ਕਰਨ ਵਾਲੇ ਪਹਿਲੇ ਨੇਤਾ ਹਨ। ਸ਼ਾਹ ਨੇ ਕਿਹਾ ਕਿ ਮੁੱਖ ਮੰਤਰੀ ਦੇ ਰੂਪ ਵਿੱਚ ਮੋਦੀ ਦੇ 14 ਸਾਲ ਦੇ ਸ਼ਾਸਨ ਨਾਲ ਗੁਜਰਾਤ ਨੂੰ ਬਹੁਤ ਫਾਇਦਾ ਹੋਇਆ। ਉਨ੍ਹਾਂ ਕਿਹਾ, ਇਨ੍ਹਾਂ 14 ਸਾਲਾਂ ਵਿੱਚ ਅਜਿਹੀ ਪ੍ਰਣਾਲੀ ਬਣਾਈ ਗਈ ਅਤੇ ਅਜਿਹੇ ਪ੍ਰਬੰਧ ਕੀਤੇ ਗਏ, ਜਿਨ੍ਹਾਂ ਨੇ ਉਨ੍ਹਾਂ ਦੇ ਗੁਜਰਾਤ ਤੋਂ ਜਾਣ ਤੋਂ ਬਾਅਦ ਵੀ ਵਿਕਾਸ ਕਾਰਜ ਯਕੀਨੀ ਕੀਤਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News