ਦੀਵਾਲੀ ਮਗਰੋਂ ਘੁਲਿਆ ਜ਼ਹਿਰ, ਸਾਹ ਘੁੱਟਣ ਵਾਲੀ ਹੋਈ 99 ਸ਼ਹਿਰਾਂ ਦੀ ਹਵਾ

Saturday, Nov 02, 2024 - 12:55 PM (IST)

ਦੀਵਾਲੀ ਮਗਰੋਂ ਘੁਲਿਆ ਜ਼ਹਿਰ, ਸਾਹ ਘੁੱਟਣ ਵਾਲੀ ਹੋਈ 99 ਸ਼ਹਿਰਾਂ ਦੀ ਹਵਾ

ਨਵੀਂ ਦਿੱਲੀ- ਦੇਸ਼ ਦੀ ਆਬੋ-ਹਵਾ 'ਚ ਦੀਵਾਲੀ ਮਗਰੋਂ ਜ਼ਹਿਰ ਜਿਹਾ ਘੁਲ ਗਿਆ ਹੈ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੀ ਹਾਲਤ ਗੰਭੀਰ ਹੈ। ਇਕ ਜਾਂ ਦੋ ਨਹੀਂ ਸਗੋਂ 99 ਸ਼ਹਿਰਾਂ ਵਿਚ ਹਵਾ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦੇਸ਼ ਦੇ ਲੱਗਭਗ 265 ਸ਼ਹਿਰਾਂ ਦੀ ਹਵਾ ਗੁਣਵੱਤਾ (AQI) ਜਾਰੀ ਕੀਤੀ, ਇਸ ਵਿਚ 99 ਸ਼ਹਿਰਾਂ ਦੀ ਹਵਾ ਖਰਾਬ ਸ਼੍ਰੇਣੀ ਵਿਚ ਦਰਜ ਕੀਤੀ ਗਈ। ਇਨ੍ਹਾਂ ਵਿਚੋਂ 99 ਸ਼ਹਿਰਾਂ ਦੀ ਹਵਾ ਗੁਣਵੱਤਾ ਖਰਾਬ ਸ਼੍ਰੇਣੀ ਵਿਚ ਦਰਜ ਕੀਤੀ ਗਈ। ਦਿੱਲੀ, ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਨੋਇਡਾ 'ਚ AQI 390 ਦੇ ਪਾਰ ਪਹੁੰਚ ਗਿਆ। ਜੇਕਰ ਗੱਲ ਦਿੱਲੀ ਦੀ ਕੀਤੀ ਜਾਵੇ ਤਾਂ ਇੱਥੇ ਹਵਾ ਬੇਹੱਦ ਖਰਾਬ ਸਥਿਤੀ ਵਿਚ ਪਹੁੰਚ ਗਈ ਹੈ। ਸ਼ਨੀਵਾਰ ਸਵੇਰੇ ਦਿੱਲੀ ਦਾ AQI 294 ਰਿਕਾਰਡ ਕੀਤਾ ਗਿਆ।

ਇਹ ਵੀ ਪੜ੍ਹੋ- ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਵੱਡੀ ਖ਼ਬਰ, ਦੀਵਾਲੀ 'ਤੇ ਮਿਲਿਆ ਇਹ ਤੋਹਫ਼ਾ

