''ਸੂਟ-ਬੂਟ ਦੀ ਸਰਕਾਰ'' ਦਾ ਇਕੋ ਉਦੇਸ਼ ''ਦੋਸਤਾਂ'' ਦਾ ਖਜ਼ਾਨਾ ਭਰਨਾ ਹੈ: ਰਾਹੁਲ

Thursday, Apr 13, 2023 - 03:54 PM (IST)

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਵੀਰਵਾਰ ਨੂੰ ਦੋਸ਼ ਲਗਾਇਆ ਕਿ 'ਸੂਟ-ਬੂਟ ਦੀ ਸਰਕਾਰ' ਦਾ ਇਕੋ ਉਦੇਸ਼ 'ਦੋਸਤਾਂ' ਦਾ ਖਜ਼ਾਨਾ ਭਰਨਾ ਹੈ। ਉਨ੍ਹਾਂ ਨੇ ਇਕ ਸਰਵੇਖਣ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਇਹ ਟਵੀਟ ਕੀਤਾ। ਰਿਪੋਰਟ 'ਚ ਕਿਹਾ ਗਿਆ ਹੈ ਕਿ 2016-21 ਦੌਰਾਨ ਗਰੀਬਾਂ ਦੀ ਆਮਦਨ ਘਟਦੀ ਗਈ ਅਤੇ ਅਮੀਰਾਂ ਦੀ ਆਮਦਨ ਵਧਦੀ ਗਈ।

ਰਾਹੁਲ ਗਾਂਧੀ ਨੇ ਕਿਹਾ, ''ਗਰੀਬ ਵਰਗ ਦੀ ਆਮਦਨ 50 ਫ਼ੀਸਦੀ ਘਟੀ, ਮੱਧ ਵਰਗ ਦੀ ਆਮਦਨ 10 ਫ਼ੀਸਦੀ ਤੱਕ ਡਿੱਗੀ, ਅਮੀਰ ਵਰਗ ਦੀ ਆਮਦਨ 40 ਫ਼ੀਸਦੀ ਵਧੀ। ਮਹਿੰਗਾਈ ਤੇ ਬੇਰੁਜ਼ਗਾਰੀ ਨੇ ਜਨਤਾ ਨੂੰ ਜਿੰਨਾ ਮਰਜ਼ੀ ਤੰਗ ਕੀਤਾ ਹੋਵੇ, 'ਸੂਟ-ਬੂਟ ਵਾਲੀ ਸਰਕਾਰ' ਦਾ ਇਕੋ-ਇਕ ਟੀਚਾ ਹੈ- 'ਦੋਸਤਾਂ' ਦਾ ਖਜ਼ਾਨਾ ਭਰਨਾ।

PunjabKesari

ਇਕ ਟਵੀਟ ਵਿਚ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦਾਅਵਾ ਕੀਤਾ ਕਿ 2014-15 ਤੋਂ 2021-22 ਦੇ ਵਿਚਕਾਰ ਪ੍ਰਤੀ ਸਾਲ ਅਸਲ ਮਜ਼ਦੂਰੀ ਦੀ ਵਿਕਾਸ ਦਰ: 0.9 ਫ਼ੀਸਦੀ- ਖੇਤ ਮਜ਼ਦੂਰ ਕਾਮੇ, 0.2 ਫ਼ੀਸਦੀ- ਨਿਰਮਾਣ ਮਜ਼ਦੂਰ, 0.3 ਫ਼ੀਸਦੀ- ਗੈਰ-ਖੇਤੀ ਮਜ਼ਦੂਰ।  ਪਰ ਪਿਛਲੇ 5 ਸਾਲਾਂ ਵਿਚ ਅਡਾਨੀ ਦੀ ਜਾਇਦਾਦ 'ਚ 1440 ਫ਼ੀਸਦੀ ਦਾ ਵਾਧਾ ਹੋਇਆ ਹੈ। ਮਿੱਤਰ ਦਾ ਸਾਥ, ਮਿੱਤਰ ਦਾ ਵਿਕਾਸ!''


Tanu

Content Editor

Related News