ਦਿੱਲੀ ਦੀ ਆਬੋ-ਹਵਾ ਬੇਹੱਦ ਖ਼ਰਾਬ; AQI 400 ਦੇ ਪਾਰ, ਸਾਹ ਲੈਣਾ ਹੋਇਆ ਔਖਾ

Thursday, Nov 07, 2024 - 11:12 AM (IST)

ਦਿੱਲੀ ਦੀ ਆਬੋ-ਹਵਾ ਬੇਹੱਦ ਖ਼ਰਾਬ; AQI 400 ਦੇ ਪਾਰ, ਸਾਹ ਲੈਣਾ ਹੋਇਆ ਔਖਾ

ਨਵੀਂ ਦਿੱਲੀ- ਦਿੱਲੀ ਦੇ ਲੋਕਾਂ ਨੂੰ ਆਉਣ ਵਾਲੇ ਕਈ ਦਿਨਾਂ ਤੱਕ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੀ ਉਮੀਦ ਬਹੁਤ ਘੱਟ ਹੈ। ਪਿਛਲੇ ਕਈ ਦਿਨਾਂ ਤੋਂ ਹਵਾ ਗੁਣਵੱਤਾ ਸੂਚਕਾਂਕ (AQI) ਬੇਹੱਦ ਖਰਾਬ ਸ਼੍ਰੇਣੀ 'ਚ ਬਰਕਰਾਰ ਹੈ। ਦੀਵਾਲੀ ਖ਼ਤਮ ਹੋਏ ਇਕ ਹਫ਼ਤਾ ਬੀਤ ਗਿਆ ਹੈ ਪਰ ਪ੍ਰਦੂਸ਼ਣ ਦਾ ਅਸਰ ਕਿਸੇ ਵੀ ਤਰ੍ਹਾਂ ਘੱਟ ਹੁੰਦੇ ਹੋਏ ਨਜ਼ਰ ਨਹੀਂ ਆ ਰਿਹਾ ਹੈ। ਦਿੱਲੀ ਦੀ ਆਬੋ-ਹਵਾ 'ਚ ਘੁਲਿਆ ਜ਼ਹਿਰ ਲੋਕਾਂ ਲਈ ਪਰੇਸ਼ਾਨੀ ਖੜ੍ਹੀ ਕਰ ਰਿਹਾ ਹੈ। ਅਕਤੂਬਰ ਦੇ ਆਖ਼ਰੀ ਹਫ਼ਤੇ ਤੋਂ ਹੀ ਦਿੱਲੀ-NCR ਗੈਂਸ ਚੈਂਬਰ ਬਣੀ ਹੋਈ ਹੈ। ਹਾਲਾਤ ਇੰਨੇ ਖ਼ਰਾਬ ਬਣ ਗਏ ਹਨ ਕਿ ਕੁਝ ਥਾਵਾਂ 'ਤੇ AQI 400 ਦੇ ਪਾਰ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ- ਯਾਤਰੀਆਂ ਲਈ ਖੁਸ਼ਖ਼ਬਰੀ, ਛੱਠ ਪੂਜਾ ਮੌਕੇ ਰੇਲਵੇ ਨੇ ਚਲਾਈ ਸਪੈਸ਼ਲ ਰੇਲਗੱਡੀ

