ਅੰਬਾਲਾ ਕੈਂਟ ਤੋਂ ਅਨਿਲ ਵਿਜ ਅੱਗੇ, ਆਜ਼ਾਦ ਉਮੀਦਵਾਰ ਚਿੱਤਰਾ ਸਰਵਾਰਾ ਨੂੰ ਪਛਾੜਿਆ

Tuesday, Oct 08, 2024 - 01:21 PM (IST)

ਅੰਬਾਲਾ- ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਅੰਬਾਲਾ ਕੈਂਟ ਸੀਟ ਹਾਈ ਪ੍ਰੋਫਾਈਲ ਸੀਟਾਂ ਵਿਚ ਸ਼ਾਮਲ ਹੈ। ਇੱਥੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਚੋਣ ਮੈਦਾਨ ਵਿਚ ਹੈ। ਹਰ ਕਿਸੇ ਦੀਆਂ ਨਜ਼ਰਾਂ ਇਸੇ 'ਤੇ ਹਨ ਕਿ ਅਨਿਜ ਵਿਜ ਇਕ ਵਾਰ ਫਿਰ ਤੋਂ ਆਪਣੀ ਸੀਟ ਬਚਾ ਸਕਣਗੇ। ਅਨਿਲ ਵਿਜ, ਆਜ਼ਾਦ ਉਮੀਦਵਾਰ ਚਿੱਤਰਾ ਸਰਵਾਰਾ ਅਤੇ ਕਾਂਗਰਸ ਦੇ ਪਰਵਿੰਦਰ ਸਿੰਘ ਪਰੀ ਨੂੰ ਟੱਕਰ ਦੇ ਰਹੇ ਹਨ।

ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਅਨਿਲ ਵਿਜ 24220 (+1077) ਵੋਟਾਂ ਨਾਲ ਅੱਗੇ ਜਦਕਿ ਚਿੱਤਰਾ ਸਰਵਾਰਾ 23143 (-1077) ਵੋਟਾਂ ਨਾਲ ਪਿੱਛੇ ਚੱਲ ਰਹੀ ਹੈ। ਉਥੇ ਹੀ ਕਾਂਗਰਸ ਦੇ ਪਰਵਿੰਦਰ ਸਿੰਘ ਨੇ 7837 (-16383) ਵੋਟਾਂ ਲਈਆਂ ਹਨ। ਅਨਿਲ ਵਿਜ ਜਿੱਤਣਗੇ ਜਾਂ ਹਾਰਨਗੇ, ਸਾਰਿਆਂ ਦੀਆਂ ਨਜ਼ਰ ਇਸ ਗੱਲ 'ਤੇ ਲੱਗੀ ਹੋਈ ਹੈ। ਅਨਿਲ ਵਿਜ ਨੇ ਕਿਹਾ ਕਿ ਮੈਂ ਜਨਤਾ ਦਾ ਜਨਾਦੇਸ਼ ਸਵੀਕਾਰ ਕਰਾਂਗਾ। ਜੇਕਰ ਹਾਈਕਮਾਨ ਚਾਹੇਗਾ ਤਾਂ ਮੈਂ ਮੁੱਖ ਮੰਤਰੀ ਬਣਾਂਗਾ। ਅੰਬਾਲਾ ਕੈਂਟ ਸੀਟ ਤੋਂ ਅਨਿਲ ਵਿਜ ਚੌਥੀ ਵਾਰ ਇਸ ਸੀਟ ਤੋਂ ਚੋਣ ਮੈਦਾਨ ਵਿਚ ਹਨ।

6 ਵਾਰ ਦੇ ਵਿਧਾਇਕ ਅਤੇ ਦੋ ਵਾਰ ਪ੍ਰਦੇਸ਼ ਸਰਕਾਰ ਵਿਚ ਮੰਤਰੀ ਬਣ ਚੁੱਕੇ ਅਨਿਲ ਵਿਜ ਸਮੇਂ-ਸਮੇਂ 'ਤੇ ਪ੍ਰਦੇਸ਼ ਦਾ ਮੁਖੀਆ ਬਣਨ ਦੀ ਆਪਣੀ ਵਿਅਕਤੀਗਤ ਚਾਹਤ ਵਿਖਾ ਚੁੱਕੇ ਹਨ। ਦੱਸ ਦੇਈਏ ਕਿ ਅੰਬਾਲਾ ਕੈਂਟ 'ਚ 80 ਹਜ਼ਾਰ ਦੇ ਕਰੀਬ ਪੰਜਾਬੀ ਅਤੇ ਜਾਟ ਸਿੱਖ ਵੋਟਰ ਹਨ। ਵੈਸ਼ਿਆ ਭਾਈਚਾਰੇ ਦੇ ਵੋਟਰ ਦੂਜੇ ਨੰਬਰ 'ਤੇ ਹਨ। ਭਾਜਪਾ ਨੂੰ ਇੱਥੋਂ ਦੇ ਪੰਜਾਬੀ ਅਤੇ ਜਾਟ ਸਿੱਖ ਵੋਟਰਾਂ ਵਿਚ ਭਰੋਸਾ ਸੀ।


Tanu

Content Editor

Related News