AK-47 ਰਾਈਫਲ ਗੁੰਮ ਹੋਣ ਦੇ ਮਾਮਲੇ ''ਚ ਕਾਂਸਟੇਬਲ ਸਸਪੈਂਡ
Wednesday, Aug 29, 2018 - 01:37 PM (IST)

ਜੰਮੂ— ਜੰਮੂ ਕਸ਼ਮੀਰ ਦੇ ਪੁੰਛ ਜ਼ਿਲੇ 'ਚ ਇਕ ਪੁਲਸ ਕਾਂਸਟੇਬਲ ਨੂੰ ਅਸਾਲਟ ਰਾਈਫਲ ਗੁੰਮ ਹੋਣ ਤੋਂ ਬਾਅਦ ਸਸਪੈਂਡ ਕਰ ਦਿੱਤਾ ਗਿਆ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ 26 ਅਤੇ 27 ਅਗਸਤ ਨੂੰ ਰਾਤ ਦੀ ਪੁਲਸ ਕਾਂਸਟੇਬਲ ਦੀ ਏ. ਕੇ-47 ਰਾਈਫਲ ਗੁੰਮ ਹੋ ਗਈ ਸੀ ਅਤੇ ਇਸ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲੈਂਦੇ ਹੋਏ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਕਾਂਸਟੇਬਲ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਨਿੱਜੀ ਸੁਰੱਖਿਆ ਅਧਿਕਾਰੀਆਂ ਦੇ ਤੌਰ 'ਤੇ ਤਾਇਨਾਤ ਸੀ।
ਪੁੰਛ ਦੇ ਸੀਨੀਅਰ ਪੁਲਸ ਅਧਿਕਾਰੀ ਰਾਜੀਵ ਪਾਂਡੇ ਨੇ ਕਿਹਾ ਕਿ ਹਥਿਆਰ ਗੁੰਮ ਹੋਣ ਦੇ ਕਾਰਨ ਅਸੀਂ ਕਾਂਸਟੇਬਲ ਨੂੰ ਸਸਪੈਂਡ ਕਰ ਦਿੱਤਾ ਹੈ ਅਤੇ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਇਸ ਬਾਰੇ 'ਚ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਸਰਹੱਦ ਜ਼ਿਲੇ ਦੇ ਚਾਰੇ ਪਾਸੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ।