ਸਾਹਮਣੇ ਆਈ ਪਲੇਨ ਕ੍ਰੈਸ਼ ਦੀ ਅਸਲੀ ਵਜ੍ਹਾ, ਇਹ ਸੀ ਪਾਇਲਟ ਦਾ ਆਖ਼ਰੀ ਚਿਤਾਵਨੀ ਭਰਿਆ ਮੈਸੇਜ

Saturday, Jun 14, 2025 - 10:14 AM (IST)

ਸਾਹਮਣੇ ਆਈ ਪਲੇਨ ਕ੍ਰੈਸ਼ ਦੀ ਅਸਲੀ ਵਜ੍ਹਾ, ਇਹ ਸੀ ਪਾਇਲਟ ਦਾ ਆਖ਼ਰੀ ਚਿਤਾਵਨੀ ਭਰਿਆ ਮੈਸੇਜ

ਨੈਸ਼ਨਲ ਡੈਸਕ- ਅਹਿਮਦਾਬਾਦ 'ਚ ਵਾਪਰਿਆ ਜਹਾਜ਼ ਹਾਦਸਾ ਦੇਸ਼ ਦੇ ਸਭ ਤੋਂ ਭਿਆਨਕ ਹਵਾਈ ਹਾਦਸਿਆਂ ਵਿਚੋਂ ਇਕ ਬਣ ਗਿਆ ਹੈ, ਜਿਸ 'ਚ 274 ਲੋਕਾਂ ਦੀ ਜਾਨ ਚੱਲੀ ਗਈ। ਮਰਨ ਵਾਲਿਆਂ ਵਿਚ ਜਹਾਜ਼ ਦੇ ਯਾਤਰੀ ਅਤੇ ਮੈਡੀਕਲ ਕਾਲਜ ਦੀ ਇਮਾਰਤ ਵਿਚ ਮੌਜੂਦ ਵਿਦਿਆਰਥੀ ਅਤੇ ਡਾਕਟਰ ਸ਼ਾਮਲ ਹਨ। ਇਸ ਦਰਮਿਆਨ ਜਹਾਜ਼ ਦੇ ਪਾਇਲਟ ਦੀ ਆਖ਼ਰੀ ਆਵਾਜ਼ ਪਲੇਟ ਦੇ ਪਾਇਲਟ ਸੁਮਿਤ ਸੱਭਰਵਾਲ ਦੀ ਹੈ, ਜੋ ਆਖ਼ਰੀ ਆਵਾਜ਼ ਰਿਕਾਰਡ ਹੋਈ। ਉਸ ਵਿਚ ਸਿਰਫ਼ ਡਰ, ਬੇਬਸੀ ਅਤੇ ਇਕ ਚਿਤਾਵਨੀ ਸੀ- ਮੇਡੇ...ਮੇਡੇ... ਥ੍ਰਸਟ ਨਹੀਂ ਮਿਲ ਰਿਹਾ, ਪਾਵਰ ਕਮ ਹੋ ਰਹੀ ਹੈ... ਪਲੇਨ ਉਠ ਨਹੀਂ ਰਿਹਾ.... ਨਹੀਂ ਬਚਾਂਗੇ।

ਪਾਇਲਟ ਦਾ ਆਖਰੀ ਫੋਨ: 'ਅਸੀਂ ਨਹੀਂ ਬਚਾਂਗੇ'

ਜਿਵੇਂ-ਜਿਵੇਂ ਹਾਦਸੇ ਦੀ ਜਾਂਚ ਅੱਗੇ ਵਧ ਰਹੀ ਹੈ, ਕਈ ਮਹੱਤਵਪੂਰਨ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਪਾਇਲਟ ਸੁਮਿਤ ਸੱਭਰਵਾਲ ਵਲੋਂ ਏਅਰ ਟ੍ਰੈਫ਼ਿਕ ਕੰਟਰੋਲ ਨੂੰ ਭੇਜਿਆ ਗਿਆ ਆਖਰੀ ਸੁਨੇਹਾ ਸਾਹਮਣੇ ਆਇਆ ਹੈ। ਸਿਰਫ਼ 4-5 ਸਕਿੰਟਾਂ ਦੇ ਇਸ ਸੁਨੇਹੇ ਵਿਚ ਪਾਇਲਟ ਨੇ ਦੱਸਿਆ ਕਿ ਜਹਾਜ਼ ਨੂੰ ਪਾਵਰ ਨਹੀਂ ਮਿਲ ਰਹੀ ਅਤੇ ਉਸ ਨੇ ਚਿਤਾਵਨੀ ਦਿੱਤੀ, "ਜਹਾਜ਼ ਉਡਾਣ ਨਹੀਂ ਭਰ ਰਿਹਾ... ਅਸੀਂ ਨਹੀਂ ਬਚਾਂਗੇ।" ਇਸ ਸੁਨੇਹੇ ਨੇ ਸਾਬਤ ਕਰ ਦਿੱਤਾ ਕਿ ਹਾਦਸਾ ਕਿਸੇ ਤਕਨੀਕੀ ਨੁਕਸ ਕਾਰਨ ਹੋਇਆ ਸੀ, ਜਿਸ ਨੇ ਇਕ ਪਲ ਵਿਚ ਸਭ ਕੁਝ ਤਬਾਹ ਕਰ ਦਿੱਤਾ।

