ਸਾਬਕਾ ''ਆਪ'' ਵਿਧਾਇਕ ਅਲਕਾ ਲਾਂਬਾ 5 ਰੁਪਏ ਦੀ ਪਰਚੀ ਕੱਟ ਕੇ ਕਾਂਗਰਸ ''ਚ ਹੋਈ ਸ਼ਾਮਲ

10/12/2019 3:39:45 PM

ਨਵੀਂ ਦਿੱਲੀ— ਚਾਂਦਨੀ ਚੌਕ ਦੀ ਸਾਬਕਾ ਵਿਧਾਇਕ ਅਤੇ ਆਮ ਆਦਮੀ ਪਾਰਟੀ (ਆਪ) ਦੀ ਸਾਬਕਾ ਨੇਤਾ ਅਲਕਾ ਲਾਂਬਾ ਨੇ ਕਾਂਗਰਸ ਦੀ ਮੈਂਬਰਤਾ ਗ੍ਰਹਿਣ ਕਰ ਲਈ ਹੈ। ਉਨ੍ਹਾਂ ਨੇ ਕਾਂਗਰਸ ਦੀ ਮੈਂਬਰਤਾ ਗ੍ਰਹਿਣ ਕਰਨ ਲਈ 5 ਰੁਪਏ ਦੀ ਪਰਚੀ ਵੀ ਕਟਵਾਈ। ਅਲਕਾ ਲਾਂਬਾ ਨੇ ਇਕ ਮਹੀਨੇ ਪਹਿਲਾਂ ਹੀ 'ਆਪ' ਤੋਂ ਅਸਤੀਫਾ ਦੇ ਦਿੱਤਾ ਸੀ। ਅਲਕਾ ਲਾਂਬਾ ਪਹਿਲਾਂ ਸ਼ੁੱਕਰਵਾਰ ਨੂੰ ਕਾਂਗਰਸ 'ਚ ਸ਼ਾਮਲ ਹੋਣ ਵਾਲੀ ਸੀ ਪਰ ਕੁਝ ਕਾਰਨਾਂ ਕਰ ਕੇ ਉਹ ਕਾਂਗਰਸ 'ਚ ਸ਼ਾਮਲ ਨਹੀਂ ਹੋ ਸਕੀ। ਅਲਕਾ ਲਾਂਬਾ ਦਿੱਲੀ ਕਾਂਗਰਸ ਇੰਚਾਰਜ ਪੀਸੀ ਚਾਕੋ ਦੀ ਮੌਜੂਦਗੀ 'ਚ ਪਾਰਟੀ 'ਚ ਸ਼ਾਮਲ ਹੋਈ। ਅਲਕਾ ਨੇ ਕਾਂਗਰਸ ਪਾਰਟੀ ਦੇ ਅਕਬਰ ਰੋਡ ਸਥਿਤ ਪਾਰਟੀ ਹੈੱਡ ਕੁਆਰਟਰ 'ਚ ਕਾਂਗਰਸ ਦੀ ਮੈਂਬਰਤਾ ਗ੍ਰਹਿਣ ਕੀਤੀ। ਅਲਕਾ ਲਾਂਬਾ ਨੇ ਇਸ ਸੰਬੰਧ 'ਚ ਇਕ ਟਵੀਟ ਕੀਤਾ ਹੈ।
 

ਕਾਂਗਰਸ ਦਾ ਮੈਂਬਰ ਬਣਨ 'ਤੇ ਹੋ ਰਿਹਾ ਮਾਣ ਮਹਿਸੂਸ
ਅਲਕਾ ਨੇ ਕਿਹਾ ਕਿ ਕਾਂਗਰਸ ਮੈਂਬਰ ਬਣਨ 'ਤੇ ਮਾਣ ਮਹਿਸੂਸ ਕਰ ਰਹੀ ਹੈ। ਪਾਰਟੀ ਛੱਡਣ ਤੋਂ ਬਾਅ ਦਿੱਲੀ ਵਿਧਾਨ ਸਭਾ ਪ੍ਰਧਾਨ ਰਾਮਨਿਵਾਸ ਗੋਇਲ ਨੇ ਚਾਂਦਨੀ ਚੌਕ ਤੋਂ ਵਿਧਾਇਕ ਅਲਕਾ ਲਾਂਬਾ ਦੀ ਮੈਂਬਰਤਾ ਰੱਦ ਕਰ ਦਿੱਤੀ ਸੀ। ਅਲਕਾ ਦੀ ਮੈਂਬਰਤਾ 6 ਸਤੰਬਰ ਨੂੰ ਰੱਦ ਹੋਈ ਸੀ। 'ਆਪ' ਤੋਂ ਅਸਤੀਫਾ ਦੇਣ ਦਾ ਐਲਾਨ ਕਰਨ ਤੋਂ ਬਾਅਦ ਅਲਕਾ ਲਾਂਬਾ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਸੀ।


DIsha

Content Editor

Related News