ਦੇਸ਼ ਦੇ ਕਈ ਸੂਬਿਆਂ 'ਚ ਮੀਂਹ ਅਤੇ ਤੇਜ਼ ਹਵਾਵਾਂ ਦਾ ਅਲਰਟ, ਜਾਣੋ IMD ਦੀ ਅਪਡੇਟ

Friday, Nov 22, 2024 - 12:12 PM (IST)

ਦੇਸ਼ ਦੇ ਕਈ ਸੂਬਿਆਂ 'ਚ ਮੀਂਹ ਅਤੇ ਤੇਜ਼ ਹਵਾਵਾਂ ਦਾ ਅਲਰਟ, ਜਾਣੋ IMD ਦੀ ਅਪਡੇਟ

ਨਵੀਂ ਦਿੱਲੀ- ਦੇਸ਼ ਵਿਚ ਮੌਸਮ ਦਾ ਮਿਜਾਜ਼ ਤੇਜ਼ੀ ਨਾਲ ਬਦਲ ਰਿਹਾ ਹੈ। ਉੱਤਰ ਭਾਰਤ 'ਚ ਠੰਡ ਨੇ ਦਸਤਕ ਦੇ ਦਿੱਤੀ ਹੈ। ਉੱਥੇ ਹੀ ਦੱਖਣੀ ਭਾਰਤ ਦੇ ਕਈ ਹਿੱਸੇ ਤੇਜ਼ ਹਵਾਵਾਂ ਅਤੇ ਮੋਹਲੇਧਾਰ ਮੀਂਹ ਦਾ ਸਾਹਮਣਾ ਕਰ ਰਹੇ ਹਨ। ਪਹਾੜੀ ਸੂਬਿਆਂ 'ਚ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ, ਜਿਸ ਨਾਲ ਠੰਡ ਵੱਧ ਗਈ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਭਵਿੱਖਬਾਣੀ ਕੀਤੀ ਹੈ ਕਿ 26 ਨਵੰਬਰ ਤੱਕ ਇਹ ਹੀ ਹਾਲਾਤ ਬਣੇ ਰਹਿਣਗੇ। 

ਇਹ ਵੀ ਪੜ੍ਹੋ- ਇਤਰਾਜ਼ਯੋਗ ਵੀਡੀਓ ਵਾਲੇ Ex-MLA ਦਾ ਕਾਰਾ, 62 ਦੀ ਉਮਰ 'ਚ ਕਰਵਾਇਆ 31 ਸਾਲਾ ਕੁੜੀ ਨਾਲ ਵਿਆਹ

ਧੁੰਦ ਅਤੇ ਠੰਡ ਦਾ ਕਹਿਰ

ਉੱਤਰ ਭਾਰਤ ਦੇ ਸੂਬਿਆਂ ਵਿਚ ਸਵੇਰੇ-ਸ਼ਾਮ ਸੰਘਣੀ ਧੁੰਦ ਛਾ ਰਹੀ ਹੈ। ਹਾਲਾਂਕਿ ਦਿਨ ਵਿਚ ਖਿੜੀ ਧੁੱਪ ਤੋਂ ਠੰਡ ਤੋਂ ਕੁਝ ਰਾਹਤ ਮਿਲ ਰਹੀ ਹੈ। ਦਿੱਲੀ-NCR 'ਚ ਹਵਾ ਦਾ ਪੱਧਰ ਥੋੜ੍ਹਾ ਘੱਟ ਹੋਇਆ ਹੈ ਪਰ ਸੰਘਣੀ ਧੁੰਦ ਅਤੇ ਠੰਡੀਆਂ ਹਵਾਵਾਂ ਕਾਰਨ ਠੰਡ ਦਾ ਅਸਰ ਵੱਧਣ ਲੱਗਾ ਹੈ। ਰਾਜਸਥਾਨ ਦੇ ਕਈ ਇਲਾਕਿਆਂ 'ਚ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਪਹੁੰਚ ਗਿਆ ਹੈ। ਸ਼੍ਰੀਨਗਰ ਦਾ ਘੱਟੋ-ਘੱਟ ਤਾਪਮਾਨ 0 ਤੋਂ ਹੇਠਾਂ 0.4 ਡਿਗਰੀ ਰਿਕਾਰਡ ਹੋਇਆ ਹੈ। ਅਗਲੇ ਕੁਝ ਦਿਨਾਂ ਵਿਚ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਲਾਗੂ ਹੋਇਆ Work From Home, 50 ਫ਼ੀਸਦੀ ਕਰਮਚਾਰੀ ਘਰੋਂ ਕਰਨਗੇ ਕੰਮ

