ਦਲਿਤ ਅੰਦੋਲਨ ਨੂੰ ਲੈ ਕੇ ਅਖਿਲੇਸ਼ ਦਾ ਵੱਡਾ ਬਿਆਨ, ਕਿਹਾ ''ਮੋਹ ਭੰਗ ਦੀ ਸਜ਼ਾ ਦਿੱਤੀ ਜਾ ਰਹੀ ਹੈ''

Tuesday, Apr 03, 2018 - 04:30 PM (IST)

ਲਖਨਊ— ਦਲਿਤ ਅੰਦੋਲਨ ਨੂੰ ਲੈ ਕੇ ਸਪਾ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਵੱਡਾ ਬਿਆਨ ਦਿੱਤਾ ਹੈ। ਅਖਿਲੇਸ਼ ਨੇ ਸਵਾਲ ਚੁੱਕਦੇ ਹੋਏ ਕਿਹਾ ਇਹ ਸਭ ਕਿਸ ਦੇ ਇਸ਼ਾਰੇ 'ਤੇ ਹੋ ਰਿਹਾ ਹੈ। ਐਕਟ ਬਦਲਣ ਦੀ ਕਿਉਂ ਜ਼ਰੂਰਤ ਪਈ, ਇਹ ਇਕ ਸਾਜਿਸ਼ ਹੈ।


ਅਖਿਲੇਸ਼ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ, ''ਸਰਕਾਰ ਦੀ ਇਹ ਕਿਸ ਤਰ੍ਹਾਂ ਦੀ 'ਦਲਿਤ ਨੀਤੀ' ਹੈ ਕਿ ਨਾ ਤਾਂ ਉਹ ਦਲਿਤਾਂ ਦੀਆਂ ਮੂਰਤੀਆਂ ਤੋੜਨ ਤੋਂ ਲੋਕਾਂ ਨੂੰ ਰੋਕ ਸਕੀ, ਨਾ ਹੀ ਉਨ੍ਹਾਂ ਦੀਆਂ ਹੱਤਿਆਵਾਂ ਕਰਨ ਤੋਂ, ਉੱਪਰ ਦੀ ਨਾਮ ਅਤੇ ਐਕਟ ਬਦਲਣ ਦੀ ਵੀ ਸਾਜਿਸ਼ ਹੋ ਰਹੀ ਹੈ। ਇਹ ਸਭ ਕਿਉ ਹੋ ਰਿਹੈ ਹੈ ਅਤੇ ਕਿਸ ਦੇ ਇਸ਼ਾਰੇ 'ਤੇ ਹੋ ਰਿਹਾ ਹੈ, ਇਹ ਵੱਡਾ ਸਵਾਲ ਹੈ। ਕੀ ਦਲਿਤਾਂ ਨੂੰ ਸਰਕਾਰ ਨਾਲ ਮੋਹ ਭੰਗ ਦੀ ਸਜ਼ਾ ਦਿੱਤੀ ਜਾ ਰਹੀ ਹੈ?
ਦੱਸਣਾ ਚਾਹੁੰਦੇ ਹਾਂ ਕਿ ਐੈੱਸ.ਸੀ. ਐੈੱਸ.ਟੀ. ਐਕਟ ਨੂੰ ਲੈ ਕੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਦੇਸ਼ ਭਰ 'ਚ ਦਲਿਤਾਂ ਦੇ ਵਿਰੋਧ ਪ੍ਰਦਰਸ਼ਨ ਨੇ ਵਿਰੋਧੀ ਏਕਤਾ ਨੂੰ ਨਵੀਂ ਤਾਕਤ ਦੇ ਦਿੱਤੀ ਹੈ। ਇਹ ਦਲਿਤ ਅੰਦੋਲਨ ਦਸ ਰਾਜਾਂ 'ਚ ਸਭ ਤੋਂ ਜ਼ਿਆਦਾ ਅਸਰਦਾਰ ਦਿੱਖਿਆ। ਅੰਦੋਲਨ ਦੌਰਾਨ ਹੋਈ ਹਿੰਸਾ 'ਚ ਹੁਣ ਤੱਕ 11 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।


Related News