11 ਸਾਲ ਬਾਅਦ ਬੰਦ ਹੋਣ ਜਾ ਰਹੀ Air India Express, ਅਗਲੇ ਹਫ਼ਤੇ ਭਰਨ ਜਾ ਰਹੀ ਆਪਣੀ ਆਖ਼ਰੀ ਉਡਾਣ

Sunday, Sep 29, 2024 - 09:18 PM (IST)

11 ਸਾਲ ਬਾਅਦ ਬੰਦ ਹੋਣ ਜਾ ਰਹੀ Air India Express, ਅਗਲੇ ਹਫ਼ਤੇ ਭਰਨ ਜਾ ਰਹੀ ਆਪਣੀ ਆਖ਼ਰੀ ਉਡਾਣ

ਨੈਸ਼ਨਲ ਡੈਸਕ : ਏਅਰ ਇੰਡੀਆ ਐਕਸਪ੍ਰੈੱਸ (AIX) ਅਤੇ ਏਆਈਐਕਸ ਕਨੈਕਟ (ਪਹਿਲਾਂ ਏਅਰਏਸ਼ੀਆ ਇੰਡੀਆ) ਜਲਦੀ ਹੀ ਇੱਕਠੇ ਹੋਣ ਜਾ ਰਹੇ ਹਨ। ਇਸ ਨਾਲ AIX ਕਨੈਕਟ ਦਾ ਫਲਾਈਟ ਕੋਡ 'I5' ਅਗਲੇ ਹਫਤੇ ਤੋਂ ਇਤਿਹਾਸ ਬਣ ਜਾਵੇਗਾ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਲੇਵੇਂ ਦੀ ਇਹ ਪ੍ਰਕਿਰਿਆ ਕਰੀਬ ਇਕ ਸਾਲ ਤੋਂ ਚੱਲ ਰਹੀ ਸੀ ਅਤੇ ਹੁਣ ਯੋਜਨਾ ਮੁਤਾਬਕ ਸਭ ਕੁਝ ਠੀਕ ਚੱਲ ਰਿਹਾ ਹੈ।

AIX ਕਨੈਕਟ ਦਾ ਸਫ਼ਰ ਖ਼ਤਮ
AIX ਕਨੈਕਟ, ਜੋ ਪਿਛਲੇ 11 ਸਾਲਾਂ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਸੀ, ਹੁਣ ਬੰਦ ਹੋ ਜਾਵੇਗਾ। ਇਸਦੇ ਸਾਰੇ ਜਹਾਜ਼ ਜੋ AIX ਕਨੈਕਟ ਦੇ ਏਅਰ ਓਪਰੇਟਿੰਗ ਸਰਟੀਫਿਕੇਸ਼ਨ (AOC) ਦੇ ਤਹਿਤ ਰਜਿਸਟਰਡ ਸਨ, ਹੁਣ ਏਅਰ ਇੰਡੀਆ ਐਕਸਪ੍ਰੈਸ ਦੇ AOC ਵਿਚ ਸ਼ਾਮਲ ਹੋਣਗੇ। ਇਹ ਕਾਨੂੰਨੀ ਰਲੇਵਾਂ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਲਾਗੂ ਹੋ ਜਾਵੇਗਾ।

ਇਹ ਵੀ ਪੜ੍ਹੋ : ਦਿੱਲੀ ਨੂੰ ਮਿਲੇਗੀ ਟੋਇਆਂ ਤੋਂ ਮੁਕਤੀ, ਅਕਤੂਬਰ ਦੇ ਅੰਤ ਤਕ ਹੋਵੇਗੀ PWD ਦੀਆਂ ਸੜਕਾਂ ਦੀ ਮੁਰੰਮਤ : ਆਤਿਸ਼ੀ

ਰਲੇਵੇਂ ਤੋਂ ਬਾਅਦ ਆਵਾਜਾਈ
ਵਰਤਮਾਨ ਵਿਚ ਏਅਰ ਇੰਡੀਆ ਐਕਸਪ੍ਰੈਸ ਅਤੇ ਏਆਈਐਕਸ ਕਨੈਕਟ ਰੋਜ਼ਾਨਾ ਲਗਭਗ 400 ਉਡਾਣਾਂ ਦਾ ਸੰਚਾਲਨ ਕਰਦੇ ਹਨ। ਉਨ੍ਹਾਂ ਕੋਲ 88 ਜਹਾਜ਼ਾਂ ਦਾ ਕੁੱਲ ਬੇੜਾ ਹੈ, ਜਿਸ ਵਿਚ 61 ਬੋਇੰਗ 737 ਅਤੇ 27 ਏਅਰਬੱਸ ਏ320 ਸ਼ਾਮਲ ਹਨ। ਰਲੇਵੇਂ ਤੋਂ ਬਾਅਦ ਕੰਪਨੀ ਭਵਿੱਖ ਵਿਚ ਆਪਣੇ ਸੰਚਾਲਨ ਨੂੰ ਹੋਰ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਕਾਨੂੰਨੀ ਰਲੇਵੇਂ ਨਾਲ ਸਾਰੀਆਂ AIX ਕਨੈਕਟ ਉਡਾਣਾਂ ਹੁਣ ਨਵੇਂ ਏਅਰ ਇੰਡੀਆ ਐਕਸਪ੍ਰੈਸ ਕੋਡ 'IX' ਨਾਲ ਸੰਚਾਲਿਤ ਹੋਣਗੀਆਂ, ਜਿਸ ਨਾਲ 'I5' ਫਲਾਈਟ ਕੋਡ ਖਤਮ ਹੋ ਜਾਵੇਗਾ।

ਵਿਸਤਾਰਾ ਅਤੇ ਏਅਰ ਇੰਡੀਆ ਦਾ ਰਲੇਵਾਂ
ਇਸ ਤੋਂ ਇਲਾਵਾ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਟਾਟਾ ਸਮੂਹ ਦੀਆਂ ਹੋਰ ਦੋ ਏਅਰਲਾਈਨ ਕੰਪਨੀਆਂ ਵਿਸਤਾਰਾ ਅਤੇ ਏਅਰ ਇੰਡੀਆ ਦਾ ਰਲੇਵਾਂ ਇਸ ਸਾਲ ਨਵੰਬਰ ਵਿਚ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਰਲੇਵੇਂ ਦੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ‘ਵਾਰ ਰੂਮ’ ਪਿਛਲੇ ਤਿੰਨ ਮਹੀਨਿਆਂ ਤੋਂ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਪੱਟੇਦਾਰਾਂ ਅਤੇ ਹਵਾਈ ਅੱਡਿਆਂ ਸਮੇਤ ਕਈ ਹਿੱਸੇਦਾਰਾਂ ਦੀ ਭਾਗੀਦਾਰੀ ਹੈ। ਇਸ ਪ੍ਰਕਿਰਿਆ ਨੂੰ ਭਵਿੱਖ ਦੇ ਰਲੇਵੇਂ ਲਈ ਇਕ ਆਦਰਸ਼ ਮਿਆਰ ਵਜੋਂ ਵੀ ਦੇਖਿਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News