ਅਜਬ-ਗਜ਼ਬ : ਦੁਨੀਆ ਦੀ ਅਜਿਹੀ ਜਗ੍ਹਾ, ਜਿਥੇ ਬਿੱਲੀਆਂ ਦੀ ਹੁੰਦੀ ਹੈ ਪੂਜਾ

01/21/2023 1:16:12 AM

ਬੈਂਗਲੁਰੂ (ਇੰਟ.)-ਭਾਰਤ ’ਚ ਹਜ਼ਾਰਾਂ ਮੰਦਰ ਹਨ ਅਤੇ ਹਰ ਮੰਦਰ ਦੀ ਆਪਣੀ ਇਕ ਖ਼ਾਸੀਅਤ ਹੈ। ਦੱਸ ਦੇਈਏ ਕਿ ਭਾਰਤੀ ਸੱਭਿਆਚਾਰ ’ਚ ਦਰੱਖਤਾਂ ਤੋਂ ਲੈ ਕੇ ਪਹਾੜ ਤੇ ਨਦੀਆਂ ਆਦਿ ਨੂੰ ਪੂਜਿਆ ਜਾਂਦਾ ਹੈ। ਇਥੇ ਲੋਕ ਰੱਬ ਅਤੇ ਦੇਵੀ-ਦੇਵਤਿਆਂ ਦੀ ਤਾਂ ਪੂਜਾ ਕਰਦੇ ਹੀ ਹਨ ਪਰ ਉਨ੍ਹਾਂ ਦੇ ਵਾਹਨਾਂ ਦੀ ਵੀ ਪੂਜਾ ਕਰਦੇ ਹਨ। ਮੰਦਰਾਂ ’ਚ ਤੁਸੀਂ ਜ਼ਿਆਦਾਤਰ ਰੱਬ ਅਤੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਪੂਜਾ ਹੁੰਦੀ ਦੇਖੀ ਹੋਵੇਗੀ ਪਰ ਭਾਰਤ ’ਚ ਇਕ ਅਜਿਹਾ ਅਨੋਖਾ ਮੰਦਰ ਵੀ ਹੈ, ਜਿਥੇ ਬਿੱਲੀਆਂ ਨੂੰ ਪੂਜਿਆ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਆਬਕਾਰੀ ਵਿਭਾਗ ’ਚ 10 ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਸੂਚੀ

ਇਹ ਅਨੋਖਾ ਮੰਦਰ ਕਰਨਾਟਕਾ ਸੂਬੇ ਦੇ ਮਾਂਡਯਾ ਜ਼ਿਲ੍ਹੇ ’ਚ ਹੈ। ਇਸ ਮੰਦਰ ਦਾ ਨਾਂ ਬੇੱਕਾਲੇਲੇ ਹੈ। ਦੱਸਿਆ ਜਾਂਦਾ ਹੈ ਕਿ ਇਸ ਪਿੰਡ ’ਚ ਲੋਕ ਪਿਛਲੇ 1000 ਸਾਲ ਤੋਂ ਬਿੱਲੀਆਂ ਦੀ ਪੂਜਾ ਕਰ ਰਹੇ ਹਨ। ਇਸ ਪਿੰਡ ਦੇ ਲੋਕ ਦੇਵੀ ਮੰਗਮਾ ਨੂੰ ਆਪਣੀ ਕੁਲਦੇਵੀ ਮੰਨਦੇ ਹਨ। ਇਸੇ ਕਾਰਨ ਉਨ੍ਹਾਂ ਦੇ ਰੂਪ ’ਚ ਬਿੱਲੀਆਂ ਨੂੰ ਜੇਕਰ ਪਿੰਡ ’ਚ ਕੋਈ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਸ ਨੂੰ ਪਿੰਡ ’ਚੋਂ ਕੱਢ ਦਿੱਤਾ ਜਾਂਦਾ ਹੈ। ਇਸ ਪਿੰਡ ’ਚ ਜੇਕਰ ਕਿਸੇ ਬਿੱਲੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦਾ ਅੰਤਿਮ ਸੰਸਕਾਰ ਪੂਰੇ ਰੀਤੀ-ਰਿਵਾਜ ਨਾਲ ਕੀਤਾ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਦੀ ਦੋ-ਟੁੱਕ, ਪੰਜਾਬ ’ਚ ਨਹੀਂ ਹੋਵੇਗੀ ਜੀ. ਐੱਮ. ਸਰ੍ਹੋਂ ਦੀ ਖੇਤੀ

ਲੋਕਾਂ ਦਾ ਕਹਿਣਾ ਹੈ ਕਿ ਸੈਂਕੜੇ ਸਾਲ ਪਹਿਲਾਂ ਇਹ ਪੂਰਾ ਪਿੰਡ ਬੁਰੀਆਂ ਤਾਕਤਾਂ ਤੋਂ ਪੀੜਤ ਸੀ। ਜਦੋਂ ਬੁਰੀਆਂ ਤਾਕਤਾਂ ਦਾ ਸਾਇਆ ਸਿਖਰ ’ਤੇ ਪਹੁੰਚਿਆ ਤਾਂ ਦੇਵੀ ਮੰਗਮਾ ਨੇ ਬਿੱਲੀ ਦਾ ਰੂਪ ਧਾਰਨ ਕੀਤਾ ਅਤੇ ਬੁਰੀਆਂ ਤਾਕਤਾਂ ਨੂੰ ਮਾਰ ਭਜਾਇਆ। ਜਦੋਂ ਦੇਵੀ ਮੰਗਮਾ ਅਚਾਨਕ ਤੋਂ ਇਸ ਪਿੰਡ ਤੋਂ ਗਾਇਬ ਹੋ ਗਈ ਤਾਂ ਉਨ੍ਹਾਂ ਨੇ ਇਥੇ ਇਕ ਥਾਂ ਨਿਸ਼ਾਨ ਛੱਡਿਆ। ਬਾਅਦ ’ਚ ਉਸੇ ਥਾਂ ’ਤੇ ਮੰਦਰ ਬਣਾਇਆ ਗਿਆ ਅਤੇ ਬਿੱਲੀਆਂ ਦੀ ਪੂਜਾ ਕੀਤੀ ਜਾਣ ਲੱਗੀ।


Manoj

Content Editor

Related News