Fact Check: ਰੋਹਿਤ, ਵਿਰਾਟ ਨੂੰ ਲਗਜ਼ਰੀ ਕਾਰ ਗਿਫਟ ਕਰਦੀ ਨੀਤਾ ਅੰਬਾਨੀ ਦੀਆਂ ਤਸਵੀਰਾਂ AI ਜੈਨਰੇਟਿਡ
Thursday, Mar 20, 2025 - 02:29 AM (IST)

Fact Check by BOOM
ਨਵੀਂ ਦਿੱਲੀ - ਨੀਤਾ ਅੰਬਾਨੀ ਵੱਲੋਂ ਚੈਂਪੀਅਨਸ ਟਰਾਫੀ 2025 ਅਤੇ ਮਹਿਲਾ ਪ੍ਰੀਮੀਅਰ ਲੀਗ ਜਿੱਤਣ ਤੋਂ ਬਾਅਦ ਕ੍ਰਿਕਟਰ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਹਰਮਨਪ੍ਰੀਤ ਕੌਰ ਨੂੰ ਬੁਗਾਟੀ ਕਾਰ ਤੋਹਫੇ ਵਿੱਚ ਦੇਣ ਦੇ ਦਾਅਵੇ ਨਾਲ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
BOOM ਨੇ ਪਾਇਆ ਕਿ ਵਾਇਰਲ ਦਾਅਵਾ ਝੂਠਾ ਹੈ ਅਤੇ ਇਹ ਸਾਰੀਆਂ ਤਸਵੀਰਾਂ AI ਦੁਆਰਾ ਤਿਆਰ ਕੀਤੀਆਂ ਗਈਆਂ ਹਨ।
ਭਾਰਤ ਨੇ 9 ਮਾਰਚ ਨੂੰ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਚੈਂਪੀਅਨਸ ਟਰਾਫੀ 2025 ਦਾ ਖਿਤਾਬ ਜਿੱਤਿਆ ਸੀ।
ਦੂਜੇ ਪਾਸੇ, ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ 15 ਮਾਰਚ ਨੂੰ ਫਾਈਨਲ ਵਿੱਚ ਦਿੱਲੀ ਕੈਪੀਟਲਜ਼ ਨੂੰ 8 ਦੌੜਾਂ ਨਾਲ ਹਰਾ ਕੇ ਮਹਿਲਾ ਪ੍ਰੀਮੀਅਰ ਲੀਗ ਦੀ ਚੈਂਪੀਅਨ ਬਣੀ। ਇਸ ਸਬੰਧ 'ਚ ਇਹ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ।
ਵਾਇਰਲ ਤਸਵੀਰਾਂ 'ਚ ਨੀਤਾ ਅੰਬਾਨੀ ਕ੍ਰਿਕਟਰਾਂ ਨੂੰ ਕਾਰ ਦੀਆਂ ਚਾਬੀਆਂ ਸੌਂਪਦੀ ਹੋਈ ਨਜ਼ਰ ਆ ਰਹੀ ਹੈ।
ਤਸਵੀਰ: ਇੱਕ
ਫੇਸਬੁੱਕ 'ਤੇ ਰੋਹਿਤ ਸ਼ਰਮਾ ਅਤੇ ਨੀਤਾ ਅੰਬਾਨੀ ਦੀਆਂ ਫੋਟੋਆਂ ਦਾ ਕੋਲਾਜ ਸ਼ੇਅਰ ਕਰਦੇ ਹੋਏ ਇਕ ਯੂਜ਼ਰ ਨੇ ਦਾਅਵਾ ਕੀਤਾ, 'ਚੈਂਪੀਅਨਸ ਟਰਾਫੀ 2025 ਜਿੱਤਣ ਤੋਂ ਬਾਅਦ ਨੀਤਾ ਅੰਬਾਨੀ ਰੋਹਿਤ ਸ਼ਰਮਾ ਨੂੰ ਬੁਗਾਟੀ ਦਿੰਦੀ ਹੋਈ।'
