ਕਾਨੂੰਨ ਵਿਵਸਥਾ ਦੇ ਮੁੱਦੇ ''ਤੇ ਸਪਾ ਪ੍ਰਧਾਨ ਅਖਿਲੇਸ਼ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ

Saturday, Jun 15, 2019 - 02:01 PM (IST)

ਕਾਨੂੰਨ ਵਿਵਸਥਾ ਦੇ ਮੁੱਦੇ ''ਤੇ ਸਪਾ ਪ੍ਰਧਾਨ ਅਖਿਲੇਸ਼ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ

ਲਖਨਊ—ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਭਾਵ ਸ਼ਨੀਵਾਰ ਨੂੰ ਰਾਜਪਾਲ ਰਾਜ ਨਾਈਕ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਦੀ ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਮੈਮੋਰੰਡਮ ਸੌਂਪਿਆ। ਅਖਿਲੇਸ਼ ਯਾਦਵ ਨੇ ਰਾਜਪਾਲ ਨੂੰ ਕਿਹਾ ਹੈ ਕਿ ਉਹ ਕਾਨੂੰਨੀ ਵਿਵਸਥਾ 'ਤੇ ਸਰਕਾਰ ਨੂੰ ਜਗਾਏ। ਅਖਿਲੇਸ਼ ਯਾਦਵ ਨੇ ਸੂਬੇ 'ਚ ਜੰਗਲਰਾਜ ਹੋਣ ਦੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਸਪਾ ਨੇਤਾ ਆਜ਼ ਖਾਨ ਖਿਲਾਫ ਝੂਠੇ ਮੁਕੱਦਮੇ ਕੀਤੇ ਗਏ ਹਨ। ਰਾਜਪਾਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਸਰਕਾਰ ਨੇ ਅਪਰਾਧੀਆਂ ਨੂੰ ਖੁੱਲੀ ਛੁੱਟੀ ਦਿੱਤੀ ਹੋਈ ਹੈ।

PunjabKesari

ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਸੂਬੇ 'ਚ ਔਰਤਾਂ ਨਾਲ ਜੋ ਘਿਨਾਉਣੀਆਂ ਘਟਨਾਵਾਂ ਹੋ ਰਹੀਆਂ ਹਨ। ਸਪਾ ਪ੍ਰਧਾਨ ਨੇ ਕਿਹਾ ਹੈ ਕਿ ਚੈਂਬਰ ਅਤੇ ਜੇਲ 'ਚ ਹੱਤਿਆਵਾਂ ਹੋ ਰਹੀਆਂ ਹਨ, ਅਪਰਾਧੀ ਜਿੱਥੇ ਜਾ ਨਹੀਂ ਸਕਦੇ ਉੱਥੇ ਹਥਿਆਰ ਲੈ ਕੇ ਜਾ ਰਹੇ ਹਨ। ਜਿਹੜੇ ਅਪਰਾਧੀਆਂ ਨੂੰ ਜੇਲ 'ਚ ਹੋਣਾ ਚਾਹੀਦਾ ਹੈ, ਉਹ ਅਪਰਾਧੀ ਖੁੱਲੇਆਮ ਘੁੰਮ ਰਹੇ ਹਨ। ਭਾਰਤੀ ਜਨਤਾ ਪਾਰਟੀ ਸਰਕਾਰ 'ਚ ਅਜਿਹੀਆਂ ਵਾਰਦਾਤਾਂ ਨੂੰ ਅਪਰਾਧੀ ਅੰਜ਼ਾਮ ਦੇ ਰਹੇ ਹਨ ਪਰ ਫਿਰ ਵੀ ਸਰਕਾਰ ਇਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਹੈ।  

ਦੱਸ ਦੇਈਏ ਕਿ ਅਖਿਲੇਸ਼ ਯਾਦਵ ਨੇ ਅੱਜ ਸਵੇਰੇ 10 ਵਜੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਰਾਜਪਾਲ ਨੂੰ ਮੈਮੋਰੰਡਮ ਸੌਂਪਿਆ। ਪਿਛਲੇ ਦਿਨਾਂ 'ਚ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ ਬਾਰ ਕੌਂਸਲ ਦੀ ਨਵੀਂ ਚੁਣੀ ਮਹਿਲਾ ਚੇਅਰਮੈਨ ਦਰਵੇਸ਼ ਯਾਦਵ ਦੀ ਆਗਰਾ ਕਚਹਿਰੀ 'ਚ ਹੱਤਿਆ ਦੀ ਜਾਂਚ ਹਾਈਕੋਰਟ ਦੇ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਸੀ।


author

Iqbalkaur

Content Editor

Related News