ਲੱਦਾਖ 'ਚ ਵਧੇਗੀ ਆਮ ਲੋਕਾਂ ਦੀ ਆਵਾਜਾਈ, ਹਵਾਈ ਰੂਟ ਨਾਲ ਜੁੜਣਗੇ ਸਾਰੇ ਇਲਾਕੇ
Monday, Sep 14, 2020 - 09:14 PM (IST)
ਨਵੀਂ ਦਿੱਲੀ - ਭਾਰਤ-ਚੀਨ ਵਿਚਾਲੇ ਸਰਹੱਦ ਨੂੰ ਲੈ ਕੇ ਵਿਵਾਦ ਜਾਰੀ ਹੈ। ਇਸ ਦੌਰਾਨ ਖ਼ਬਰ ਆ ਰਹੀ ਹੈ ਕਿ ਛੇਤੀ ਹੀ ਲੱਦਾਖ ਖੇਤਰ ਦੇ ਸਾਰੇ ਇਲਾਕੇ ਹਵਾਈ ਰੂਟ ਨਾਲ ਜੁੜਣਗੇ। ਕੇਂਦਰ ਸਰਕਾਰ ਵੱਲੋਂ ਏਅਰ ਕੁਨੈਕਟਿਵਟੀ ਦੀ ਉਤਸ਼ਾਹੀ ਯੋਜਨਾ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਸਾਲ ਇਸ ਯੋਜਨਾ ਨੂੰ ਪੂਰਾ ਕੀਤਾ ਜਾਵੇਗਾ। ਇਸ ਯੋਜਨਾ ਦੇ ਤਹਿਤ ਲੇਹ ਅਤੇ ਕਾਰਗਿਲ 'ਚ ਉੱਨਤ ਤਕਨੀਕਾਂ ਦੇ 22 ਹੈਲੀਪੈਡ ਅਤੇ 6 ਏਅਰਸਟ੍ਰਿਪ ਬਣਾਉਣ ਦਾ ਕੰਮ ਪੂਰਾ ਕੀਤਾ ਜਾਵੇਗਾ।
ਲੱਦਾਖ ਖੇਤਰ ਦੀ 6 ਘਾਟੀ 'ਚ ਬਣਨਗੀਆਂ 6 ਏਅਰਸਟ੍ਰਿਪ, ਮੌਜੂਦਾ ਸਮੇਂ 'ਚ ਲੇਹ, ਕਾਰਗਿਲ 'ਚ ਏਅਰਸਟ੍ਰਿਪ ਯਾਨੀ ਹਵਾਈ ਪੱਟੀ ਹਨ ਅਤੇ ਥੋਇਸ 'ਚ ਕੰਮ ਸ਼ੁਰੂ ਹੋ ਚੁੱਕਾ ਹੈ, ਜਦੋਂ ਕਿ ਲਦਾਖ਼ ਦੀ ਤਿੰਨ ਹੋਰ ਘਾਟੀਆਂ 'ਚ ਵੀ ਛੇਤੀ ਹੀ ਏਅਰਸਟ੍ਰਿਪ ਬਣਾਈਆਂ ਜਾਣਗੀਆਂ।
ਇਸ ਦੇ ਨਾਲ ਲਦਾਖ਼ ਖੇਤਰ 'ਚ 22 ਉੱਨਤ ਹੈਲੀਪੈਡ ਬਣਾਏ ਜਾਣਗੇ, 7 ਹੈਲੀਪੈਡ ਲੇਹ 'ਚ ਹੋਣਗੇ ਜਦੋਂ ਕਿ 15 ਹੈਲੀਪੈਡ ਕਾਰਗਿਲ 'ਚ ਹੋਣਗੇ। ਕੇਂਦਰ ਸਰਕਾਰ ਦੀ ਯੋਜਨਾ ਮੁਤਾਬਕ ਮੌਜੂਦਾ ਸਮਾਂ 'ਚ 8 ਹੈਲੀਪੈਡ ਲਦਾਖ਼ ਖੇਤਰ 'ਚ ਹਨ। 