ਰਾਜ ਸਭਾ ਸੰਸਦ ਮੈਂਬਰ ਅਮਰ ਸਿੰਘ ਦਾ ਦਿਹਾਂਤ

08/01/2020 5:04:05 PM

ਨਵੀਂ ਦਿੱਲੀ/ਸਿੰਗਾਪੁਰ— ਰਾਜ ਸਭਾ ਸੰਸਦ ਮੈਂਬਰ ਅਤੇ ਸਮਾਜਵਾਦੀ ਪਾਰਟੀ (ਐੱਸ. ਪੀ.) ਦੇ ਸਾਬਕਾ ਨੇਤਾ ਅਮਰ ਸਿੰਘ ਦਾ ਦਿਹਾਂਤ ਦਾ ਸ਼ਨੀਵਾਰ ਯਾਨੀ ਕਿ ਅੱਜ ਦਿਹਾਂਤ ਹੋ ਗਿਆ। ਉਹ 64 ਸਾਲਾ ਦੇ ਸਨ। ਉਨ੍ਹਾਂ ਦਾ ਪਿਛਲੇ 6 ਮਹੀਨਿਆਂ ਤੋਂ ਸਿੰਗਾਪੁਰ ਵਿਚ ਇਲਾਜ ਚੱਲ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਕ ਅਮਰ ਸਿੰਘ ਦਾ ਕਿਡਨੀ ਟਰਾਂਸਪਲਾਂਟ ਹੋਇਆ ਸੀ। ਦਿਹਾਂਤ ਤੋਂ 2 ਘੰਟੇ ਪਹਿਲਾਂ ਹੀ ਉਨ੍ਹਾਂ ਨੇ ਆਖਰੀ ਟਵੀਟ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਈਦ ਦੀ ਮੁਬਾਰਕਬਾਦ ਦਿੱਤੀ ਸੀ।

PunjabKesari

ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੇ ਕਦਾਵਰ ਨੇਤਾਵਾਂ 'ਚ ਗਿਣੇ ਜਾਣ ਵਾਲੇ ਅਮਰ ਸਿੰਘ ਸਮਾਜਵਾਦੀ ਪਾਰਟੀ ਦੇ ਮੁਖੀਆ ਰਹੇ ਮੁਲਾਇਮ ਸਿੰਘ ਯਾਦਵ ਦੇ ਕਰੀਬੀਆਂ 'ਚ ਸ਼ਾਮਲ ਸਨ। ਮੁਲਾਇਮ ਸਿੰਘ ਯਾਦਵ ਤੋਂ ਇਲਾਵਾ ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਦੇ ਪਰਿਵਾਰ ਨਾਲ ਵੀ ਅਮਰ ਸਿੰਘ ਦੇ ਬੇਹੱਦ ਕਰੀਬੀ ਰਿਸ਼ਤੇ ਰਹੇ ਹਨ। ਹਾਲਾਂਕਿ ਪਿਛਲੇ ਕੁਝ ਸਾਲਾਂ 'ਚ ਇਨ੍ਹਾਂ ਰਿਸ਼ਤਿਆਂ 'ਚ ਖਟਾਸ ਜ਼ਰੂਰ ਆਈ ਸੀ। ਇਸ ਸਾਲ ਫਰਵਰੀ ਮਹੀਨੇ 'ਚ ਅਮਰ ਸਿੰਘ ਨੇ ਇਕ ਵੀਡੀਓ ਜਾਰੀ ਕਰ ਕੇ ਅਮਿਤਾਭ ਬੱਚਨ ਤੋਂ ਮੁਆਫ਼ੀ ਵੀ ਮੰਗੀ ਸੀ।

ਅਮਰ ਸਿੰਘ ਮੌਜੂਦਾ ਸਮੇਂ ਵਿਚ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਸੰਸਦ ਮੈਂਬਰ ਸਨ। 5 ਜੁਲਾਈ 2016 ਨੂੰ ਉਨ੍ਹਾਂ ਨੂੰ ਉੱਪਰਲੇ ਸਦਨ ਲਈ ਚੁਣਿਆ ਗਿਆ ਸੀ। ਸਮਾਜਵਾਦੀ ਪਾਰਟੀ ਤੋਂ ਵੱਖ ਹੋਣ ਤੋਂ ਬਾਅਦ ਉਨ੍ਹਾਂ ਦੀ ਸਰਗਰਮੀ ਘੱਟ ਹੋ ਗਈ ਸੀ। ਹਾਲਾਂਕਿ ਬੀਮਾਰ ਹੋਣ ਤੋਂ ਪਹਿਲਾਂ ਤੱਕ ਉਨ੍ਹਾਂ ਦੀ ਨੇੜਤਾ ਭਾਜਪਾ ਪਾਰਟੀ ਨਾਲ ਵੱਧ ਰਹੀਆਂ ਸਨ। ਉਨ੍ਹਾਂ ਨੇ ਸਿਆਸੀ ਸਫ਼ਰ ਦੀ ਸ਼ੁਰੂਆਤ 1996 'ਚ ਰਾਜ ਸਭਾ ਦਾ ਮੈਂਬਰ ਚੁਣੇ ਜਾਣ ਨਾਲ ਹੋਈ ਸੀ।


Tanu

Content Editor

Related News