ਸ਼ਰਾਬ ਸਿਹਤ ਲਈ ਹਾਨੀਕਾਰਕ, ਬੀਅਰ ਹੈ ਚੰਗੀ
Saturday, Aug 04, 2018 - 03:42 AM (IST)

ਮੁੰਬਈ— ਕਿਹਾ ਜਾਂਦਾ ਹੈ ਕਿ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ ਪਰ ਬੀਅਰ ਬਾਰੇ ਅਜਿਹਾ ਨਹੀਂ ਕਿਹਾ ਜਾ ਸਕਦਾ। ਜੇ ਸੀਮਤ ਮਾਤਰਾ ਵਿਚ ਬੀਅਰ ਪੀਤੀ ਜਾਵੇ ਤਾਂ ਇਸ ਨਾਲ ਸਰੀਰ ਨੂੰ ਬਹੁਤ ਫਾਇਦਾ ਹੁੰਦਾ ਹੈ। ਇਸ ਨੂੰ ਵੱਖ-ਵੱਖ ਦੇਸ਼ਾਂ ਵਿਚ ਹੋਈ ਖੋਜ ਤੋਂ ਵੀ ਸਾਬਤ ਕੀਤਾ ਜਾ ਚੁੱਕਾ ਹੈ।
ਖੋਜਕਾਰਾਂ ਮੁਤਾਬਕ ਇਕ ਹਫਤੇ ਵਿਚ ਤਿੰਨ ਵਾਰ ਬੀਅਰ ਪੀਣ ਨਾਲ ਤੁਹਾਨੂੰ ਗਠੀਏ ਨਾਲ ਨਜਿੱਠਣ ਵਿਚ ਮਦਦ ਮਿਲ ਸਕਦੀ ਹੈ। ਉਥੇ ਹੀ ਇਕ ਅਧਿਐਨ ਵਿਚ ਇਹ ਵੀ ਪਤਾ ਲੱਗਾ ਹੈ ਕਿ ਰੋਜ਼ਾਨਾ ਇਕ ਗਲਾਸ ਬੀਅਰ ਪੀਣ ਨਾਲ ਦਿਲ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ। ਬੀਅਰ ਪੀਣ ਤੋਂ ਇਕ ਘੰਟੇ ਦੇ ਅੰਦਰ ਧਮਣੀਆਂ ਵੱਧ ਲਚਕੀਲੀਆਂ ਹੋ ਜਾਂਦੀਆਂ ਹਨ ਅਤੇ ਬਲੱਡ ਫਲੋ 'ਚ ਸੁਧਾਰ ਹੁੰਦਾ ਹੈ। ਬੀਅਰ ਤੁਹਾਡੇ ਦਿਮਾਗ ਦੇ ਡੋਪਾਮਾਈਨ ਨੂੰ ਸਰਗਰਮ ਕਰਦੀ ਹੈ, ਜਿਸ ਨਾਲ ਤੁਸੀਂ ਖੁਸ਼ੀ ਮਹਿਸੂਸ ਕਰਦੇ ਹੋ। ਬੀਅਰ ਵਿਚ ਪੱਕੇ ਹੋਏ ਮਾਸ ਪਾਏ ਜਾਣ ਵਾਲੇ ਕਾਰਸੀਨੋਜਨ ਦੀ ਗਿਣਤੀ ਨੂੰ ਘੱਟ ਕਰਨ ਦੀ ਸਮਰੱਥਾ ਹੁੰਦੀ ਹੈ।