ਊਧਮਪੁਰ ਧਮਾਕੇ ਤੋਂ ਬਾਅਦ ਅਲਰਟ ਜਾਰੀ, ਮਾਤਾ ਵੈਸ਼ਨੋ ਦੇਵੀ ਭਵਨ ਦੀ ਸੁਰੱਖਿਆ ਵਧਾਈ ਗਈ

09/29/2022 12:16:19 PM

ਊਧਮਪੁਰ- ਜੰਮੂ ਕਸ਼ਮੀਰ ਦੇ ਊਧਮਪੁਰ ਸ਼ਹਿਰ 'ਚ ਇਕ ਬੱਸ ਸਟੈਂਡ 'ਤੇ ਖੜ੍ਹੀ ਬੱਸ 'ਚ ਧਮਾਕੇ ਤੋਂ ਬਾਅਦ ਅਲਰਟ ਵਧਾਇਆ ਗਿਆ ਹੈ। ਮਾਤਾ ਵੈਸ਼ਨੋ ਦੇਵੀ ਭਵਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਕੱਟੜਾ 'ਚ ਵੀ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ। ਇਸ ਦੇ ਨਾਲ ਹੀ ਬੱਸ ਸਟੈਂਡ 'ਤੇ ਵੀ ਸੁਰੱਖਿਆ ਵਧਾਈ ਗਈ ਹੈ, ਕਈ ਟੀਮਾਂ ਬੱਸਾਂ ਦੀ ਜਾਂਚ ਵੀ ਕਰ ਰਹੀ ਹੈ। ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਦੇ ਊਧਮਪੁਰ ਸ਼ਹਿਰ 'ਚ ਇਕ ਬੱਸ ਸਟੈਂਡ 'ਤੇ ਖੜ੍ਹੀ ਬੱਸ 'ਚ ਵੀਰਵਾਰ ਸਵੇਰੇ ਧਮਾਕਾ ਹੋਇਆ। ਹਾਦਸੇ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਫਿਲਹਾਲ ਕੋਈ ਖ਼ਬਰ ਨਹੀਂ ਹੈ। 

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ: 8 ਘੰਟਿਆਂ ਅੰਦਰ ਦੋ ਬੱਸਾਂ ’ਚ ਜ਼ਬਰਦਸਤ ਧਮਾਕੇ, ਹਾਈ ਅਲਰਟ ਜਾਰੀ

ਸੂਤਰਾਂ ਨੇ ਦੱਸਿਆ ਕਿ ਵੀਰਵਾਰ ਸਵੇਰੇ ਕਰੀਬ 5.40 ਵਜੇ ਇਹ ਧਮਾਕਾ ਹੋਇਆ। ਬੱਸ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ। ਊਧਮਪੁਰ ਸ਼ਹਿਰ 'ਚ ਕੁਝ ਘੰਟਿਆਂ ਅੰਦਰ ਹੋਇਆ ਇਹ ਦੂਜਾ ਧਮਾਕਾ ਹੈ। ਦੋਮੇਲ ਚੌਕ 'ਤੇ ਇਕ ਪੈਟਰੋਲ ਪੰਪ ਕੋਲ ਖੜ੍ਹੀ ਇਕ ਬੱਸ 'ਚ ਬੁੱਧਵਾਰ ਰਾਤ ਧਮਾਕਾ ਹੋਣ ਨਾਲ 2 ਲੋਕ ਜ਼ਖ਼ਮੀ ਹੋ ਗਏ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News