ਦਿੱਲੀ ’ਚ ਹਵਾ ਗੁਣਵੱਤਾ ‘ਬਹੁਤ ਖ਼ਰਾਬ’ ਸ਼੍ਰੇਣੀ ’ਚ ਕੀਤੀ ਗਈ ਦਰਜ

Friday, Dec 03, 2021 - 12:30 PM (IST)

ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਰਾਜਧਾਨੀ ’ਚ ਹਵਾ ਗੁਣਵੱਤਾ ਸ਼ੁੱਕਰਵਾਰ ਦੀ ਸਵੇਰ ‘ਬਹੁਤ ਖ਼ਰਾਬ’ ਸ਼੍ਰੇਣੀ ’ਚ ਦਰਜ ਕੀਤੀ ਗਈ ਅਤੇ ਘੱਟੋ-ਘੱਟ ਤਾਪਮਾਨ ਮੌਸਮ ਦੇ ਔਸਤ ਤਾਪਮਾਨ ਤੋਂ ਤਿੰਨ ਡਿਗਰੀ ਵੱਧ 12.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਅੰਕੜਿਆਂ ਅਨੁਸਾਰ, ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) ਸ਼ੁੱਕਰਵਾਰ ਸਵੇਰੇ 9 ਵਜੇ 358 ਰਿਹਾ। ਗੁਆਂਢੀ ਐੱਨ.ਸੀ.ਆਰ. ਸ਼ਹਿਰਾਂ ਫਰੀਦਾਬਾਦ (289) ਅਤੇ ਗ੍ਰੇਟਰ ਨੋਇਡਾ (250) ’ਚ ਹਵਾ ਗੁਣਵੱਤਾ ਸ਼ੁੱਕਰਵਾਰ ਸਵੇਰੇ ‘ਖ਼ਰਾਬ ਸ਼੍ਰੇਣੀ’ ’ਚ ਦਰਜ ਕੀਤੀ ਗਈ। ਗਾਜ਼ੀਆਬਾਦ ’ਚ (331), ਗੁਰੂਗ੍ਰਾਮ ’ਚ (309) ਅਤੇ ਨੋਇਡਾ ’ਚ (315) ’ਚ ਏ.ਕਿਊ.ਆਈ. ‘ਬਹੁਤ ਖ਼ਰਾਬ’ ਸ਼੍ਰੇਣੀ ’ਚ ਰਿਹਾ। ਦਿੱਲੀ ’ਚ ਵੀਰਵਾਰ ਨੂੰ 24 ਘੰਟਿਆਂ ਦਾ ਏ.ਕਿਊ.ਆਈ. 429 ਰਿਹਾ। 

ਇਹ ਵੀ ਪੜ੍ਹੋ : ਕੋਰੋਨਾ ਦਾ ਟੀਕਾ ਲਗਵਾਓ, TV, ਫਰਿੱਜ ਤੇ ਵਾਸ਼ਿੰਗ ਮਸ਼ੀਨ ਵਰਗੇ ਇਨਾਮ ਜਿੱਤੋ

ਜ਼ੀਰੋ ਤੋਂ 50 ਦਰਮਿਆਨ ਏ.ਕਿਊ.ਆਈ. ਚੰਗਾ ਮੰਨਿਆ ਜਾਂਦਾ ਹੈ। 51 ਤੋਂ 100 ਦਰਮਿਆਨ ਸੰਤੋਸ਼ਜਨਕ, 101 ਤੋਂ 200 ਦਰਮਿਆਨ ਮੱਧਮ, 201 ਤੋਂ 300 ਦਰਮਿਆਨ ਖ਼ਰਾਬ, 301 ਤੋਂ 400 ਦਰਮਿਆਨ ਬਹੁਤ ਖ਼ਰਾਬ ਅਤੇ 401 ਤੋਂ 500 ਦਰਮਿਆਨ ਏ.ਕਿਊ.ਆਈ. ਗੰਭੀਰ ਸ਼੍ਰੇਣੀ ’ਚ ਮੰਨਿਆ ਜਾਂਦਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਨੇ ਦੱਸਿਆ ਕਿ 22 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਦਿੱਲੀ ’ਚ ‘ਧੁੰਦ’ ਛਾਏ ਰਹਿਣ ਦਾ ਅਨੁਮਾਨ ਜਤਾਇਆ ਹੈ।

ਇਹ ਵੀ ਪੜ੍ਹੋ : ਮਾਂ ਨੇ 6 ਮਹੀਨੇ ਦੀ ਮਾਸੂਮ ਧੀ ਨੂੰ ਲੱਕ ਨਾਲ ਬੰਨ੍ਹ ਕੇ ਪਾਣੀ ਦੀ ਟੈਂਕੀ 'ਚ ਮਾਰੀ ਛਾਲ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News