ਤਸਵੀਰ: ਦੋ
ਦੂਜੇ ਕੋਲਾਜ 'ਚ ਨੀਤਾ ਅੰਬਾਨੀ ਅਤੇ ਵਿਰਾਟ ਕੋਹਲੀ ਦੀਆਂ ਤਸਵੀਰਾਂ ਵੀ ਇਸੇ ਦਾਅਵੇ ਨਾਲ ਸ਼ੇਅਰ ਕੀਤੀਆਂ ਗਈਆਂ ਹਨ।
ਤਸਵੀਰ: ਤਿੰਨ
ਤੀਜੇ ਕੋਲਾਜ ਵਿੱਚ ਤਸਵੀਰਾਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੀਆਂ ਹਨ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਨੀਤਾ ਅੰਬਾਨੀ ਨੇ WPL ਟਰਾਫੀ 2025 ਜਿੱਤਣ ਤੋਂ ਬਾਅਦ ਹਰਮਨਪ੍ਰੀਤ ਨੂੰ ਇੱਕ ਬੁਗਾਟੀ ਤੋਹਫ਼ੇ ਵਿੱਚ ਦਿੱਤੀ।
ਫੈਕਟ ਚੈੱਕ: ਵਾਇਰਲ ਤਸਵੀਰਾਂ ਫਰਜ਼ੀ ਹਨ
ਅਸੀਂ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਦੀ ਜਿੱਤ ਅਤੇ ਮਹਿਲਾ ਪ੍ਰੀਮੀਅਰ ਲੀਗ ਵਿੱਚ ਮੁੰਬਈ ਇੰਡੀਅਨਜ਼ ਦੀ ਜਿੱਤ ਤੋਂ ਬਾਅਦ ਨੀਤਾ ਅੰਬਾਨੀ ਵੱਲੋਂ ਬੁਗਾਟੀ ਕਾਰ ਤੋਹਫ਼ੇ ਵਿੱਚ ਦੇਣ ਨਾਲ ਸਬੰਧਤ ਖ਼ਬਰਾਂ ਦੀ ਖੋਜ ਕੀਤੀ, ਪਰ ਸਾਨੂੰ ਵਾਇਰਲ ਦਾਅਵੇ ਦੀ ਪੁਸ਼ਟੀ ਕਰਨ ਵਾਲੀ ਕੋਈ ਭਰੋਸੇਯੋਗ ਖਬਰ ਨਹੀਂ ਮਿਲੀ।
ਸਾਰੀਆਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ, ਅਸੀਂ ਦੇਖਿਆ ਕਿ ਨੀਤਾ ਅੰਬਾਨੀ ਦਾ ਚਿਹਰਾ ਉਸ ਦੇ ਅਸਲੀ ਚਿਹਰੇ ਤੋਂ ਵੱਖਰਾ ਹੈ ਅਤੇ ਹਰੇਕ ਕੋਲਾਜ ਦੀ ਪਹਿਲੀ ਤਸਵੀਰ ਅਤੇ ਦੂਜੀ ਤਸਵੀਰ ਵਿੱਚ ਫਰਕ ਹੈ। ਮਿਸਾਲ ਦੇ ਤੌਰ 'ਤੇ ਰੋਹਿਤ ਸ਼ਰਮਾ ਨਾਲ ਪਹਿਲੀ ਤਸਵੀਰ 'ਚ ਨੀਤਾ ਅੰਬਾਨੀ ਦੇ ਵਾਲ ਖੁੱਲ੍ਹੇ ਹਨ ਅਤੇ ਦੂਜੀ ਤਸਵੀਰ 'ਚ ਉਨ੍ਹਾਂ ਦੇ ਵਾਲ ਬੰਨ੍ਹੇ ਹੋਏ ਹਨ, ਇਸ ਤੋਂ ਇਲਾਵਾ ਉਨ੍ਹਾਂ ਦੀ ਸਾੜੀ ਵੀ ਵੱਖਰੀ ਹੈ।
ਵਿਰਾਟ ਕੋਹਲੀ ਦੇ ਨਾਲ ਕੋਲਾਜ 'ਚ ਨੀਤਾ ਅੰਬਾਨੀ ਪਹਿਲੀ ਅਤੇ ਦੂਜੀ ਤਸਵੀਰ 'ਚ ਵੱਖ-ਵੱਖ ਮੁੰਦਰਾ ਪਹਿਨੇ ਨਜ਼ਰ ਆ ਰਹੀ ਹੈ। ਤੀਜੇ ਕੋਲਾਜ ਦੀਆਂ ਦੋਵੇਂ ਤਸਵੀਰਾਂ 'ਚ ਹਰਮਨਪ੍ਰੀਤ ਦੀ ਜਰਸੀ 'ਤੇ ਵੱਖ-ਵੱਖ ਗੱਲਾਂ ਲਿਖੀਆਂ ਗਈਆਂ ਹਨ।
