ਅਮਿਤ ਚਾਵੜਾ ਬਣੇ ਗੁਜਰਾਤ ਕਾਂਗਰਸ ਦੇ ਪ੍ਰਧਾਨ

Tuesday, Mar 27, 2018 - 07:04 PM (IST)

ਅਮਿਤ ਚਾਵੜਾ ਬਣੇ ਗੁਜਰਾਤ ਕਾਂਗਰਸ ਦੇ ਪ੍ਰਧਾਨ

ਨੈਸ਼ਨਲ ਡੈਸਕ— ਕਾਂਗਰਸ ਨੇ ਤਮਾਮ ਅਟਕਲਾਂ ਨੂੰ ਵਿਰਾਮ ਦਿੰਦੇ ਹੋਏ ਮੰਗਲਵਾਰ ਨੂੰ ਗੁਜਰਾਤ ਕਾਂਗਰਸ ਪ੍ਰਦੇਸ਼ ਦੇ ਪ੍ਰਧਾਨ ਦਾ ਨਾਂ ਐਲਾਨ ਕਰ ਦਿੱਤਾ ਹੈ, ਅਮਿਤ ਚਾਵੜਾ ਨੂੰ ਗੁਜਰਾਤ ਕਾਂਗਰਸ ਦਾ ਨਵਾ ਪ੍ਰਦੇਸ਼ ਪ੍ਰਧਾਨ ਬਣਾਇਆ ਗਿਆ ਹੈ ਅਤੇ ਉਹ ਭਰਤ ਸੋਲੰਕੀ ਦੀ ਜਗ੍ਹਾ ਲੈਣਗੇ। ਅਮਿਤ ਚਾਵੜਾ ਭਰਤ ਸੋਲੰਕੀ ਦੇ ਚਚੇਰੇ ਭਰਾ ਹਨ ਅਤੇ ਸਾਬਕਾ ਮੁੱਖ ਮੰਤਰੀ ਮਾਧਵਸਿੰਘ ਸੋਲੰਕੀ ਦੇ ਭਤੀਜੇ ਹਨ। ਉਹ ਅਕਲਾਵ ਵਿਧਾਨਸਭਾ ਸੀਟ ਤੋਂ ਵਿਧਾਇਕ ਹਨ। 41 ਸਾਲਾ ਚਾਵੜਾ ਨੇ ਦਸੰਬਰ 2016 'ਚ ਹੋਈਆਂ ਵਿਧਾਨਸਭਾ ਚੋਣਾਂ 'ਚ ਭਾਜਪਾ ਦੇ ਉਮੀਦਵਾਰ ਹੰਸਾਕੁਵਰਬਾ ਜਨਕਸਿੰਘ ਰਾਜ ਨੂੰ ਹਰਾਇਆ ਸੀ। ਚਾਵੜਾ ਦੇ ਦਾਦਾ ਈਸ਼ਵਰਭਾਈ ਚਾਵੜਾ ਆਨੰਦ ਲੋਕਸਭਾ ਤੋਂ ਕਈ ਵਾਰ ਸੰਸਦ ਰਹਿ ਚੁਕੇ ਹਨ। ਉਥੇ ਹੀ ਜ਼ਿਲੇ ਦੇ ਸੰਗਠਨ ਨੂੰ ਮਜ਼ਬੂਤ ਕਰਨ ਦਾ ਕੰਮ ਵੀ ਕੀਤਾ ਸੀ। ਦੱਸ ਦਈਏ ਕਿ ਕੁੱਝ ਦਿਨਾਂ ਪਹਿਲਾਂ ਦਿੱਲੀ 'ਚ ਹੋਈਆਂ ਕਾਂਗਰਸ ਦੇ 84ਵੇਂ ਸੈਸ਼ਨ ਤੋਂ ਬਾਅਦ ਭਰਤ ਸਿੰਘ ਨੇ ਗੁਜਰਾਤ ਕਾਂਗਰਸ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।


Related News