ਸ਼ਾਹੀਨ ਬਾਗ ਨੂੰ ਲੈ ਕੇ ਅਮਿਤ ਸ਼ਾਹ ਨੇ ਕੇਜਰੀਵਾਲ 'ਤੇ ਕੀਤਾ ਹਮਲਾ

01/24/2020 9:09:11 PM

ਨਵੀਂ ਦਿੱਲੀ — ਦਿੱਲੀ 'ਚ ਵਿਧਾਨ ਸਭਾ ਚੋਣ ਲਈ 8 ਫਰਵਰੀ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਰਾਜਨੀਤੀ ਦਲ ਇਕ ਦੂਜੇ 'ਤੇ ਜੰਮ ਕੇ ਨਿਸ਼ਾਨਾ ਵਿੰਨ੍ਹ ਰਹੇ ਹਨ। ਬੀਜੇਪੀ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਕਰਾਵਲ ਨਗਰ 'ਚ ਆਯੋਜਿਤ ਜਨ ਸਭਾ ਦੌਰਾਨ ਆਮ ਆਦਮੀ ਪਾਰਟੀ 'ਤੇ ਜੰਮ ਕੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੱਡੇ ਬਦਲਾਅ ਕਰਕੇ, ਦਿੱਲੀ 'ਚ 5 ਸਾਲ ਤਕ ਸ਼ਾਸਨ ਕੀਤਾ ਅਤੇ ਦਿੱਲੀ ਨੂੰ ਅੱਗੇ ਲਿਜਾਣ ਦੀ ਥਾਂ ਪਿੱਛੇ ਲਿਜਾਣ ਵਾਲੇ ਕੰਮ ਕੀਤੇ।
ਆਪਣੇ ਸੰਬੋਧਨ ਦੌਰਾਨ ਅਮਿਤ ਸ਼ਾਹ ਨੇ ਕਿਹਾ, 'ਜੋ ਆਪਣੇ ਵੋਟਬੈਂਕ ਦੇ ਲਾਲਚ 'ਚ ਦੇਸ਼ ਦੀ ਸੁਰੱਖਿਆ ਨਾਲ, ਦੇਸ਼ ਦੇ ਸਨਮਾਨ ਨਾਲ, ਦੇਸ਼ ਦੇ ਜਵਾਨਾਂ ਦੇ ਸਨਮਾਨ ਨਾਲ ਖਿਲਵਾੜ ਕਰਦੇ ਹਨ, ਉਨ੍ਹਾਂ ਨੂੰ ਵੋਟ ਮੰਗਣ ਦਾ ਅਧਿਕਾਰ ਨਹੀਂ ਹੈ। ਅੱਜ ਵੀ ਬੇਸ਼ਰਮ ਹੋ ਕੇ ਕਹਿੰਦੇ ਹਨ ਕਿ ਅਸੀਂ ਸ਼ਾਹੀਨ ਬਾਗ ਵਾਲਿਆਂ ਨਾਲ ਹਾਂ। ਜੋ ਦੰਗੇ ਕਰਵਾਉਂਦੇ ਹਨ, ਜੋ ਦੰਗਿਆਂ ਲਈ ਭੜਕਾਉਂਦੇ ਹਨ, ਉਨ੍ਹਾਂ ਨੂੰ ਦਿੱਲੀ ਵਾਲਿਆਂ ਨੂੰ ਵੋਟ ਦੇਣਾ ਚਾਹੀਦਾ ਹੈ?''

