12 ਵੀਂ ਤਕ ਦੇ ਸਾਰੇ ਸਕੂਲ ਬੰਦ, ਆਨਲਾਇਨ ਚੱਲਣਗੀਆਂ ਕਲਾਸਾਂ

Tuesday, Nov 19, 2024 - 01:40 PM (IST)

ਨੈਸ਼ਨਲ ਡੈਸਕ : ਹਵਾ ਵਿੱਚ ਹਵਾ ਪ੍ਰਦੂਸ਼ਣ ਸੰਬੰਧੀ ਸੁਪਰੀਮ ਕੋਰਟ ਦੇ ਸਖਤ ਹੁਕਮਾਂ ਦੇ ਬਾਅਦ, ਨੋਇਡਾ ਅਤੇ ਗਾਜ਼ੀਆਬਾਦ ਦੇ ਸਾਰੇ ਐਨਸੀਆਈ ਖੇਤਰ ਵਿੱਚ 12 ਵੀਂ ਤਕ ਦੇ ਸਾਰੇ ਸਕੂਲ ਬੰਦ ਕਰਨ ਲਈ ਹੁਕਮ ਜਾਰੀ ਕੀਤਾ ਗਿਆ ਹੈ। ਇਨ੍ਹਾਂ ਸਕੂਲਾਂ ਵਿੱਚ ਹੁਣ ਆਨਲਾਇਨ ਕਲਾਸਾਂ ਚੱਲਣਗੀਆਂ। ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਗੌਤਮ ਬੁੱਧ ਨਗਰ ਦੇ ਡੀ. ਐੱਮ. ਮਨੀਸ਼ ਵਰਮਾ ਨੇ ਸਾਰੇ ਵਿਭਾਗਾਂ ਨਾਲ ਇਸ ਨਾਲ ਜੁੜੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਇਹ ਫੈਸਲਾ ਹਵਾ ਵਿਚ ਖ਼ਤਰਨਾਕ ਪ੍ਰਦੂਸ਼ਣ ਕਾਰਨ ਲਿਆ ਗਿਆ ਹੈ।

ਗੌਤਮ ਬੁਧ ਨਗਰ ਡੀ. ਐਮ. ਮਨੀਸ਼ ਵਰਮਾ ਨੇ 18 ਨਵੰਬਰ ਦੀ ਰਾਤ ਨੂੰ ਹੁਕਮ ਜਾਰੀ ਕੇ ਹਨ ਕਿ ਨੋਇਡਾ-ਗ੍ਰੇਟਰ ਨੋਇਡਾ 'ਚ ਸਾਰੇ ਸਕੂਲ 23 ਤੋਂ ਨਵੰਬਰ ਤੱਕ ਬੰਦ ਰੱਖੇ ਜਾਣਗੇ। ਇਸ ਸਮੇਂ ਦੇ ਦੌਰਾਨ ਸਿਰਫ ਆਨਲਾਈਨ ਕਲਾਸਾਂ ਚੱਲਣਗੀਆਂ। ਡੀ. ਐਮ. ਵਲੋਂ ਜਾਰੀ ਕੀਤੇ ਗਏ ਹੁਕਮ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਐਨ. ਸੀ. ਆਰ. ਖੇਤਰ ਵਿੱਚ ਹਵਾ ਵਿੱਚ ਪ੍ਰਦੂਸ਼ਣ ਦਾ ਪੱਧਰ 450 ਤੱਕ ਪਹੁੰਚ ਗਿਆ ਹੈ, ਜੋ ਗੰਭੀਰ ਪਲੱਸ ਸ਼੍ਰੇਣੀ ਵਿੱਚ ਆਉਂਦਾ ਹੈ।

