ਖੇਤੀਬਾੜੀ ਮਹਿਕਮੇ ''ਚ ਨੌਕਰੀ ਦਾ ਸ਼ਾਨਦਾਰ ਮੌਕਾ, ਨਿਕਲੀਆਂ ਬੰਪਰ ਭਰਤੀਆਂ

Thursday, Oct 17, 2024 - 05:42 PM (IST)

ਨਵੀਂ ਦਿੱਲੀ- ਖੇਤੀਬਾੜੀ ਮਹਿਕਮੇ 'ਚ ਅਫ਼ਸਰ ਪੱਧਰ ਦੀਆਂ ਢੇਰ ਸਾਰੀਆਂ ਭਰਤੀਆਂ ਨਿਕਲੀਆਂ ਹਨ। ਭਰਤੀ ਲਈ ਨੋਟੀਫ਼ਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਰਾਜਸਥਾਨ ਲੋਕ ਸੇਵਾ ਕਮਿਸ਼ਨ ਨੇ ਇਸ ਭਰਤੀ ਦਾ ਅਧਿਕਾਰਤ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਅਪਲਾਈ ਕਰਨ ਦੀ ਪ੍ਰਕਿਰਿਆ 21 ਅਕਤੂਬਰ 2024 ਤੋਂ ਸ਼ੁਰੂ ਹੋ ਰਹੀ ਹੈ। ਉਮੀਦਵਾਰ 19 ਨਵੰਬਰ 2024 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਉਮੀਦਵਾਰ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ rpsc.rajasthan.gov.in 'ਤੇ ਜਾ ਕੇ ਅਰਜ਼ੀ ਫਾਰਮ ਭਰ ਸਕਦੇ ਹਨ।

ਭਰਤੀ ਡਿਟੇਲ

ਖੇਤੀਬਾੜੀ ਅਫ਼ਸਰ, ਖੋਜ ਅਫ਼ਸਰ ਸਰਕਾਰੀ ਨੌਕਰੀ ਦੀ ਇਹ ਭਰਤੀ ਰਾਜਸਥਾਨ ਖੇਤੀਬਾੜੀ ਵਿਭਾਗ ਦੇ ਵੱਖ-ਵੱਖ ਵਿਭਾਗਾਂ ਵਿਚ ਕੀਤੀ ਜਾਵੇਗੀ। ਭਰਤੀ ਸਬੰਧੀ ਪੂਰੀ ਜਾਣਕਾਰੀ ਉਮੀਦਵਾਰ ਨੋਟੀਫ਼ਿਕੇਸ਼ਨ 'ਚ ਵੇਖ ਸਕਦੇ ਹਨ।

ਯੋਗਤਾ

ਖੇਤੀਬਾੜੀ ਵਿਭਾਗ ਦੀ ਇਸ ਭਰਤੀ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਸਬੰਧਤ ਖੇਤਰ ਤੋਂ ਬੀ.ਐਸ.ਸੀ./ਮਾਸਟਰ ਡਿਗਰੀ 2nd ਕਲਾਸ ਦੀ ਐਮ.ਐਸ.ਸੀ. (ਏ.ਜੀ) ਡਿਗਰੀ ਹੋਣੀ ਚਾਹੀਦੀ ਹੈ।

ਉਮਰ ਹੱਦ

ਰਾਜਸਥਾਨ ਦੀ ਇਸ ਭਰਤੀ ਪ੍ਰਕਿਰਿਆ ਵਿਚ ਹਿੱਸਾ ਲੈਣ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18-20 ਸਾਲ ਅਤੇ ਸਾਰੀਆਂ ਅਸਾਮੀਆਂ ਲਈ ਵੱਧ ਤੋਂ ਵੱਧ ਉਮਰ 40 ਸਾਲ ਨਿਰਧਾਰਤ ਕੀਤੀ ਗਈ ਹੈ। ਹਾਲਾਂਕਿ ਰਾਖਵੀਆਂ ਸ਼੍ਰੇਣੀਆਂ ਨੂੰ ਉਪਰਲੀ ਉਮਰ ਹੱਦ ਵਿਚ ਛੋਟ ਦਿੱਤੀ ਗਈ ਹੈ। ਉਮਰ ਦੀ ਗਣਨਾ 1 ਜਨਵਰੀ, 2025 ਦੇ ਆਧਾਰ 'ਤੇ ਕੀਤੀ ਜਾਵੇਗੀ।

ਤਨਖਾਹ

ਪੋਸਟ ਅਨੁਸਾਰ ਉਮੀਦਵਾਰਾਂ ਨੂੰ ਲੈਵਲ-11, 12 ਅਤੇ 14 ਦੇ ਅਨੁਸਾਰ ਤਨਖਾਹ ਦਿੱਤੀ ਜਾਵੇਗੀ।

ਚੋਣ ਪ੍ਰਕਿਰਿਆ

ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਰਾਹੀਂ ਕੀਤੀ ਜਾਵੇਗੀ। ਹਾਲਾਂਕਿ ਜੇਕਰ ਲੋੜ ਪਈ ਤਾਂ ਕਮਿਸ਼ਨ ਹੋਰ ਤਰੀਕੇ ਵੀ ਅਪਣਾ ਸਕਦਾ ਹੈ।

ਅਰਜ਼ੀ ਫੀਸ

ਜਨਰਲ ਅਤੇ ਹੋਰ ਸੂਬੇ ਉਮੀਦਵਾਰਾਂ ਨੂੰ ਅਰਜ਼ੀ ਦੌਰਾਨ 600 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। ਜਦੋਂ ਕਿ OCB/BC/SC/ST ਉਮੀਦਵਾਰਾਂ ਲਈ ਇਹ ਫੀਸ 400 ਰੁਪਏ ਰੱਖੀ ਗਈ ਹੈ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


Tanu

Content Editor

Related News