ਗੈਸ ਚੈਂਬਰ ਬਣੀ  ਦਿੱਲੀ-NCR

ਦਿੱਲੀ ਵਿਚ ਸਰਦੀ ਵੀ ਦਸਤਕ ਦੇ ਰਹੀ ਹੈ। ਹੁਣ ਸਵੇਰੇ ਅਤ ਸ਼ਾਮ ਦੇ ਸਮੇਂ ਰਾਜਧਾਨੀ ਦਾ ਮੌਸਮ ਠੰਡਾ ਹੋਣ ਲੱਗਾ ਹੈ। ਉੱਥੇ ਪ੍ਰਦੂਸ਼ਣ ਨੇ ਲੋਕਾਂ ਦੀ ਪਰੇਸ਼ਾਨੀ ਹੋਰ ਜ਼ਿਆਦਾ ਵਧਾ ਦਿੱਤੀ ਹੈ। ਹਵਾ ਬਹੁਤ ਜ਼ਿਆਦਾ ਖ਼ਰਾਬ ਹੋ ਚੁੱਕੀ ਹੈ। ਇਸ ਤੋਂ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਬਜ਼ੁਰਗਾਂ, ਬੱਚਿਆਂ ਅਤੇ ਬੀਮਾਰ ਲੋਕਾਂ ਲਈ ਖ਼ਰਾਬ ਹਵਾ ਬੇਹੱਦ ਚਿੰਤਾਜਨਕ ਹੈ। ਇਸ ਵਜ੍ਹਾ ਤੋਂ ਜ਼ਰੂਰੀ ਹੈ ਕਿ ਘਰ 'ਚੋਂ ਨਿਕਲਣ ਤੋਂ ਪਹਿਲਾਂ ਮਾਸਕ ਦਾ ਇਸਤੇਮਾਲ ਜ਼ਰੂਰ ਕਰੋ।  ਦਿੱਲੀ ਦੀ ਹਵਾ ਵਿਚ ਜ਼ਹਿਰ ਘੁਲਣ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਕਤੂਬਰ ਦੇ ਆਖ਼ਰੀ ਹਫ਼ਤੇ ਤੋਂ ਹੀ ਦਿੱਲੀ-NCR ਗੈਸ ਚੈਂਬਰ ਬਣ ਗਈ ਸੀ। ਨਵੰਬਰ ਦੇ ਸ਼ੁਰੂਆਤ ਵਿਚ ਹਾਲਾਤ ਹੋਰ ਜ਼ਿਆਦਾ ਖ਼ਰਾਬ ਹੋ ਗਈ ਹੈ। ਆਨੰਦ ਵਿਹਾਰ ਅਤੇ ਅਸ਼ੋਕ ਵਿਹਾਰ ਦਿੱਲੀ ਦੇ ਉਨ੍ਹਾਂ ਇਲਾਕਿਆਂ 'ਚ ਸ਼ਾਮਲ ਹੈ, ਜਿੱਥੇ AQI400 ਦੇ ਪਾਰ ਚੱਲਾ ਗਿਆ ਹੈ। ਦਿੱਲੀ-NCR 'ਚ ਹਾਲਾਤ ਬੇਹੱਦ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਹਨ। 

ਇਹ ਵੀ ਪੜ੍ਹੋ- BSNL ਨੇ ਲਾਂਚ ਕੀਤਾ 365 ਦਿਨਾਂ ਦਾ ਸਭ ਤੋਂ ਸਸਤਾ ਰਿਚਾਰਜ ਪਲਾਨ

ਸਭ ਤੋਂ ਖ਼ਰਾਬ ਸ਼੍ਰੇਣੀ 'ਚ ਦਿੱਲੀ ਦਾ AQI

ਦਿੱਲੀ ਦਾ 24 ਘੰਟੇ ਦਾ ਔਸਤ ਹਵਾ ਗੁਣਵੱਤਾ ਸੂਚਕਾਂਕ (ਜੋ ਹਰ ਰੋਜ਼ ਸ਼ਾਮ 4 ਵਜੇ ਦਰਜ ਕੀਤਾ ਜਾਂਦਾ ਹੈ) ਇਹ ਬੁੱਧਵਾਰ ਨੂੰ 351, ਮੰਗਲਵਾਰ ਨੂੰ 373, ਸੋਮਵਾਰ ਨੂੰ 381 ਅਤੇ ਐਤਵਾਰ ਨੂੰ 382 ਦਰਜ ਕੀਤਾ ਗਿਆ। ਬੁੱਧਵਾਰ ਨੂੰ ਸ਼ਹਿਰ ਭਰ ਦੇ 7 ਸਟੇਸ਼ਨਾਂ 'ਤੇ ਹਵਾ ਗੁਣਵੱਤਾ ਦਾ ਪੱਧਰ 'ਗੰਭੀਰ' ਸ਼੍ਰੇਣੀ (AQI 400 ਤੋਂ ਉੱਪਰ ) ਤੱਕ ਪਹੁੰਚ ਗਿਆ। ਆਨੰਦ ਵਿਹਾਰ, ਅਸ਼ੋਕ ਵਿਹਾਰ, ਬਵਾਨਾ, ਮੁੰਡਕਾ, ਰੋਹਿਣੀ, ਜਹਾਂਗੀਰਪੁਰੀ ਅਤੇ ਵਿਵੇਕ ਵਿਹਾਰ ਵਿਚ ਹਵਾ ਦੀ ਗੁਣਵੱਤਾ ਬਹੁਤ ਖਰਾਬ ਦਰਜ ਕੀਤੀ ਗਈ।

ਇਹ ਵੀ ਪੜ੍ਹੋ- ਜੇਕਰ ਤੁਹਾਡਾ ਵੀ ਫੋਨ ਚੋਰੀ ਜਾਂ ਗੁੰਮ ਹੋ ਗਿਆ ਤਾਂ ਘਬਰਾਓ ਨਹੀਂ, ਆਸਾਨੀ ਨਾਲ ਕਰੋ UPI ID ਬੰਦ


author

Tanu

Content Editor

Related News