12 ਅਗਸਤ ਤੱਕ ਸਾਰੀਆਂ ਆਮ ਰੇਲ ਸੇਵਾਵਾਂ ਬੰਦ, ਜਾਣੋ ਆਪਣੇ ਹਰ ਸਵਾਲ ਦਾ ਜਵਾਬ

Friday, Jun 26, 2020 - 04:15 PM (IST)

ਨਵੀਂ ਦਿੱਲੀ — ਦੇਸ਼ ਵਿਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ। ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਸਰਕਾਰ ਨੇ ਸਾਰੀਆਂ ਆਮ ਰੇਲ ਸੇਵਾਵਾਂ 12 ਅਗਸਤ ਤੱਕ ਬੰਦ ਕਰ ਦਿੱਤੀਆਂ ਹਨ। ਵੀਰਵਾਰ ਨੂੰ ਭਾਰਤੀ ਰੇਲਵੇ ਵਲੋਂ ਇੱਕ ਆਦੇਸ਼ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਆਦੇਸ਼ ਵਿਚ ਕਿਹਾ ਗਿਆ ਹੈ ਕਿ ਸਾਰੀਆਂ ਆਮ ਯਾਤਰੀ ਸੇਵਾਵਾਂ ਵਾਲੀਆਂ ਰੇਲ ਗੱਡੀਆਂ ਜਿਨ੍ਹਾਂ ਵਿਚ ਮੇਲ ਅਤੇ ਐਕਸਪ੍ਰੈਸ ਰੇਲ ਗੱਡੀਆਂ ਸ਼ਾਮਲ ਹਨ, ਉਨ੍ਹਾਂ ਨੂੰ 12 ਅਗਸਤ ਤੱਕ ਬੰਦ ਕੀਤਾ ਜਾ ਰਿਹਾ ਹੈ। ਮੇਲ, ਐਕਸਪ੍ਰੈਸ, ਯਾਤਰੀ ਰੇਲ, ਲੋਕਲ ਟ੍ਰੇਨ ਅਤੇ ਈਐਮਯੂ ਰੇਲ ਗੱਡੀਆਂ ਨਹੀਂ ਚੱਲਣਗੀਆਂ। 

PunjabKesari

ਟਿਕਟ ਰੱਦ ਕਰਨ ਨਾਲ ਸਬੰਧਤ ਆਦੇਸ਼ ਪਹਿਲਾਂ ਤੋਂ ਜਾਰੀ ਕੀਤੇ ਹੋਏ ਹਨ ਉਸੇ ਮੁਤਾਬਕ ਆਮ ਸਮਾਂ ਸਾਰਣੀ ਦੇ ਹਿਸਾਬ ਨਾਲ 30 ਜੂਨ, 2020 ਤੱਕ ਬੁੱਕ ਕੀਤੀਆ ਗਈਆਂ ਸਾਰੀਆਂ ਟਿਕਟਾਂ ਦੇ ਰਿਫੰਡ ਕੀਤੇ ਜਾਣਗੇ। ਇਸ ਦੇ ਨਾਲ ਹੀ 01-07-2020 ਤੋਂ 12-08-2020 ਤੱਕ ਦੀਆਂ ਸਾਰੀਆਂ ਟਿਕਟਾਂ ਨੂੰ ਰੱਦ ਕਰ ਦਿੱਤਾ ਜਾਵੇਗਾ ਅਤੇ ਆਦੇਸ਼ ਮੁਤਾਬਕ ਉਨ੍ਹਾਂ ਸਾਰੇ ਯਾਤਰੀਆਂ ਨੂੰ ਪੂਰਾ ਰਿਫੰਡ ਵਾਪਸ ਕੀਤਾ ਜਾਵੇਗਾ। ਰੇਲਵੇ ਨੇ ਦੱਸਿਆ ਕਿ ਵਿਸ਼ੇਸ਼ ਰਾਜਧਾਨੀ / ਮੇਲ / ਐਕਸਪ੍ਰੈਸ ਟ੍ਰੇਨਾਂ ਜੋ ਕਿ 12 ਮਈ ਤੋਂ 1 ਜੂਨ  ਵਿਚਕਾਰ ਚੱਲ ਰਹੀਆਂ ਸਨ ਚਲਦੀਆਂ ਰਹਿਣਗੀਆਂ।