5 ਲੇਹ 'ਚ ਅਤੇ 3 ਕਾਰਗਿਲ 'ਚ ਉਹ ਮੇਕਸ਼ਿਫਟ ਹਨ, ਉਨ੍ਹਾਂ ਦਾ ਆਧੁਨਿਕਰਣ ਕੀਤਾ ਜਾਵੇਗਾ ਨਾਲ ਹੀ 14 ਨਵੇਂ ਹੈਲੀਪੈਡ ਬਣਾਏ ਜਾਣਗੇ ਜਿਸ 'ਚੋਂ 2 ਲੇਹ 'ਚ ਅਤੇ 12 ਕਾਰਗਿਲ 'ਚ ਬਣਾਏ ਜਾਣਗੇ।
ਜ਼ਿਆਦਾਤਰ ਬਣਨ ਵਾਲੇ ਨਵੇਂ ਹੈਲੀਪੈਡ ਭਾਰਤ ਚੀਨ ਸਰਹੱਦ ਕੋਲ ਹਨ, ਮਕਸਦ ਇਹੀ ਹੈ ਕਿ ਉੱਥੇ ਦੀ ਜਨਤਾ ਨੂੰ ਅਤੇ ਸਥਾਨਕ ਪ੍ਰਸ਼ਾਸਨ ਨੂੰ ਕਿਸੇ ਐਮਰਜੰਸੀ ਦੀ ਜ਼ਰੂਰਤ ਪੈਂਦੀ ਹੈ ਤਾਂ ਤੁਰੰਤ ਹੈਲੀਕਾਪਟਰਾਂ ਦੇ ਜ਼ਰੀਏ ਉਸ ਨੂੰ ਪੂਰਾ ਕੀਤਾ ਜਾ ਸਕੇ। ਜਿਨ੍ਹਾਂ ਮਹੱਤਵਪੂਰਣ ਇਲਾਕਿਆਂ 'ਚ ਹੈਲੀਪੈਡ ਬਣਾਏ ਜਾਣਗੇ ਉਹ ਹਨ ਡੇਮਚੋਕ, ਲਿੰਗਸ਼ੇਕ, ਚੁਸ਼ੁਲ।
ਸੂਤਰਾਂ ਮੁਤਾਬਕ ਚੀਨ ਦੀ ਸਰਹੱਦ ਨਾਲ ਲੱਗਦੇ ਇਨ੍ਹਾਂ ਇਲਾਕਿਆਂ ਦੇ ਉਸ ਪਾਰ ਚੀਨੀ ਸਰਹੱਦ 'ਚ ਲਗਾਤਾਰ ਚੀਨੀ ਫੌਜੀ ਬਾਇਕ ਪੈਟਰੋਲਿੰਗ ਕਰਦੇ ਹਨ ਅਤੇ ਅਕਸਰ ਭਾਰਤੀ ਇਲਾਕਿਆਂ 'ਚ ਵਿਕਾਸ ਕੰਮ ਵੀ ਰੋਕਣ ਦੀ ਕੋਸ਼ਿਸ਼ ਕਰਦੇ ਹਨ ਇਸ ਹੈਲੀਪੈਡ ਦੇ ਬਣ ਜਾਣ ਨਾਲ ਸਥਾਨਕ ਪ੍ਰਸ਼ਾਸਨ ਨੂੰ ਉਮੀਦ ਹੈ ਕਿ ਇਸ ਰੁਕਾਵਟ ਦਾ ਜਵਾਬ ਪੁਖਤਾ ਤਰੀਕੇ ਨਾਲ ਉਸੇ ਅੰਦਾਜ 'ਚ ਦਿੱਤਾ ਜਾਵੇਗਾ। ਨਾਲ ਹੀ ਕਿਸੇ ਵੀ ਐਮਰਜੰਸੀ ਦੀ ਜ਼ਰੂਰਤ ਜਿਵੇਂ ਕੁਦਰਤੀ ਆਫਤ ਜਾਂ ਸਥਾਨਕ ਨਾਗਰਿਕਾਂ ਦੀ ਮੈਡੀਕਲ ਐਮਰਜੰਸੀ ਨੂੰ ਪੂਰਾ ਕਰਨ ਲਈ ਇਹ ਹੈਲੀਪੈਡ ਬੇਹੱਦ ਅਹਿਮ ਕੜੀ ਸਾਬਤ ਹੋਣਗੇ।