ਇਸ ਤੋਂ ਇਲਾਵਾ ਤਸਵੀਰਾਂ 'ਚ ਕਈ ਅੰਤਰ ਹਨ, ਜੋ ਆਮ ਤੌਰ 'ਤੇ AI ਜੈਨਰੇਟਿਡ ਤਸਵੀਰਾਂ 'ਚ ਹੁੰਦੇ ਹਨ। ਜਿਵੇਂ ਤਸਵੀਰਾਂ 'ਚ ਨੀਤਾ ਅੰਬਾਨੀ ਅਤੇ ਕ੍ਰਿਕਟਰਾਂ ਦੇ ਹੱਥਾਂ 'ਤੇ ਉਂਗਲਾਂ ਅਜੀਬ ਹਨ।
ਜਾਂਚ ਦੌਰਾਨ, ਸਾਨੂੰ Cricket In India ਨਾਮ ਦੇ ਇੱਕ ਫੇਸਬੁੱਕ ਪੇਜ 'ਤੇ ਇਹ ਤਸਵੀਰਾਂ ਮਿਲੀਆਂ, ਜਿੱਥੇ ਉਨ੍ਹਾਂ ਨੂੰ AI ਜੈਨਰੇਟਿਡ ਦੱਸਿਆ ਗਿਆ ਸੀ। ਅਸੀਂ ਦੇਖਿਆ ਹੈ ਕਿ ਇਸ ਪੰਨੇ 'ਤੇ ਵੱਖ-ਵੱਖ ਕ੍ਰਿਕਟਰਾਂ ਦੀਆਂ ਕਈ ਅੰਜਿਹੀਆਂ AI ਤਿਆਰ ਕੀਤੀਆਂ ਤਸਵੀਰਾਂ ਹਨ।
AI ਡਿਟੇਕਸ਼ਨ ਟੂਲ ਨੇ ਦੱਸਿਆ ਫੋਟੋਆਂ AI ਜੈਨਰੇਟਿਡ
ਪੁਸ਼ਟੀ ਕਰਨ ਲਈ, ਅਸੀਂ ਸਾਰੀਆਂ ਤਸਵੀਰਾਂ ਨੂੰ ਇਕ-ਇਕ ਕਰਕੇ AI ਡਿਟੇਕਸ਼ਨ ਟੂਲ Hive Moderation 'ਤੇ ਚੈੱਕ ਕੀਤਾ ਹੈ।
ਰੋਹਿਤ ਸ਼ਰਮਾ ਦੀ ਤਸਵੀਰ 99 ਫੀਸਦੀ ਫਰਜ਼ੀ
Hive Moderation ਨੇ ਨੀਤਾ ਅੰਬਾਨੀ ਅਤੇ ਰੋਹਿਤ ਸ਼ਰਮਾ ਦੀ ਤਸਵੀਰ ਦੇ AI ਜੈਨਰੇਟਿਡ ਹੋਣ ਦੀ ਸੰਭਾਵਨਾ 99.6 ਫੀਸਦੀ ਦੇ ਤੌਰ 'ਤੇ ਅਨੁਮਾਨਿਤ ਕੀਤੀ ਹੈ।
ਵਿਰਾਟ ਕੋਹਲੀ ਦੀ ਤਸਵੀਰ AI ਜੈਨਰੇਟਿਡ
Hive Moderation ਦੇ ਅਨੁਸਾਰ, ਵਿਰਾਟ ਕੋਹਲੀ ਦੇ ਨਾਲ ਤਸਵੀਰ ਦੀ AI ਜਨਰੇਟ ਹੋਣ ਦੀ ਸੰਭਾਵਨਾ 99.5 ਪ੍ਰਤੀਸ਼ਤ ਸੀ।
ਹਰਮਨਪ੍ਰੀਤ ਕੌਰ ਦੀ ਤਸਵੀਰ ਵੀ 100% ਫਰਜ਼ੀ
ਉਥੇ ਹੀ ਇਸ ਟੂਲ ਨੇ ਹਰਮਨਪ੍ਰੀਤ ਦੀ ਤਸਵੀਰ ਦੇ AI ਜੈਨਰੇਟਿਡ ਹੋਣ ਦੀ ਸੰਭਾਵਨਾ 99.9 ਫੀਸਦੀ ਹੈ।
(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ BOOM ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ।)