ਇਹ ਵੀ ਪੜ੍ਹੋ- ਹੁਣ ਰੇਲਵੇ ਸਟੇਸ਼ਨਾਂ ਦੇ ਸਟਾਲਾਂ 'ਤੇ ਉਪਲਬਧ ਹੋਣਗੀਆਂ ਕੋਰੋਨਾ ਵਾਇਰਸ ਤੋਂ ਬਚਾਅ ਨਾਲ ਸੰਬੰਧਤ ਵਸਤੂਆਂ

ਜ਼ਿਕਰਯੋਗ ਹੈ ਕਿ ਕੋਵਿਡ-19 ਕਾਰਨ ਦੇਸ਼ 'ਚ ਤੁਰੰਤ ਲਾਗੂ ਕੀਤੀ ਗਈ ਤਾਲਾਬੰਦੀ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਫਸੇ ਲੋਕਾਂ ਨੂੰ ਘਰ ਪਹੁੰਚਣ ਦੀ ਆਗਿਆ ਦੇਣ ਲਈ ਰਾਜਧਾਨੀ ਗੱਡੀਆਂ ਦੀਆਂ 15 ਜੋੜੀਆਂ 12 ਮਈ ਤੋਂ ਸ਼ੁਰੂ ਕੀਤੀਆਂ ਗਈਆਂ ਸਨ। ਇਹ ਰੇਲ ਗੱਡੀਆਂ ਸੂਬੇ ਦੀਆਂ ਰਾਜਧਾਨੀਆਂ ਜਾਂ ਵੱਡੇ ਸਟੇਸ਼ਨਾਂ ਲਈ ਚਲਾਈਆਂ ਗਈਆਂ ਸਨ। ਰੇਲ ਗੱਡੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਰੇਲਵੇ ਵਲੋਂ ਐਸਓਪੀ ਜਾਰੀ ਕੀਤੀ ਗਈ ਸੀ, ਜਿਸ ਅਨੁਸਾਰ ਬਿਨਾਂ ਲੱਛਣਾਂ ਵਾਲੇ ਯਾਤਰੀਆਂ ਨੂੰ ਹੀ ਯਾਤਰਾ ਕਰਨ ਦੀ ਆਗਿਆ ਦਿੱਤੀ ਜਾ ਰਹੀ ਸੀ। ਇਸ ਤੋਂ ਬਾਅਦ ਰੇਲਵੇ ਨੇ 1 ਜੂਨ ਤੋਂ ਨਾਨ-ਏਸੀ ਦੀਆਂ 100 ਜੋੜੀਆਂ ਰੇਲ ਗੱਡੀਆਂ ਦੂਜੇ ਯਾਤਰੀਆਂ ਦੀ ਸਹੂਲਤ ਲਈ ਚਲਾਉਣੀਆਂ ਸ਼ੁਰੂ ਕੀਤੀਆਂ ਸਨ। ਜਿਸ ਨੂੰ ਰੇਲਵੇ ਨੇ 12 ਅਗਸਤ ਤੱਕ ਬੰਦ ਕਰਨ ਦਾ ਫੈਸਲਾ ਲਿਆ ਹੈ।

ਇਹ ਵੀ ਪੜ੍ਹੋ- ਅਮਰੀਕਾ ਦੀ ਅਦਾਲਤ ਨੇ Johnson & Johnson 'ਤੇ ਲਗਾਇਆ 200 ਕਰੋੜ ਰੁਪਏ ਦਾ ਜੁਰਮਾਨਾ

