ਰਾਤੋਂ-ਰਾਤ ਬਣਿਆ ਇਹ ਬਕਰਾ ਚਰਚਾ ਦਾ ਵਿਸ਼ਾ, ਡਵ ਨਾਲ ਨਹਾਉਂਦਾ ਹੈ ਅਤੇ ਕੰਨਾਂ ''ਤੇ ਲਿਖਿਆ ਹੈ ਕੁਝ ਖਾਸ (ਦੇਖੋ ਤਸਵੀਰਾ

08/24/2016 2:43:01 PM

ਰਾਜਸਥਾਨ— ਇਥੋਂ ਦੇ ਬਸਈ ਨਬਾਬ ਕਸਬੇ ਦਾ ਇਕ ਬਕਰਾ ਰਾਤੋਂ-ਰਾਤ ਸੁਰਖੀਆਂ ਦਾ ਵਿਸ਼ਾ ਬਣ ਗਿਆ ਹੈ। ਲੋਕ ਇਸ ਬਕਰੇ ਦੀ ਇਕ ਝਲਕ ਪਾਉਣ ਲਈ ਦੂਰ-ਦੂਰ ਤੋਂ ਇਸ ਕਸਬੇ ''ਚ ਪਹੁੰਚ ਰਹੇ ਹਨ। ਆਲਮ ਇਹ ਹੈ ਕਿ 17 ਮਹੀਨਿਆਂ ਦੇ ਇਸ ਬਕਰੇ ਨੂੰ ਡਰਾਈ ਫਰੂਟ ਤਾਂ ਖੁਆਇਆ ਹੀ ਜਾਂਦਾ ਹੈ, ਇਸ ਦੇ ਨਾਲ ਹੀ ਇਸ ਬਕਰੇ ਨੂੰ ਡਵ ਸਾਬਣ ਨਾਲ ਨਹਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਬਕਰੇ ਦੇ ਦੋਵੇਂ ਕੰਨਾਂ ''ਤੇ ਜਨਮ ਤੋਂ ਹੀ ਅਰਬੀ ''ਚ ਖੁਦਾ ਦਾ ਨਾਂ ਲਿਖਿਆ ਹੋਇਆ ਹੈ। ਇਕ ਕੰਨ ''ਤੇ ਅੱਲਾਹ ਤਾਂ ਦੂਜੇ ਕੰਨ ''ਤੇ ਬਿਸਮੱਲਾਹ ਲਿਖਿਆ ਹੋਇਆ ਹੈ। ਇਹ ਗੱਲ ਬਕਰੇ ਦੇ ਮਾਲਕ ਨੂੰ ਉਸ ਸਮੇਂ ਪਤਾ ਲੱਗੀ ਜਦੋਂ ਇਕ ਮੌਲਵੀ ਉਨ੍ਹਾਂ ਦੇ ਘਰ ਧਾਰਮਿਕ ਪ੍ਰੋਗਰਾਮ ''ਚ ਸ਼ਿਰਕਤ ਹੋਣ ਆਇਆ ਸੀ। ਬੱਕਰੇ ਦੇ ਕੰਨ ਦੇਖ ਕੇ ਮੌਲਵੀ ਵੀ ਹੈਰਾਨ ਰਹਿ ਗਿਆ। ਕੰਨਾਂ ''ਤੇ ਖੁਦਾ ਦਾ ਨਾਂ ਅਰਬੀ ਭਾਸ਼ਾ ''ਚ ਲਿਖਿਆ ਹੋਇਆ ਹੈ। ਇਨ੍ਹਾਂ ਸ਼ਬਦਾਂ ਦੀ ਵਰਤੋਂ ਮੁਸਲਿਮ ਧਰਮ ''ਚ ਖੁਦਾ ਲਈ ਕੀਤੀ ਜਾਂਦੀ  ਹੈ। ਲੋਕਾਂ ਦਾ ਮੰਨਣਾ ਹੈ ਕਿ ਇਹ ਬਕਰਾ ਅੱਲਾਹ ਦੀ ਬੰਦਗੀ ''ਚ ਆਇਆ ਹੈ। 


Related News