''ਦਿੱਲੀ ਦੇ ਸਾਰੇ 11 ਜ਼ਿਲੇ 17 ਮਈ ਤੱਕ ਰੈੱਡ ਜ਼ੋਨ ''ਚ ਰਹਿਣਗੇ''

05/02/2020 3:15:29 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਸਿਹਤ ਮੰਤਰੀ ਸਤਿਯੇਂਦਰ ਜੈਨ ਨੇ ਸ਼ਨੀਵਾਰ ਭਾਵ ਅੱਜ ਕਿਹਾ ਕਿ ਰਾਸ਼ਟਰੀ ਰਾਜਧਾਨੀ 'ਚ ਸਾਰੇ 11 ਜ਼ਿਲੇ 17 ਮਈ ਤੱਕ ਰੈੱਡ ਜ਼ੋਨ 'ਚ ਰਹਿਣਗੇ। ਰਾਸ਼ਟਰੀ ਰਾਜਧਾਨੀ ਵਿਚ ਸ਼ੁੱਕਰਵਾਰ ਤੱਕ 3,738 ਲੋਕ ਇਸ ਮਹਾਂਮਾਰੀ ਤੋਂ ਪੀੜਤ ਹੋਏ ਹਨ। ਦਿੱਲੀ ਵਿਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 61 ਹੋ ਗਈ ਹੈ, ਜਦਕਿ ਹੁਣ ਤੱਕ ਕੁੱਲ 1,167 ਮਰੀਜ਼ਾਂ ਨੂੰ ਇਲਾਜ ਮਗਰੋਂ ਹਸਪਤਾਲਾਂ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਜੈਨ ਮੁਤਾਬਕ 49 ਲੋਕ ਆਈ. ਸੀ. ਯੂ. ਵਿਚ ਹਨ ਅਤੇ 5 ਲੋਕ ਵੈਂਟੀਲੇਟਰ 'ਤੇ ਹਨ। ਸਰਕਾਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ ਦੇਸ਼ ਭਰ ਵਿਚ 4 ਮਈ ਤੋਂ ਦੋ ਹੋਰ ਹਫਤਿਆਂ ਲਈ ਸੀਮਤ ਲਾਕਡਾਊਨ ਜਾਰੀ ਰਹੇਗਾ, ਜਿਸ 'ਚ ਹਵਾਈ ਸੇਵਾ, ਟਰੇਨ ਅਤੇ ਅੰਤਰਰਾਜੀ ਸੜਕ ਯਾਤਰਾ 'ਤੇ ਪਾਬੰਦੀ ਰਹੇਗੀ। ਪਰ ਜ਼ਿਲਿਆਂ ਨੂੰ ਕੋਵਿਡ-19 ਦੇ ਸੰਭਾਵਿਤ ਖਤਰਿਆਂ ਦੇ ਆਧਾਰ 'ਤੇ ਰੈੱਡ, ਓਰੇਂਜ ਅਤੇ ਗ੍ਰੀਨ ਜ਼ੋਨ ਵਿਚ ਵੰਡ ਕੇ ਕੁਝ ਗਤੀਵਿਧੀਆਂ ਨੂੰ ਆਗਿਆ ਦਿੱਤੀ ਜਾਵੇਗੀ।

ਜੈਨ ਨੇ ਕਿਹਾ ਕਿ ਦਿੱਲੀ 'ਚ ਸਾਰੇ 11 ਜ਼ਿਲੇ 17 ਮਈ ਤੱਕ ਰੈੱਡ ਜ਼ੋਨ ਵਿਚ ਹੀ ਰਹਿਣਗੇ। ਉਨ੍ਹਾਂ ਨੇ ਸ਼ੁੱਕਰਵਾਰ ਭਾਵ ਕੱਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੈੱਡ ਜ਼ੋਨ ਉਹ ਖੇਤਰ ਹਨ, ਜਿੱਥੇ ਕੋਰੋਨਾ ਵਾਇਰਸ ਦੇ 10 ਤੋਂ ਵਧੇਰੇ ਮਾਮਲੇ ਹੁੰਦੇ ਹਨ। ਕੇਂਦਰ ਵਲੋਂ ਜਿਨ੍ਹਾਂ ਰਾਹਤ ਉਪਾਵਾਂ ਦਾ ਐਲਾਨ ਕੀਤਾ ਗਿਆ ਹੈ, ਉਹ ਲੋਕਾਂ ਨੂੰ ਉਪਲੱਬਧ ਕਰਵਾਈਆਂ ਜਾਣਗੀਆਂ। ਪ੍ਰਵਾਸੀ ਮਜ਼ਦੂਰਾਂ ਦੇ ਦਿੱਲੀ ਤੋਂ ਉਨ੍ਹਾਂ ਦੇ ਘਰਾਂ ਤੱਕ ਯਾਤਰਾ ਬਾਰੇ 'ਚ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੂਜੇ ਸੂਬਿਆਂ ਨਾਲ ਗੱਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਜ਼ਰੂਰ ਸਾਜ਼ੋ-ਸਾਮਾਨ ਅਤੇ ਮੈਡੀਕਲ ਮਦਦ ਮੁਹੱਈਆ ਕਰਾਵਾਂਗੇ।  


Tanu

Content Editor

Related News