ਖ਼ਾਸਤੌਰ 'ਤੇ ਪ੍ਰਵਾਸੀ ਮਜ਼ਦੂਰਾਂ ਲਈ ਚਲਾਈਆਂ ਗਈਆਂ ਸਨ ਰੇਲ ਗੱਡੀਆਂ

ਜ਼ਿਕਰਯੋਗ ਹੈ ਕਿ ਭਾਰਤੀ ਰੇਲਵੇ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਫਸੇ ਪ੍ਰਵਾਸੀ ਮਜ਼ਦੂਰਾਂ ਲਈ ਵਿਸ਼ੇਸ਼ ਲੇਬਰ ਰੇਲ ਗੱਡੀਆਂ ਸ਼ੁਰੂ ਕੀਤੀਆਂ ਸਨ। ਆਖ਼ਰੀ ਅਪਡੇਟ ਤੱਕ ਰੇਲਵੇ ਨੇ 1 ਮਈ ਤੋਂ ਲੈ ਕੇ ਹੁਣ ਤੱਕ 4,436 ਵਿਸ਼ੇਸ਼ ਰੇਲ ਗੱਡੀਆਂ ਦਾ ਪ੍ਰਵਾਸੀ ਮਜ਼ਦੂਰਾਂ ਲਈ ਪ੍ਰਬੰਧ ਕੀਤਾ ਅਤੇ 62 ਲੱਖ ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਨੂੰ ਪਹੁੰਚਾਇਆ ਹੈ।

ਇਹ ਵੀ ਪੜ੍ਹੋ- 'ਸ਼ਿਸ਼ੂ ਲੋਨ' ਲੈਣ ਵਾਲਿਆਂ ਨੂੰ ਸਰਕਾਰ ਨੇ ਦਿੱਤੀ ਵੱਡੀ ਰਾਹਤ, ਵਿਆਜ 'ਚ ਮਿਲੇਗੀ ਛੋਟ

ਕਿਹੜੀਆਂ ਰੇਲ ਗੱਡੀਆਂ ਇਸ ਮਿਆਦ ਦੌਰਾਨ ਹੋ ਰਹੀਆਂ ਹਨ ਬੰਦ?

ਰੇਲਵੇ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਨਿਯਮਤ ਰੇਲ ਗੱਡੀਆਂ 12 ਅਗਸਤ ਤੱਕ ਨਹੀਂ ਚੱਲਣਗੀਆਂ। ਭਾਵ ਤੁਹਾਡੇ ਸ਼ਹਿਰ ਪਹੁੰਚਣ ਵਾਲੀਆਂ ਰੇਲ ਗੱਡੀਆਂ ਨਹੀਂ ਚੱਲਣਗੀਆਂ। ਅਜਿਹੀ ਸਥਿਤੀ ਵਿਚ ਜੇ ਤੁਸੀਂ ਵੀ ਰੇਲ ਰਾਹੀਂ ਘਰ ਜਾਣ ਦੀ ਯੋਜਨਾ ਬਣਾ ਰਹੇ ਸੀ, ਤਾਂ ਉਸਨੂੰ ਹੁਣ ਰੱਦ ਕਰਨਾ ਪਏਗਾ।

ਕਿਹੜੀਆਂ ਰੇਲ ਗੱਡੀਆਂ ਚੱਲਦੀਆਂ ਰਹਿਣਗਾਂ

ਰੇਲਵੇ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਇਸ ਸਮੇਂ ਦੌਰਾਨ ਵਿਸ਼ੇਸ਼ ਰੇਲ ਗੱਡੀਆਂ ਚੱਲਦੀਆਂ ਰਹਿਣਗੀਆਂ। ਤਾਲਾਬੰਦੀ ਵਿਚਕਾਰ 12 ਮਈ ਨੂੰ ਰੇਲਵੇ ਨੇ 15 ਜੋੜੀ ਰਾਜਧਾਨੀ ਐਕਸਪ੍ਰੈਸ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਸੀ ਜੋ ਅਜੇ ਚੱਲ ਰਹੀਆਂ ਹਨ। ਇਸ ਤੋਂ ਇਲਾਵਾ 1 ਜੂਨ ਤੋਂ 100 ਜੋੜੀ ਮੇਲ / ਐਕਸਪ੍ਰੈਸ ਰੇਲ ਗੱਡੀਆਂ ਚਲਦੀਆਂ ਰਹਿਣਗੀਅÎਾਂ।

