ਅਖਿਲੇਸ਼ ਯਾਦਵ ਬੋਲੇ, ਗਠਜੋੜ ਦੀ ਰਾਜਨੀਤੀ ''ਚ ਕਿਸੇ ਨੂੰ ਨਾਰਾਜ਼ ਨਹੀਂ ਕਰ ਸਕਦੇ
Wednesday, Jun 20, 2018 - 10:34 AM (IST)

ਨਵੀਂ ਦਿੱਲੀ— ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਉਹ 2019 ਦੀਆਂ ਲੋਕਸਭਾ ਚੋਣਾਂ 'ਚ ਕਿਸੇ ਨੂੰ ਵੀ ਨਾਰਾਜ਼ ਕੀਤੇ ਬਿਨਾਂ ਬੀ.ਜੇ.ਪੀ ਖਿਲਾਫ ਹੋਰ ਵਿਰੋਧੀ ਪਾਰਟੀਆਂ ਨੂੰ ਇੱਕਠੇ ਲੈ ਕੇ ਆਉਣਗੇ। ਸਾਬਕਾ ਮੁੱਖਮੰਤਰੀ ਨੇ ਦਿੱਲੀ 'ਚ ਪੱਤਰਕਾਰਾਂ ਨੂੰ ਕਿਹਾ ਰਾਜਨੀਤੀ 'ਚ ਅਸੀਂ ਕਿਸੇ ਨੂੰ ਨਾਰਾਜ਼ ਨਹੀਂ ਕਰ ਸਕਦੇ। ਅਸੀਂ 2019 ਦੀਆਂ ਲੋਕਸਭਾ ਚੋਣਾਂ 'ਚ ਬੀ.ਜੇ.ਪੀ ਦਾ ਮੁਕਾਬਲਾ ਕਰਨ ਲਈ ਹੋਰ ਦਲਾਂ ਨਾਲ ਗਠਜੋੜ ਕਰਨ ਲਈ ਤਿਆਰ ਹਾਂ। ਉਨ੍ਹਾਂ ਨੇ ਕਿਹਾ ਕਿ ਬੀ.ਜੇ.ਪੀ ਨੂੰ ਹਰਾਉਣ ਲਈ ਕੁਝ ਸੀਟਾਂ ਦੂਜੇ ਦਲਾਂ ਨੂੰ ਦਿੱਤੀਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਟਿੱਚਾ ਬੀ.ਜੇ.ਪੀ ਨੂੰ ਹਰਾਉਣਾ ਹੈ। ਯਾਦਵ ਨੇ ਕਿਹਾ ਕਿ ਇਹ ਕਹਿਣਾ ਮੁਸ਼ਕਲ ਹੈ ਕਿ ਉਨ੍ਹਾਂ ਦੀ ਪਾਰਟੀ ਮੱਧ ਪ੍ਰਦੇਸ਼ ਵਿਧਾਨਸਭਾ ਚੋਣਾਂ ਇੱਕਲੀ ਲੜੇਗੀ ਜਾਂ ਗਠਜੋੜ ਦੇ ਤੌਰ 'ਤੇ। ਅਖਿਲੇਸ਼ ਨੇ ਕਿਹਾ ਪਰ ਅਸੀਂ ਨਿਸ਼ਚਿਤ ਤੌਰ 'ਤੇ ਚੋਣਾਂ ਲੜਾਂਗੇ। ਉਨ੍ਹਾਂ ਨੇ ਦਿੱਲੀ ਦੇ ਦੌਰੇ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਦੀ ਗੱਲ ਖਾਰਜ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਂ ਇੱਥੇ ਕਿਸੇ ਨੂੰ ਮਿਲਣ ਨਹੀਂ ਆਇਆ। ਮੇਰਾ ਅਜਿਹਾ ਕੋਈ ਪ੍ਰੋਗਰਾਮ ਨਹੀਂ ਹੈ। 2019 'ਚ ਬੀ.ਜੇ.ਪੀ ਖਿਲਾਫ ਮੋਰਚਾ ਬਣਾਉਣ 'ਚ ਲੱਗੀ ਸਪਤਾ ਨੇ ਸੰਕੇਤ ਦਿੱਤਾ ਹੈ ਕਿ ਉਹ ਮਹਾਗਠਜੋੜ 'ਚ ਕਾਂਗਰਸ ਨੂੰ ਸ਼ਾਮਲ ਕਰਨ ਦੀ ਇਛੁੱਕ ਨਹੀਂ ਹੈ। ਸੂਤਰਾਂ ਮੁਤਾਬਕ ਐਸ.ਪੀ ਕਾਂਗਰਸ ਨੂੰ ਸਿਰਫ ਰਾਇਬਰੇਲੀ ਅਤੇ ਅਮੇਠੀ ਦੀ ਸੀਟ ਦੇਣਾ ਚਾਹੁੰਦੀ ਹੈ।