ਮਹਾਕੁੰਭ ਮੇਲੇ 'ਚ ਡੋਨਾਲਡ ਟਰੰਪ ਨਾਲ PM ਮੋਦੀ ਦੀਆਂ AI ਤਸਵੀਰਾਂ ਵਾਇਰਲ
Wednesday, Jan 22, 2025 - 05:11 PM (IST)
DISCLAIMER :- this is AI Generated Image
ਨੈਸ਼ਨਲ ਡੈਸਕ- ਸੰਗਮ ਨਗਰੀ ਪ੍ਰਯਾਗਰਾਜ 'ਚ ਚੱਲ ਰਹੇ ਮਹਾਕੁੰਭ ਦਰਮਿਆਨ ਪ੍ਰਮੁੱਖ ਨੇਤਾਵਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮਹਾਕੁੰਭ 'ਚ ਸ਼ਾਮਲ ਹੋਣਗੇ।
ਇਸ ਮੌਕੇ 'ਤੇ ਉਹ ਸੰਗਮ 'ਚ ਆਸਥਾ ਦੀ ਡੁਬਕੀ ਵੀ ਲਗਾਉਣਗੇ ਪਰ ਇਸ ਤੋਂ ਪਹਿਲਾਂ ਹੀ PM ਮੋਦੀ ਤੇ ਡੋਨਾਲਡ ਟਰੰਪ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਦੱਸ ਦਈਏ ਕਿ ਇਹ ਵਾਇਰਲ ਤਸਵੀਰਾਂ AI ਵਲੋਂ ਬਣਾਈਆਂ ਗਈਆਂ ਹਨ, ਜਿਨ੍ਹਾਂ 'ਚ PM ਮੋਦੀ ਤੇ ਟਰੰਪ ਨਜ਼ਰ ਆ ਰਹੇ ਹਨ। ਇਕ ਤਸਵੀਰ 'ਚ PM ਮੋਦੀ ਤੇ ਟਰੰਪ ਹੱਥ ਜੋੜੀਂ ਖੜ੍ਹੇ ਨਜ਼ਰ ਆ ਰਹੇ ਹਨ।
ਇਕ ਹੋਰ ਤਸਵੀਰ ਦੋਹਾਂ ਨੇ ਹੱਥ 'ਚ ਚਾਹ ਦਾ ਕੱਪ ਫੜਿਆ ਹੋਇਆ ਹੈ। ਇਸ ਤੋਂ ਇਲਾਵਾ 2 ਹੋਰ ਤਸਵੀਰਾਂ ਹਨ, ਜੋ ਕਾਫ਼ੀ ਵਾਇਰਲ ਹੋ ਰਹੀਆਂ ਹਨ। ਆਓ ਤੁਸੀਂ ਵੀ ਨਜ਼ਰ ਮਾਰੋ ਇਨ੍ਹਾਂ ਤਸਵੀਰਾਂ 'ਤੇ .....
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8