ਗੱਠਜੋੜ ਦੀ ਸਿਆਸਤ ''ਚ ਕਿਸੇ ਨੂੰ ਨਾਰਾਜ਼ ਨਹੀਂ ਕਰ ਸਕਦੇ: ਅਖਿਲੇਸ਼ ਯਾਦਵ
Wednesday, Jun 20, 2018 - 10:50 AM (IST)

ਨਵੀਂ ਦਿੱਲੀ— ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਉਹ 2019 ਦੀਆਂ ਲੋਕਸਭਾ ਚੋਣਾਂ 'ਚ ਕਿਸੇ ਨੂੰ ਵੀ ਨਾਰਾਜ਼ ਕੀਤੇ ਗਏ ਬਿਨਾ ਬੀ. ਜੇ. ਪੀ. ਵਿਰੁੱਧ ਹੋਰ ਵਿਰੋਧੀ ਪਰਾਟੀਆਂ ਨੂੰ ਇਕੱਠੇ ਹੀ ਲਿਆਉਣਗੇ। ਸਾਬਕਾ ਮੁੱਖ ਮੰਤਰੀ ਨੇ ਦਿੱਲੀ 'ਚ ਪੱਤਰਕਾਰਾਂ ਨੂੰ ਕਿਹਾ ਸਿਆਸਤ 'ਚ ਅਸੀਂ ਕਿਸੇ ਨੂੰ ਨਾਰਾਜ਼ ਨਹੀਂ ਕਰ ਸਕਦੇ। ਅਸੀਂ 2019 ਦੀਆਂ ਲੋਕ ਸਭਾ ਚੋਣਾਂ 'ਚ ਬੀ. ਜੇ. ਪੀ. ਦਾ ਮੁਕਾਬਲਾ ਕਰਨ ਲਈ ਹੋਰ ਦਲਾਂ ਨਾਲ ਗੱਠਜੋੜ ਕਰਨ ਲਈ ਤਿਆਰ ਹਾਂ।
ਉਨ੍ਹਾਂ ਨੇ ਕਿਹਾ ਕਿ ਬੀ. ਜੇ. ਪੀ. ਨੂੰ ਹਰਾਉਣ ਲਈ ਕੁਝ ਸੀਟਾਂ ਦੂਜੇ ਦਲਾਂ ਨੂੰ ਦਿੱਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਮਕਦਸ ਬੀ. ਜੇ. ਪੀ. ਨੂੰ ਰਹਾਉਣਾ ਹੈ। ਯਾਦਵ ਨੇ ਕਿਹਾ ਕਿ ਇਹ ਕਹਿਣਾ ਮੁਸ਼ਕਿਲ ਹੈ ਕਿ ਉਨ੍ਹਾਂ ਦੀ ਪਾਰਟੀ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਇਕੱਲੀ ਲੜੇਗੀ ਜਾਂ ਗੱਠਜੋੜ ਦੇ ਤੌਰ 'ਤੇ। ਅਖਿਲੇਸ਼ ਨੇ ਕਿਹਾ ਕਿ ਅਸੀਂ ਨਿਸ਼ਚਿਤ ਤੌਰ 'ਤੇ ਚੋਣਾਂ ਲੜਾਂਗੇ। ਉਨ੍ਹਾਂ ਕਿਹਾ ਕਿ ਮੈਂ ਇੱਥੇ ਕਿਸੇ ਨਾਲ ਮਿਲਣ ਨਹੀਂ ਆਇਆ। ਮੇਰਾ ਅਜਿਹੀ ਕੋਈ ਯੋਜਨਾ ਨਹੀਂ ਹੈ।
ਦੱਸ ਦੇਈਏ ਕਿ 2019 'ਚ ਬੀ. ਜੇ. ਪੀ. ਵਿਰੁੱਧ ਮੋਰਚਾ ਬਣਾਉਣ 'ਚ ਲੱਗੀ ਸਪਾ ਨੇ ਸੰਕੇਤ ਦਿੱਤਾ ਹੈ ਕਿ ਉਹ ਮਹਾਗੱਠਜੋੜ 'ਚ ਕਾਂਗਰਸ ਨੂੰ ਸ਼ਾਮਲ ਕਰਨ ਦੇ ਇਛੁੱਕ ਨਹੀਂ ਹਨ। ਦੱਸਿਆ ਜਾ ਰਿਹਾ ਹੈ ਕਿ ਐੱਸ. ਪੀ. ਕਾਂਗਰਸ ਨੂੰ ਸਿਰਫ ਰਾਇਬਰੇਲੀ ਅਤੇ ਅਮੇਠੀ ਦੀ ਸੀਟ ਦੇਣਾ ਚਾਹੁੰਦੀ ਹੈ। ਸਪਾਂ ਦੇ ਇਸ ਸੰਕੇਤ ਨਾਲ ਉੱਤਰ ਪ੍ਰਦੇਸ਼ 'ਚ
ਮਹਾਗੱਠਜੋੜ ਬਣਾਉਣ ਨੂੰ ਝਟਕਾ ਲੱਗਦਾ ਨਜ਼ਰ ਆ ਰਿਹਾ ਹੈ।