ਕੇਜਰੀਵਾਲ ਨੂੰ ਯਾਦ ਦਿਵਾਏ ਵਾਅਦੇ
ਕੇਜਰੀਵਾਲ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਅਮਿਤ ਸ਼ਾਹ ਨੇ ਕਿਹਾ, 'ਕੇਜਰੀਵਾਲ ਅੱਜ ਪੁਰਾਣੇ ਵਾਅਦੇ ਯਾਦ ਨਹੀਂ ਕਰਦੇ ਹਨ। ਉਹ ਜਦੋਂ ਵੀ ਆਉਣ ਤਾਂ ਉਨ੍ਹਾਂ ਨੂੰ ਪੁੱਛਣਾ ਕਿ ਨਵੇਂ ਸਕੂਲ ਬਣਾਉਣੇ ਸਨ ਉਹ ਕਿਥੇ ਹਨ। 700 ਤੋਂ ਜ਼ਿਆਦਾ ਸਕੂਲਾਂ 'ਚ ਪ੍ਰਿੰਸੀਪਲ ਨਹੀਂ ਹਨ। ਕਈ ਸਕੂਲਾਂ 'ਚ ਵਿਗਿਆਨ ਦੀ ਫੈਕਲਟੀ ਨਹੀਂ ਹੈ। ਸਕੂਲਾਂ 'ਚ 19000 ਤੋਂ ਜ਼ਿਆਦਾ ਅਧਿਆਪਕਾਂ ਦੀ ਕਮੀ ਹੈ। ਕੇਜਰੀਵਾਲ ਨੇ ਕਿਹਾ ਸੀ ਕਿ 15 ਲੱਖ ਸੀ.ਸੀ.ਟੀ.ਵੀ. ਕੈਮਰੇ ਲਗਾਵਾਂਗੇ। ਕੀ ਹਰ ਥਾਂ ਸੀ.ਸੀ.ਟੀ.ਵੀ. ਲੱਗੇ ਹਨ? 5000 ਬੱਸਾਂ ਖਰੀਦਣ ਦੀ ਗੱਲ ਕਹੀ ਸੀ? ਪਰ ਸਿਰਫ 300 ਬੱਸਾਂ ਖਰੀਦ ਕੇ ਮੀਡੀਆ 'ਚ ਖਬਰ ਦੇ ਦਿੱਤੀ। ਅਸਥਾਈ ਕਰਮਚਾਰੀਆਂ ਨੂੰ ਸਥਾਈ ਨਹੀਂ ਕੀਤਾ। ਕੇਜਰੀਵਾਲ ਨੇ ਕਿਹਾ ਸੀ ਕਿ ਯਮੁਨਾ ਜੀ ਨੂੰ ਸਾਫ ਕਰ ਦਿਆਂਗੇ। ਇਨ੍ਹਾਂ ਨੇ ਤਾਂ ਯਮੁਨਾ ਜੀ ਨੂੰ ਸਾਫ ਰੱਖਣ ਦੀ ਥਾਂ ਦਿੱਲੀ ਦੇ ਘਰਾਂ ਦਾ ਪਾਣੀ ਵਾ ਗੰਦਾ ਕਰ ਦਿੱਤਾ ਹੈ।'

ਜਿਥੇ ਝੁੱਗੀਆਂ ਹਨ ਉਥੇ ਭਾਜਪਾ ਸਰਕਾਰ ਦੇਵੇਗੀ 2 ਰੂਮ ਦਾ ਫਲੈਟ
ਭਾਜਪਾ ਦੇ ਵਾਅਦੇ ਨੂੰ ਯਾਦ ਦਿਵਾਉਂਦੇ ਹੋਏ ਗ੍ਰਹਿ ਮੰਤਰੀ ਨੇ ਕਿਹਾ, 'ਦਿੱਲੀ 'ਚ ਇਕ ਵਾਰ ਭਾਜਪਾ ਦੀ ਸਰਕਾਰ ਬਣਾ ਦਿਓ, ਜਿਥੇ ਝੁੱਗੀ ਹੈ ਉਥੇ ਉਨ੍ਹਾਂ ਨੂੰ 2 ਰੂਮ ਦਾ ਪੱਕਾ ਫਲੈਟ ਦੇਣ ਦਾ ਕੰਮ ਭਾਜਪਾ ਸਰਕਾਰ ਕਰਨ ਵਾਲੀ ਹੈ। ਦਿੱਲੀ ਦੀ ਜਨਤਾ ਤਕ ਕੇਜਰੀਵਾਲ ਸਰਕਾਰ ਨੇ 5 ਲੱਖ ਰੁਪਏ ਦੇ ਫ੍ਰੀ ਇਲਾਜ ਵਾਲੀ ਆਯੁਸ਼ਮਾਨ ਯੋਜਨਾ ਦਾ ਲਾਭ ਨਹੀਂ ਪਹੁੰਚਣ ਦਿੱਤਾ। ਇਹ ਕਹਿੰਦੇ ਹੋਏ ਅਸੀਂ ਮੁਹੱਲਾ ਕਲੀਨਿਕ ਖੋਲ੍ਹੇ, ਤੁਸੀਂ ਹੀ ਦੱਸੋਂ ਤੁਹਾਡਾ ਇਲਾਜ ਕਲੀਨਿਕ 'ਚ ਹੋਣਾ ਚਾਹੀਦਾ ਹੈ ਜਾਂ ਚੰਗੇ ਹਸਪਤਾਲ 'ਚ।'


Inder Prajapati

Content Editor

Related News