ਮੌਜੂਦਾ ਸਮੇਂ ਚੱਲ ਰਹੀਆਂ ਵਿਸ਼ੇਸ਼ ਰੇਲ ਗੱਡੀਆਂ ਦਾ ਕੀ ਬਣੇਗਾ

ਰੇਲਵੇ ਦੇ ਇਸ ਆਦੇਸ਼ ਦਾ ਫਿਲਹਾਲ ਜਾਰੀ ਕੀਤੀਆਂ ਵਿਸ਼ੇਸ਼ ਰੇਲ ਗੱਡੀਆਂ 'ਤੇ ਕੋਈ ਅਸਰ ਨਹੀਂ ਹੋਏਗਾ। ਰੇਲਵੇ ਨੇ ਹਾਲ ਹੀ ਵਿਚ ਕਿਹਾ ਸੀ ਕਿ 14 ਅਪ੍ਰੈਲ ਅਤੇ ਇਸਤੋਂ ਪਹਿਲਾਂ ਦੀਆਂ ਸਾਰੀਆਂ ਟਿਕਟਾਂ ਵਾਪਸ ਕਰ ਦਿੱਤੀਆਂ ਜਾਣਗੀਆਂ।

ਟਿਕਟ ਰਿਫੰਡ

ਰੇਲਵੇ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ 12 ਅਗਸਤ ਤੱਕ ਜੇਕਰ ਕਿਸੇ ਨੇ ਬੁਕਿੰਗ ਕਰ ਲਈ ਹੈ, ਤਾਂ ਉਸਨੂੰ ਪੂਰਾ ਰਿਫੰਡ ਮਿਲ ਜਾਵੇਗਾ। ਇਸ ਤੋਂ ਪਹਿਲਾਂ ਰੇਲਵੇ ਨੇ 13 ਮਈ ਨੂੰ ਦਿੱਤੇ ਆਪਣੇ ਆਦੇਸ਼ ਵਿਚ ਕਿਹਾ ਸੀ ਕਿ ਨਿਯਮਤ ਰੇਲ ਦੀ ਬੁਕਿੰਗ 30 ਜੂਨ ਤੱਕ ਰੱਦ ਕੀਤੀ ਜਾ ਰਹੀ ਹੈ ਅਤੇ ਯਾਤਰੀਆਂ ਨੂੰ ਪੂਰਾ ਰਿਫੰਡ ਮਿਲ ਜਾਵੇਗਾ।

ਰੇਲ ਸੇਵਾ ਪਹਿਲਾਂ ਹੀ 30 ਜੂਨ ਤੱਕ ਬੰਦ ਸੀ

ਰੇਲਵੇ ਦੇ ਤਾਜ਼ਾ ਆਦੇਸ਼ ਤੋਂ ਪਹਿਲਾਂ ਰੇਲਵੇ ਨੇ 30 ਜੂਨ ਤੱਕ ਰੇਲ ਸੇਵਾਵਾਂ ਬੰਦ ਰੱਖਣ ਦਾ ਐਲਾਨ ਕੀਤਾ ਸੀ। ਇਸ ਨੂੰ ਹੁਣ ਵਧਾ ਕੇ 12 ਅਗਸਤ ਕਰ ਦਿੱਤਾ ਗਿਆ ਹੈ। ਜੇ ਇਸ ਸਥਿਤੀ ਵਿਚ ਕਿਸੇ ਨੇ 30 ਜੂਨ ਤੱਕ ਟਿਕਟ ਬੁੱਕ ਕੀਤੀ ਹੈ, ਤਾਂ ਉਸਨੂੰ ਪੂਰਾ ਰਿਫੰਡ ਮਿਲ ਜਾਵੇਗਾ।


Harinder Kaur

Content Editor

Related News