1 ਨਵੰਬਰ ਤੋਂ ਸਿੰਗਲ ਯੂਜ਼ ਪਲਾਸਟਿਕ ''ਤੇ ਪੂਰੀ ਤਰ੍ਹਾਂ ਪਾਬੰਦੀ, ਨਿਯਮ ਤੋੜਨ ''ਤੇ ਲੱਗੇਗਾ ਜੁਰਮਾਨਾ

Saturday, Oct 31, 2020 - 01:19 PM (IST)

1 ਨਵੰਬਰ ਤੋਂ ਸਿੰਗਲ ਯੂਜ਼ ਪਲਾਸਟਿਕ ''ਤੇ ਪੂਰੀ ਤਰ੍ਹਾਂ ਪਾਬੰਦੀ, ਨਿਯਮ ਤੋੜਨ ''ਤੇ ਲੱਗੇਗਾ ਜੁਰਮਾਨਾ

ਅੰਬਾਲਾ—  ਹਰਿਆਣਾ ਦੇ ਅੰਬਾਲਾ ਜ਼ਿਲ੍ਹੇ 'ਚ 1 ਨਵੰਬਰ 2020 ਤੋਂ ਸਿੰਗਲ ਯੂਜ਼ ਪਲਾਸਟਿਕ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਜਾ ਰਹੀ ਹੈ। ਪਲਾਸਟਿਕ ਕੂੜਾ ਪੂਰੇ ਦੇਸ਼ ਲਈ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਲਈ ਇਸ 'ਤੇ ਪਾਬੰਦੀ ਲਾਉਣਾ ਜ਼ਰੂਰੀ ਹੈ। ਅੰਬਾਲਾ ਨਗਰ ਨਿਗਮ ਦੇ ਸਕੱਤਰ ਨੇ ਕਿਹਾ ਕਿ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਲਈ 1 ਨਵੰਬਰ ਤੋਂ ਅੰਬਾਲਾ ਸ਼ਹਿਰ ਵਿਚ ਪਲਾਸਟਿਕ ਨੂੰ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਉਹ ਗਾਹਕਾਂ ਨੂੰ ਸਾਮਾਨ ਦੇਣ ਲਈ ਪਲਾਸਟਿਕ ਦੇ ਲਿਫਾਫ਼ਿਆਂ ਦਾ ਇਸਤੇਮਾਲ ਨਾ ਕਰਨ। ਗਾਹਕਾਂ ਨੂੰ ਵੀ ਪਲਾਸਟਿਕ ਦੇ ਲਿਫਾਫ਼ੇ ਲੈਣ ਤੋਂ ਮਨਾ ਕਰ ਦੇਣਾ ਚਾਹੀਦਾ ਹੈ। 

PunjabKesari

ਇਹ ਵੀ ਪੜ੍ਹੋ: ਨਸ਼ੇ 'ਚ ਟੱਲੀ ਪੁਲਸ ਮੁਲਾਜ਼ਮ ਦੀ ਘਟੀਆ ਕਰਤੂਤ, ਡੇਢ ਸਾਲ ਦੀ ਬੱਚੀ ਨੂੰ ਸਿਗਰੇਟ ਨਾਲ ਸਾੜਿਆ

ਨਗਰ ਨਿਗਮ ਦੇ ਇਸ ਫ਼ੈਸਲੇ ਤੋਂ ਬਾਅਦ ਸ਼ਹਿਰ ਦੇ ਮੰਦਰ-ਗੁਰਦੁਆਰਿਆਂ ਵਿਚ ਪਲਾਸਟਿਕ ਜਾਂ ਥਰਮਾਕੋਲ ਦੀਆਂ ਪਲੇਟਾਂ, ਕਟੋਰੀਆਂ ਆਦਿ ਦੇ ਇਸਤੇਮਾਲ ਨਾ ਹੋਣ, ਇਸ ਨੂੰ ਲੈ ਕੇ ਸਰਵੇ ਸ਼ੁਰੂ ਕਰ ਦਿੱਤਾ ਗਿਆ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇਹ ਸਰਵੇ 'ਸਵੱਛ ਭਾਰਤ ਮਿਸ਼ਨ' ਟੀਮ ਕਰ ਰਹੀ ਹੈ। ਧਾਰਮਿਕ ਆਯੋਜਨਾਂ ਦੌਰਾਨ ਵੀ ਪਲਾਸਟਿਕ ਥਰਮਾਕੋਲ ਦੀਆਂ ਪਲੇਟਾਂ 'ਤੇ ਪਾਬੰਦੀ ਹੈ। 

ਇਹ ਵੀ ਪੜ੍ਹੋ: ਪੁੱਤਾਂ ਦੇ ਗ਼ਮਾਂ 'ਚ ਰੋਂਦੀਆਂ ਮਾਂਵਾਂ, ਅੱਤਵਾਦੀਆਂ ਨੇ ਬੁਝਾਏ 2 ਪਰਿਵਾਰਾਂ ਦੇ ਇਕਲੌਤੇ ਚਿਰਾਗ

ਓਧਰ ਨਗਰ ਨਿਗਮ ਦੇ ਸਕੱਤਰ ਨੇ ਦੱਸਿਆ ਕਿ ਜੇਕਰ ਕੋਈ ਦੁਕਾਨਦਾਰ ਜਾਂ ਗਾਹਕ ਪਲਾਸਟਿਕ ਦੇ ਲਿਫਾਫ਼ੇ ਦਾ ਇਸਤੇਮਾਲ ਕਰਦਾ ਹੋਇਆ ਦੇਖਿਆ ਜਾਂਦਾ ਹੈ ਤਾਂ ਉਨ੍ਹਾਂ 'ਤੇ 500 ਤੋਂ ਲੈ ਕੇ 5,000 ਰੁਪਏ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ। ਸਕੱਤਰ ਨੇ ਇਹ ਵੀ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਸਾਡੇ ਲਈ ਖ਼ਤਰਨਾਕ ਹੈ। ਇਸ ਦੇ ਇਸਤੇਮਾਲ ਨਾ ਕਰਨ ਲਈ ਲੋਕਾਂ 'ਚ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪਟਾਕੇ 'ਤੇ ਗਿਲਾਸ ਰੱਖ ਕੇ ਚਲਾਉਣ ਨਾਲ ਬੱਚੇ ਦੀ ਮੌਤ, ਸਰੀਰ 'ਚ ਵੜੇ ਸਟੀਲ ਦੇ ਟੁੱਕੜੇ


author

Tanu

Content Editor

Related News