ਮੋਦੀ ਸਰਕਾਰ ਨੇ 9 ਸਾਲਾਂ ’ਚ ਦੇਸ਼ ਦੇ ਸੁਰੱਖਿਆ ਤੰਤਰ ਨੂੰ ਮਜ਼ਬੂਤ ਕਰ ਅੱਤਵਾਦ ਦਾ ਕੀਤਾ ਖਾਤਮਾ : ਅਮਿਤ ਸ਼ਾਹ

Wednesday, Jun 21, 2023 - 01:26 AM (IST)

ਮੋਦੀ ਸਰਕਾਰ ਨੇ 9 ਸਾਲਾਂ ’ਚ ਦੇਸ਼ ਦੇ ਸੁਰੱਖਿਆ ਤੰਤਰ ਨੂੰ ਮਜ਼ਬੂਤ ਕਰ ਅੱਤਵਾਦ ਦਾ ਕੀਤਾ ਖਾਤਮਾ : ਅਮਿਤ ਸ਼ਾਹ

ਸਿਰਸਾ (ਲਲਿਤ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ’ਚ ਵੱਧ ਰਹੇ ਨਸ਼ੇ ਤੋਂ ਪ੍ਰਧਾਨ ਮੰਤਰੀ ਮੋਦੀ ਵੀ ਚਿੰਤਤ ਹਨ। ਉਨ੍ਹਾਂ ਭਾਰਤ ਨੂੰ ਨਸ਼ਾ ਮੁਕਤ ਕਰਨ ਖਾਤਰ ਗ੍ਰਹਿ ਮੰਤਰਾਲਾ ਦੀ ਜ਼ਿੰਮੇਵਾਰੀ ਲਾਈ ਹੈ। ਹਰਿਆਣਾ ’ਚ ਸਾਡੀ ਭਾਜਪਾ ਸਰਕਾਰ ਨੇ ਵੀ ਇਸ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ, ਜਲਦ ਹੀ ਅਸੀਂ ਦੇਸ਼ ਨੂੰ ਨਸ਼ਾ ਮੁਕਤ ਕਰਾਂਗਾ। ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਸਿਰਸਾ ’ਚ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਗੌਰਵਸ਼ਾਲੀ ਭਾਰਤ ਰੈਲੀ ਨੂੰ ਸੰਬੋਧਨ ਕਰਦਿਆਂ 2024 ਦੇ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਆਗਾਜ਼ ਕੀਤਾ।

ਇਹ ਵੀ ਪੜ੍ਹੋ : PM ਮੋਦੀ ਦਾ ਨਿਊਯਾਰਕ 'ਚ ਸ਼ਾਨਦਾਰ ਸਵਾਗਤ, ਏਅਰਪੋਰਟ 'ਤੇ ਭਾਰਤੀਆਂ ਨੂੰ ਮਿਲੇ

ਇਸ ਮੌਕੇ ਹਰਿਆਣਾ ਭਾਜਪਾ ਤੇ ਇੰਚਾਰਜ ਵਿਪਲੇਵ ਦੇਵ, ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟੜ, ਕੇਂਦਰੀ ਜੇਲ ਮੰਤਰੀ ਗਜੇਂਦਰ ਸ਼ੇਖਾਵਤ, ਗ੍ਰਹਿ ਮੰਤਰੀ ਅਨਿਲ ਵਿੱਜ, ਪਾਰਟੀ ਤੇ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ, ਮਨਿੰਜਦਰ ਸਿੰਘ ਸਿਰਸਾ ਸਣੇ ਹੋਰ ਲੀਡਰ ਮੌਜੂਦ ਸਨ। ਮੁੱਖ ਮੰਤਰੀ ਖੱਟੜ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਕਿਸਾਨੀ ਦਾ ਪ੍ਰਤੀਕ ਹਲ ਭੇਟ ਕੀਤਾ। ਸ਼ਾਹ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਹਰਿਆਣਾ ਤੇ ਪੰਜਾਬ ਨੂੰ ਸਿਰਸਾ ਦੀ ਧਰਤੀ ਤੋਂ ਮੇਰਾ ਸਲਾਮ ਹੈ। ਹਰਿਆਣਾ ਦੀ ਧਰਤੀ ਉਹ ਧਰਤੀ ਹੈ, ਜਿਸ ਦੇ ਲਾਲ ਭਾਰਤ ਮਾਂ ਦੀ ਸੁਰੱਖਿਆ ਲਈ ਹਰ ਵੇਲੇ ਬਾਰਡਰ ’ਤੇ ਤਾਇਨਾਤ ਹਨ। ਹਰਿਆਣਾ ਦੇ ਖਿਡਾਰੀਆਂ ਨੇ ਵਿਦੇਸ਼ ਦੀ ਧਰਤੀ ’ਤੇ ਮੈਡਲ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ।

