ਚੋਣ ਪ੍ਰਚਾਰ ਦੌਰਾਨ ਟੁੱਟਿਆ ਮੰਚ, ਵਾਲ ਵਾਲ ਬਚੇ AJSU ਮੁਖੀ ਸੁਦੇਸ਼ ਮਹਤੋ

11/30/2019 6:04:01 PM

ਰਾਂਚੀ—ਝਾਰਖੰਡ ਦੇ ਸਾਹਿਬਗੰਜ ਜ਼ਿਲੇ 'ਚ ਆਲ ਝਾਰਖੰਡ ਸਟੂਡੈਂਟ ਯੂਨੀਅਨ (ਏ.ਜੇ.ਐੱਸ.ਯੂ) ਸੁਪ੍ਰੀਮੋ ਸੁਦੇਸ਼ ਮਹਤੋ ਦਾ ਸਭਾ ਦੌਰਾਨ ਮੰਚ ਟੁੱਟਣ ਕਾਰਨ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਮਹਤੋ ਨੂੰ ਹਲਕੀਆਂ ਸੱਟਾਂ ਲੱਗੀਆਂ। ਦੱਸ ਦੇਈਏ ਕਿ ਇਹ ਹਾਦਸੇ ਰਾਜਮਹਿਲ ਇਲਾਕੇ 'ਚ ਉਸ ਸਮੇਂ ਵਾਪਰਿਆ, ਜਦੋਂ ਸੁਦੇਸ਼ ਮਹਤੋ ਆਜਸੂ ਵੱਲੋਂ ਚੋਣ ਪ੍ਰਚਾਰ ਕਰ ਰਹੇ ਸੀ।ਦੱਸਣਯੋਗ ਹੈ ਕਿ ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ ਅੱਜ ਭਾਵ ਸ਼ਨੀਵਾਰ ਨੂੰ ਸਵੇਰਸਾਰ 7 ਵਜੇ ਤੋਂ ਲੈ ਕੇ 3 ਵਜੇ ਤੱਕ ਵੋਟਿੰਗ ਹੋਈ। ਇਸ ਪੜਾਅ ਦੌਰਾਨ 13 ਸੀਟਾਂ 'ਤੇ ਚੋਣਾਂ ਹੋਈਆਂ। ਪਹਿਲੇ ਪੜਾਅ 'ਚ ਨਕਸਲ ਪ੍ਰਭਾਵਿਤ ਖੇਤਰਾਂ 'ਚ ਭਾਰੀ ਸੁਰੱਖਿਆ ਵਿਵਸਥਾ ਦੌਰਾਨ ਵੋਟਿੰਗ ਹੋਈ।


Iqbalkaur

Edited By Iqbalkaur