18 ਤੋਂ 23 ਨਵੰਬਰ ਤੱਕ ਚੱਲਣਗੀਆਂ ਆਨਲਾਈਨ ਕਲਾਸਾਂ 

ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (ਗ੍ਰੈਪ-4) ਨੂੰ ਹਵਾ ਪ੍ਰਦੂਸ਼ਣ ਵੱਧਣ ਕਾਰਨ ਲਾਗੂ ਕਰ ਦਿੱਤਾ ਗਿਆ ਹੈ।ਇਸ ਦੇ ਮੱਦੇਨਜ਼ਰ, ਜ਼ਿਲੇ ਵਿੱਚ ਆਫਲਾਈਨ ਕਲਾਸਾਂ ਨੂੰ 18 ਤੋਂ 23 ਨਵੰਬਰ ਤੱਕ ਬੰਦ ਰੱਖਣ ਲਈ ਨਿਰਦੇਸ਼ ਦਿੱਤੇ ਗਏ ਹਨ। ਇਸ ਸਮੇਂ ਦੌਰਾਨ, ਸਕੂਲਾਂ ਵਿੱਚ ਆਨਲਾਈਨ ਪੜ੍ਹਾਈ ਕਰਵਾਈ ਜਾਵੇਗੀ।

ਇਸ ਸੰਬੰਧੀ, ਮੇਰਠ ਮੰਡਲ ਦੇ ਜ਼ਿਲ੍ਹਾ ਵਿਕਾਸ ਅਫਸਰ, ਐੱਸ. ਡੀ. ਐੱਮ. ਦਾਦਰੀ, ਸਦਰ ਅਤੇ ਜੇਵਰ, ਬੀ. ਐਸ. ਏ. ਗੌਤਮ ਬੁੱਧ ਨਗਰ ਸਣੇ ਸਾਰੇ ਸਬੰਧਤ ਵਿਭਾਗਾਂ ਨੂੰ ਆਦੇਸ਼ ਦੀਆਂ ਕਾਪੀਆਂ ਜਾਰੀ ਕੀਤੀਆਂ ਗਈਆਂ ਹਨ। ਹਵਾ ਪ੍ਰਦੂਸ਼ਣ ਤੋਂ ਬੱਚਿਆਂ ਨੂੰ ਬਚਾਉਣ ਲਈ ਇਹ ਨਿਰਦੇਸ਼ ਦਿੱਤੇ ਗਏ ਹਨ। ਸਾਰੇ ਮਾਪਿਆਂ ਨੂੰ ਸਕੂਲ ਪ੍ਰਬੰਧਕਾਂ ਨੂੰ ਹੁਕਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। 

ਦੱਸ ਦਈਏ ਕਿ ਨੋਇਡਾ ਅਤੇ ਗਾਜ਼ੀਆਬਾਦ ਜ਼ਿਲ੍ਹੇ ਦਿੱਲੀ ਦੀ ਸਰਹੱਦ ਦੇ ਨਾਲ ਲੱਗਦੇ ਹਨ। ਇਨ੍ਹਾਂ ਖੇਤਰਾਂ ਵਿੱਚ ਹਵਾ ਪ੍ਰਦੂਸ਼ਣ ਵੀ 400 ਤੋਂ ਪਾਰ ਲੰਘ ਗਿਆ ਹੈ। ਜੋ ਕਿ ਬਹੁਤ ਗੰਭੀਰ ਸ਼੍ਰੇਣੀ ਵਿੱਚ ਆਉਂਦਾ ਹੈ। ਹਵਾ ਵਿਚ ਪ੍ਰਦੂਸ਼ਣ ਕਾਰਨ, ਲੋਕਾਂ ਨੂੰ ਸਾਹ ਲੈਣਾ ਮੁਸ਼ਕਲ ਹੋ ਰਹੀ ਹੈ। ਇਸ ਦਾ ਪ੍ਰਭਾਵ ਨੋਇਡਾ, ਗਾਜ਼ੀਆਬਾਦ ਤੋਂ ਮੇਰਠ, ਹਾਪੁੜ ਤੱਕ ਦਿਸਦਾ ਹੈ। 


DILSHER

Content Editor

Related News