ਦਿੱਲੀ-ਕੋਲਕਾਤਾ ਸਮੇਤ ਕਈ ਸ਼ਹਿਰਾਂ ’ਚ ਏਅਰਟੈੱਲ ਦੀਆਂ ਸੇਵਾਵਾਂ ਠੱਪ, ਯੂਜ਼ਰਸ ਪਰੇਸ਼ਾਨ

Friday, Feb 11, 2022 - 01:51 PM (IST)

ਗੈਜੇਟ ਡੈਸਕ– ਏਅਰਟੈੱਲ ਦਾ ਨੈੱਟਵਰਕ ਦਿੱਲੀ, ਜੈਪੁਰ, ਕੋਲਕਾਤਾ ਸਮੇਤ ਦੇਸ਼ ਦੇ ਕਈ ਸ਼ਹਿਰਾਂ ’ਚ ਡਾਊਨ ਹੈ। ਏਅਰਟੈੱਲ ਦੇ ਨੈੱਟਵਰਕ ਦੇ ਠੱਪ ਹੋਣ ਦੀ ਸ਼ਿਕਾਇਤ ਯੂਜ਼ਰਸ ਲਗਾਤਾਰ ਸੋਸ਼ਲ ਮੀਡੀਆ ’ਤੇ ਕਰ ਰਹੇ ਹਨ। ਟਵਿਟਰ ’ਤੇ #AirtelDown ਟ੍ਰੈਂਡ ਕਰ ਰਿਹਾ ਹੈ। ਸੋਸ਼ਲ ਮੀਡੀਆ ’ਤੇ ਯੂਜ਼ਰਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੋਬਾਇਲ ਇੰਟਰਨੈੱਟ ਅਤੇ ਕਾਲਿੰਗ ’ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਇਹ ਵੀ ਪੜ੍ਹੋ– Airtel ਨੇ ਲਾਂਚ ਕੀਤੀ ਨਵੀਂ ਐਕਸਟਰੀਮ ਪ੍ਰੀਮੀਅਮ ਸਰਵਿਸ, ਇਕ ਮਹੀਨੇ ਲਈ ਦੇਣੇ ਹੋਣਗੇ ਇੰਨੇ ਪੈਸੇ

PunjabKesari

ਇਹ ਵੀ ਪੜ੍ਹੋ– ਅਨਲਿਮਟਿਡ ਕਾਲਿੰਗ ਨਾਲ ਆਉਂਦੇ ਹਨ ਜੀਓ ਦੇ ਇਹ ਬੈਸਟ ਪ੍ਰੀਪੇਡ ਪਲਾਨ

ਕਈ ਯੂਜ਼ਰਸ ਨੇ ਬ੍ਰਾਡਬੈਂਡ ਦੇ ਨਾਲ ਵੀ ਸਮੱਸਿਆ ਦੀ ਸ਼ਿਕਾਇਤ ਕੀਤੀ ਹੈ। ਯੂਜ਼ਰਸ ਦਾ ਦਾਅਵਾ ਹੈ ਕਿ ਏਅਰਟੈੱਲ ਥੈਂਕਸ ਐਪ ਵੀ ਕੰਮ ਨਹੀਂ ਕਰ ਰਿਹਾ। ਡਾਊਨਡਿਟੈਕਟਰ ਮੁਤਾਬਕ, ਏਅਰਟੈੱਲ ਦਾ ਨੈੱਟਵਰਕ ਦਿੱਲੀ, ਮੁੰਬਈ, ਬੈਂਗਲੁਰੂ, ਹੈਦਰਾਬਾਦ, ਅਹਿਮਦਾਬਾਦ, ਜੈਪੁਰ ਅਤੇ ਕੋਲਕਾਤਾ ਵਰਗੇ ਸ਼ਹਿਰਾਂ ’ਚ ਡਾਊਨ ਹੈ।

PunjabKesari

ਏਅਰਟੈੱਲ ਨੇ ਟਵੀਟ ਕਰਕੇ ਕਿਹਾ ਹੈ ਕਿ ਉਸਨੂੰ ਆਊਟੇਜ ਦੀ ਜਾਣਕਾਰੀ ਮਿਲੀ ਹੈ। ਕੰਪਨੀ ਨੇ ਕਿਹਾ, ‘ਸਾਡੀਆਂ ਇੰਟਰਨੈੱਟ ਸੇਵਾਵਾਂ ’ਚ ਕੁਝ ਦੇਰ ਲਈ ਸਮੱਸਿਆ ਆਈਅਤੇ ਇਸ ਨਾਲ ਤੁਹਾਨੂੰ ਹੋਈ ਅਸੁਵਿਧਾ ਲਈ ਸਾਨੂੰ ਅਫਸੋਸ ਹੈ। ਹੁਣ ਸਭ ਕੁਝ ਠੀਕ ਹੋ ਗਿਆ ਹੈ ਕਿਉਂਕਿ ਸਾਡੀਆਂ ਟੀਮਾਂ ਸਾਡੇ ਗਾਹਕਾਂ ਨੂੰ ਇਕ ਸ਼ਾਨਦਾਰ ਅਨੁਭਵ ਦੇਣ ਲਈ ਲਗਾਤਾਰ ਕੰਮ ਕਰਦੀਆਂ ਹਨ।’

ਇਹ ਵੀ ਪੜ੍ਹੋ– ਰਿਲਾਇੰਸ ਜੀਓ ਨੇ ਵੀ ਰੱਖਿਆ ‘ਮੇਟਾਵਰਸ’ ’ਚ ਕਦਮ, ਇਸ ਕੰਪਨੀ ’ਚ ਨਿਵੇਸ਼ ਕੀਤੇ ਕਰੋੜਾਂ ਰੁਪਏ

 


Rakesh

Content Editor

Related News