ਮੈਡੀਕਲ ਕਾਲਜ 'ਤੇ ਡਿੱਗਿਆ ਮਲਬਾ, 34 ਲੋਕਾਂ ਦੀ ਮੌਕੇ 'ਤੇ ਹੀ ਮੌਤ 

ਜਹਾਜ਼ ਦਾ ਮਲਬਾ ਬੀ.ਜੇ. ਮੈਡੀਕਲ ਕਾਲਜ ਦੇ ਹੋਸਟਲ ਦੀ ਇਮਾਰਤ 'ਤੇ ਡਿੱਗਿਆ। ਹਾਦਸੇ ਸਮੇਂ ਇਮਾਰਤ ਵਿਚ 60 ਤੋਂ ਵੱਧ ਲੋਕ ਮੌਜੂਦ ਸਨ, ਜਿਨ੍ਹਾਂ ਵਿਚੋਂ 34 ਦੀ ਮੌਕੇ 'ਤੇ ਹੀ ਮੌਤ ਹੋ ਗਈ। ਕੁਝ ਲੋਕ ਗੰਭੀਰ ਜ਼ਖਮੀ ਹਨ ਅਤੇ ਹਸਪਤਾਲਾਂ ਵਿਚ ਦਾਖਲ ਹਨ।

ਹੁਣ ਤੱਕ ਦੇ ਅੰਕੜੇ: 274 ਮ੍ਰਿਤਕ, ਸਿਰਫ਼ ਇਕ ਬਚਿਆ

ਇਸ ਉਡਾਣ ਵਿਚ ਕੁੱਲ 242 ਲੋਕ ਸਵਾਰ ਸਨ, ਜਿਨ੍ਹਾਂ ਵਿਚ 12 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ। ਹੁਣ ਤੱਕ ਦੀ ਜਾਣਕਾਰੀ ਅਨੁਸਾਰ ਸਿਰਫ਼ ਇਕ ਯਾਤਰੀ ਬਚਿਆ। ਮੌਤਾਂ ਦੀ ਕੁੱਲ ਗਿਣਤੀ 274 ਹੋ ਗਈ ਹੈ (ਜਹਾਜ਼ ਦੇ 241 ਯਾਤਰੀ ਅਤੇ ਮੈਡੀਕਲ ਹੋਸਟਲ ਦੇ 34 ਲੋਕ)।

CCTV ਫੁਟੇਜ: ਉਡਾਣ ਭਰਨ ਦੇ 49ਵੇਂ ਸਕਿੰਟ 'ਚ ਹਾਦਸਾ

ਅਹਿਮਦਾਬਾਦ ਹਵਾਈ ਅੱਡੇ ਦੇ CCTV ਕੈਮਰਿਆਂ 'ਚ ਰਿਕਾਰਡ ਕੀਤੀ ਗਈ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਜਹਾਜ਼ ਨੂੰ ਉਡਾਣ ਭਰਨ ਤੋਂ ਸਿਰਫ਼ 49 ਸਕਿੰਟਾਂ ਬਾਅਦ ਹੀ ਕਰੈਸ਼ ਹੁੰਦਾ ਦੇਖਿਆ ਜਾ ਸਕਦਾ ਹੈ। ਰਿਸ਼ਤੇਦਾਰਾਂ ਦੀਆਂ ਅੱਖਾਂ ਵਿਚ ਉਡੀਕ, DNA ਪਛਾਣ ਜਾਰੀ ਹੈ।
ਅਹਿਮਦਾਬਾਦ ਸਿਵਲ ਹਸਪਤਾਲ ਵਿਚ DNA ਸੈਂਪਲਿੰਗ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਹੁਣ ਤੱਕ, 220 ਲੋਕਾਂ ਦੇ DNA ਸੈਂਪਲ ਲਏ ਗਏ ਹਨ ਅਤੇ 7 ਲਾਸ਼ਾਂ ਦੀ ਪਛਾਣ ਕੀਤੀ ਗਈ ਹੈ।
ਕੁਝ ਰਿਸ਼ਤੇਦਾਰ ਅਜੇ ਤੱਕ ਨਮੂਨੇ ਦੇਣ ਨਹੀਂ ਆਏ ਹਨ, ਜਿਸ ਕਾਰਨ ਕੁਝ ਲਾਸ਼ਾਂ ਦੀ ਪਛਾਣ ਅਜੇ ਬਾਕੀ ਹੈ।
ਹਸਪਤਾਲ ਦੇ ਕੰਪਲੈਕਸ ਵਿਚ ਸਖ਼ਤ ਪੁਲਸ ਨਿਗਰਾਨੀ ਹੈ ਅਤੇ ਸਿਰਫ਼ ਅਧਿਕਾਰਤ ਲੋਕਾਂ ਨੂੰ ਹੀ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
 


author

Tanu

Content Editor

Related News