ਇਹ ਵੀ ਪੜ੍ਹੋ : 3 ਦਿਨਾ ਅਮਰੀਕਾ ਦੌਰੇ 'ਤੇ ਨਿਊਯਾਰਕ ਪਹੁੰਚੇ PM ਮੋਦੀ, ਕੱਲ੍ਹ ਸੰਯੁਕਤ ਰਾਸ਼ਟਰ 'ਚ ਕਰਨਗੇ ਯੋਗ

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਇਨ੍ਹਾਂ 9 ਸਾਲਾਂ ’ਚ ਦੇਸ਼ ਦੇ ਸੁਰੱਖਿਆ ਤੰਤਰ ਨੂੰ ਮਜ਼ਬੂਤ ਕੀਤਾ ਹੈ ਤੇ ਅੱਤਵਾਦ ਦਾ ਖਾਤਮਾ ਕੀਤਾ ਹੈ। ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਨਾਲ ਸਬੰਧਿਤ ਧਾਰਾ 370 ਨੂੰ ਹਟਾਉਣ ਦਾ ਕੰਮ ਵੀ ਕੀਤਾ ਹੈ। ਰਾਹੁਲ ਬਾਬਾ ਤੇ ਕਾਂਗਰਸ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ। ਰੈਲੀ ’ਚ ਪੁੱਜਣ ਤੋਂ ਪਹਿਲਾ ਕੇਂਦਰੀ ਗ੍ਰਹਿ ਮੰਤਰੀ ਨੇ ਰਾਣੀਆਂ ਰੋਡ ਸਥਿਤ ਗੁਰਦੁਆਰਾ ਚਿੱਲਾ ਸਾਹਿਬ ’ਚ ਮੱਥਾ ਟੇਕ ਕੇ ਆਸ਼ੀਰਵਾਦ ਲਿਆ। ਉਨ੍ਹਾਂ ਬਾਬਾ ਅਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਹ ਵੀ ਪੜ੍ਹੋ : ਸੂਬਾ ਸਰਕਾਰ ਕਰੇਗੀ ਡੀਜੀਪੀ ਨਿਯੁਕਤ, ਵਿਧਾਨ ਸਭਾ 'ਚ ਪੰਜਾਬ ਪੁਲਸ (ਸੋਧ) ਬਿੱਲ 2023 ਨੂੰ ਦਿੱਤੀ ਮਨਜ਼ੂਰੀ

ਉਨ੍ਹਾਂ ਕਿਹਾ ਕਿ ਹਰਿਆਣਾ ’ਚ ਮਨੋਹਰ ਸਰਕਾਰ ਨੇ ਵਿਕਾਸ ਦੇ ਮਾਮਲੇ ’ਚ ਕੋਈ ਕਸਰ ਨਹੀਂ ਛੱਡੀ ਹੈ। ਮਨੋਹਰ ਸਰਕਾਰ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਹਰਿਆਣਾ ’ਚ ਲਾਗੂ ਕੀਤਾ ਹੈ। ਇਸ ਡਬਲ ਇੰਜਣ ਦੀ ਸਰਕਾਰ ਨੇ ਵਿਕਾਸ ਦੇ ਵਧੇਰੇ ਕੰਮ ਕੀਤੇ ਹਨ। ਮੁੱਖ ਮੰਤਰੀ ਖੱਟੜ ਨੇ ਕਿਹਾ ਕਿ ਅਸੀਂ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਹਰਿਆਣਾ ’ਚ ਲਾਗੂ ਕਰਕੇ ਆਮ ਆਦਮੀ ਨੂੰ ਇਨ੍ਹਾਂ ਦਾ ਲਾਭ ਦਿੱਤਾ ਹੈ। ਇਸ ਮੌਕੇ ਬਿਜਲੀ ਮੰਤਰੀ ਰਣਜੀਤ ਸਿੰਘ, ਸਿੱਖਿਆ ਮੰਤਰੀ ਕੰਵਰ ਪਾਲ ਗੁੱਜਰ, ਮੈਂਬਰ ਪਾਰਲੀਮੈਂਟ ਸੁਨੀਤਾ ਦੁੱਗਲ, ਆਦੀਤਿਆ ਦੇਵੀਲਾਲ ਮੌਜੂਦ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News