ਦੱਸ ਦੇਈਏ ਕਿ ਸਰਦੀਆਂ ਦੇ ਮੌਸਮ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਖ਼ਾਸ ਕਰ ਕੇ ਦਿੱਲੀ-NCR 'ਚ ਹਵਾ ਪ੍ਰਦੂਸ਼ਣ ਆਪਣੇ ਸ਼ਿਖਰ 'ਤੇ ਹੁੰਦਾ ਹੈ। ਇਸ ਦਾ ਮੁੱਖ ਕਾਰਨ ਹੈ- ਪਰਾਲੀ ਨੂੰ ਅੱਗ ਲਾਉਣਾ, ਫੈਕਟਰੀਆਂ ਵਿਚੋਂ ਨਿਕਲਣ ਵਾਲਾ ਧੂੰਆਂ, ਕੂੜੇ ਨੂੰ ਸਾੜਨਾ ਅਤੇ ਕੰਸਟ੍ਰਕਸ਼ਨ ਵਰਕ ਤੋਂ ਨਿਕਲਣ ਵਾਲਾ ਧੂੰਆਂ। ਧੂੰਏਂ ਕਾਰਨ ਸ਼ਹਿਰਾਂ ਦੀ ਹਵਾ 'ਚ ਸਾਹ ਲੈਣਾ ਔਖਾ ਹੋ ਰਿਹਾ ਹੈ। ਸਰਦੀਆਂ ਦੇ ਸ਼ੁਰੂਆਤ ਦੇ ਸਮੇਂ ਹੀ ਦੀਵਾਲੀ ਅਤੇ ਛੱਠ ਪੂਜਾ ਹੁੰਦੀ ਹੈ। ਤਿਉਹਾਰ ਦੇ ਵੱਡੇ ਪੱਧਰ 'ਤੇ ਆਤਿਸ਼ਬਾਜ਼ੀ ਹੁੰਦੀ ਹੈ ਅਤੇ ਪਟਾਕੇ ਚਲਾਏ ਜਾਂਦੇ ਹਨ। ਇਸ ਵਜ੍ਹਾਂ ਤੋਂ ਹਵਾ ਗੁਣਵੱਤਾ ਹੋਰ ਵੀ ਖਰਾਬ ਹੋ ਜਾਂਦੀ ਹੈ।

ਇਹ ਵੀ ਪੜ੍ਹੋ-  7 ਨਵੰਬਰ ਨੂੰ ਛੁੱਟੀ ਦਾ ਐਲਾਨ

ਦੀਵਾਲੀ ਦੀ ਸ਼ਾਮ ਮਗਰੋਂ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਗੰਭੀਰ ਸ਼੍ਰੇਣੀ ਦੀ ਹਵਾ ਗੁਣਵੱਤਾ ਯਾਨੀ ਕਿ AQI ਵਾਲੇ ਸ਼ਹਿਰਾਂ ਦੀ ਲਿਸਟ ਜਾਰੀ ਕੀਤੀ ਹੈ। ਜਿਸ ਵਿਚ ਸਭ ਤੋਂ ਖਰਾਬ AQI ਵਾਲੇ ਸ਼ਹਿਰਾਂ ਦੀ ਲਿਸਟ ਇਸ ਤਰ੍ਹਾਂ ਹੈ-

ਸ਼ਹਿਰ           AQI
ਅੰਬਾਲਾ (ਹਰਿਆਣਾ)     367
ਦਿੱਲੀ   339
ਹਾਜੀਪੁਰ (ਬਿਹਾਰ) 332
ਖੁਰਜਾ (ਯੂ.ਪੀ.) 320
ਮੁਰਾਦਾਬਾਦ (ਯੂਪੀ) 320
ਬੀਕਾਨੇਰ (ਰਾਜਸਥਾਨ) 312
ਗੁਰੂਗ੍ਰਾਮ (ਹਰਿਆਣਾ) 309
ਗਾਜ਼ੀਆਬਾਦ (ਯੂਪੀ) 306
ਕੁਰੂਕਸ਼ੇਤਰ (ਹਰਿਆਣਾ) 306
ਲਖਨਊ (ਯੂਪੀ) 306

ਇਹ ਵੀ ਪੜ੍ਹੋ- ਬੱਚਿਆਂ ਦਾ ਵੀ ਬਣਦਾ ਹੈ ਪੈਨ ਕਾਰਡ, ਬਸ ਕਰੋ ਇਹ ਛੋਟਾ ਜਿਹਾ ਕੰਮ


 


author

Tanu

Content Editor

Related News