ਬੰਪਰ ਜਿੱਤ ਤੋਂ ਖੁਸ਼ ਭਾਜਪਾ ਪ੍ਰਧਾਨ ਅਮਿਤ ਸ਼ਾਹ, ਕਿਹਾ- ਇਹ ਪੂਰੇ ਭਾਰਤ ਦੀ ਜਿੱਤ

05/23/2019 3:17:51 PM

ਨਵੀਂ ਦਿੱਲੀ— ਲੋਕ ਸਭਾ ਚੋਣਾਂ 'ਚ ਭਾਜਪਾ ਦੀ ਵੱਡੀ ਜਿੱਤ ਨਾਲ ਖੁਸ਼ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਦੇਸ਼ ਦੀ ਜਨਤਾ ਦਾ ਧੰਨਵਾਦ ਕੀਤਾ। ਸ਼ਾਹ ਨੇ ਇਕ ਤੋਂ ਬਾਅਦ ਇਕ ਕਈ ਟਵੀਟ ਕਰ ਕੇ ਇਸ ਜਿੱਤ ਨੂੰ ਪੂਰੇ ਭਾਰਤ ਦੀ ਜਿੱਤ ਦੱਸਿਆ ਹੈ। ਸ਼ਾਹ ਨੇ ਟਵੀਟ ਕਰ ਕੇ ਕਿਹਾ,''ਫਿਰ ਇਕ ਵਾਰ ਮੋਦੀ ਸਰਕਾਰ। ਥੈਂਕ ਯੂ ਇੰਡੀਆ।''PunjabKesari

ਇਕ ਹੋਰ ਟਵੀਟ 'ਚ ਸ਼ਾਹ ਨੇ ਕਿਹਾ,''ਇਹ ਪੂਰੇ ਭਾਰਤ ਦੀ ਜਿੱਤ ਹੈ। ਦੇਸ਼ ਦੇ ਨੌਜਵਾਨ, ਗਰੀਬ, ਕਿਸਾਨਾਂ ਦੀਆਂ ਇੱਛਾਵਾਂ ਦੀ ਜਿੱਤ। ਇਹ ਜਿੱਤ ਪ੍ਰਧਾਨ ਮੰਤਰੀ ਮੋਦੀ ਜੀ ਦੀ 5 ਸਾਲ ਦੇ ਵਿਕਾਸ ਅਤੇ ਮਜ਼ਬੂਤ ਲੀਡਰਸ਼ਿਪ 'ਚ ਜਨਤਾ ਦੇ ਵਿਸ਼ਵਾਸ ਦੀ ਜਿੱਤ ਹੈ। ਮੈਂ ਭਾਜਪਾ ਦੇ ਕਰੋੜਾਂ ਵਰਕਰਾਂ ਵਲੋਂ ਨਰਿੰਦਰ ਮੋਦੀ ਜੀ ਨੂੰ ਹਾਰਦਿਕ ਵਧਾਈ ਦਿੰਦਾ ਹਾਂ।''PunjabKesariਇਕ ਹੋਰ ਟਵੀਟ 'ਚ ਸ਼ਾਹ ਨੇ ਲਿਖਿਆ,''ਜਨ-ਜਨ ਦੇ ਵਿਸ਼ਵਾਸ ਅਤੇ ਵਿਕਾਸ ਦੀ ਪ੍ਰਤੀਕ ਮੋਦੀ ਸਰਕਾਰ ਬਣਾਉਣ ਲਈ ਭਾਰਤ ਦੀ ਜਨਤਾ ਦਾ ਕੋਟਿ-ਕੋਟਿ ਨਮਨ। ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ।''PunjabKesariਦੱਸਣਯੋਗ ਹੈ ਕਿ 542 ਸੀਟਾਂ ਦੇ ਰੁਝਾਨ ਅਤੇ ਨਤੀਜਿਆਂ 'ਚ ਭਾਜਪਾ ਇਕੱਲੀ 292 ਸੀਟਾਂ 'ਤੇ ਅੱਗੇ ਹਨ ਜਦੋਂ ਕਿ ਐੱਨ.ਡੀ.ਏ. 350 ਸੀਟਾਂ 'ਤੇ ਅੱਗੇ ਹਨ। ਭਾਜਪਾ ਨੇ 2014 ਦੇ ਨਤੀਜਿਆਂ ਨੂੰ ਪਿੱਛੇ ਛੱਡਦੇ ਹੋਏ ਯੂ.ਪੀ., ਬਿਹਾਰ, ਮਹਾਰਾਸ਼ਟਰ, ਕਰਨਾਟਕ 'ਚ ਜ਼ਬਰਦਸਤ ਜਿੱਤ ਦਰਜ ਕਰਨ ਵੱਲ ਵਧ ਰਹੀ ਹੈ।


DIsha

Content Editor

Related News