ਦੱਖਣੀ ਭਾਰਤ: ਮੋਹਲੇਧਾਰ ਮੀਂਹ ਅਤੇ ਤੇਜ਼ ਹਵਾਵਾਂ ਦਾ ਅਲਰਟ

ਦੱਖਣੀ ਭਾਰਤ 'ਚ ਲਗਾਤਾਰ ਮੀਂਹ ਅਤੇ ਤੇਜ਼ ਹਵਾਵਾਂ ਦਾ ਸਿਲਸਿਲਾ ਜਾਰੀ ਹੈ। IMD ਮੁਤਾਬਕ ਸੁਮਾਤਰਾ ਤੱਟ ਦੇ ਨੇੜੇ ਚੱਕਰਵਾਤੀ ਚੱਕਰ ਬਣਨ ਨਾਲ ਦੱਖਣੀ ਅੰਡੇਮਾਨ ਸਾਗਰ ਅਤੇ ਦੱਖਣ-ਪੂਰਬੀ ਬੰਗਾਲ ਦੀ ਖਾੜੀ 'ਚ ਇਕ ਘੱਟ ਦਬਾਅ ਵਾਲਾ ਖੇਤਰ ਬਣ ਰਿਹਾ ਹੈ। ਇਸ ਕਾਰਨ ਕੇਰਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਪੁਡੂਚੇਰੀ ਅਤੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਵਿਚ 26 ਨਵੰਬਰ ਤੱਕ ਗਰਜ ਨਾਲ ਮੀਂਹ ਪਵੇਗਾ।

ਇਹ ਵੀ ਪੜ੍ਹੋ- ਆਜ਼ਾਦ ਭਾਰਤ ਦੀ ਪਹਿਲੀ ਡਾਕ ਟਿਕਟ 'ਜੈ ਹਿੰਦ', ਕੀਮਤ ਜਾਣ ਰਹਿ ਜਾਓਗੇ ਹੈਰਾਨ

ਪੰਜਾਬ, ਹਰਿਆਣਾ ਅਤੇ ਮੱਧ ਭਾਰਤ: ਠੰਡ ਅਤੇ ਧੁੰਦ ਦਾ ਪ੍ਰਭਾਵ

ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਰਾਜਸਥਾਨ ਅਤੇ ਝਾਰਖੰਡ ਵਿਚ ਮੌਸਮ ਖੁਸ਼ਕ ਰਹੇਗਾ। ਹਾਲਾਂਕਿ ਸੰਘਣੀ ਧੁੰਦ ਅਤੇ ਆਸਮਾਨ ਸਾਫ ਰਹਿਣ ਕਾਰਨ ਤਾਪਮਾਨ 'ਚ ਗਿਰਾਵਟ ਆਵੇਗੀ। ਰਾਜਸਥਾਨ ਦੇ ਕਈ ਜ਼ਿਲ੍ਹਿਆਂ 'ਚ ਰਾਤ ਦੇ ਤਾਪਮਾਨ 'ਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ- ਪਹਿਲੀ ਤੋਂ 5ਵੀਂ ਜਮਾਤ ਤੱਕ ਦੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ

ਅਗਲੇ 4 ਦਿਨ: ਦੇਸ਼ ਭਰ 'ਚ ਮੌਸਮ ਦੀ ਸਥਿਤੀ

ਉੱਤਰੀ ਭਾਰਤ: ਸੰਘਣੀ ਧੁੰਦ, ਠੰਡ ਅਤੇ ਬਰਫ਼ਬਾਰੀ ਦਾ ਪ੍ਰਭਾਵ ਵਧੇਗਾ।
ਦੱਖਣੀ ਭਾਰਤ: ਭਾਰੀ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ।
ਮੱਧ ਅਤੇ ਪੂਰਬੀ ਭਾਰਤ: ਖੁਸ਼ਕ ਮੌਸਮ ਅਤੇ ਠੰਡ ਵਧਣ ਦੀ ਸੰਭਾਵਨਾ।
ਪੱਛਮੀ ਘਾਟ ਅਤੇ ਤੱਟਵਰਤੀ ਖੇਤਰ: ਸਮੁੰਦਰੀ ਖੇਤਰਾਂ ਵਿਚ ਗੰਭੀਰ ਮੌਸਮ ਲਈ ਚੇਤਾਵਨੀ।

ਸਾਵਧਾਨੀ ਅਤੇ ਸਲਾਹ

IMD ਨੇ ਮਛੇਰਿਆਂ ਨੂੰ ਸਮੁੰਦਰ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਲੋਕਾਂ ਨੂੰ ਠੰਡ ਅਤੇ ਧੁੰਦ ਤੋਂ ਬਚਣ ਲਈ ਉਪਾਅ ਅਪਣਾਉਣ ਦੀ ਸਲਾਹ ਦਿੱਤੀ ਹੈ। ਆਉਣ ਵਾਲੇ ਦਿਨਾਂ 'ਚ ਠੰਡ ਦਾ ਪ੍ਰਭਾਵ ਹੋਰ ਵਧ ਸਕਦਾ ਹੈ।


author

Tanu

Content Editor

Related News