ਖੇਤੀਬਾੜੀ ਮੰਤਰੀ ਤੋਮਰ ਨੇ ਮੁੜ ਦੋਹਰਾਇਆ-ਕਿਸਾਨਾਂ ਲਈ ਮਦਦਗਾਰ ਹੋਣਗੇ ਖੇਤੀ ਕਾਨੂੰਨ

Monday, Jan 18, 2021 - 03:32 PM (IST)

ਖੇਤੀਬਾੜੀ ਮੰਤਰੀ ਤੋਮਰ ਨੇ ਮੁੜ ਦੋਹਰਾਇਆ-ਕਿਸਾਨਾਂ ਲਈ ਮਦਦਗਾਰ ਹੋਣਗੇ ਖੇਤੀ ਕਾਨੂੰਨ

ਨਵੀਂ ਦਿੱਲੀ— ਖੇਤੀ ਸੁਧਾਰ ਕਾਨੂੰਨਾਂ ਦਾ ਵਿਰੋਧ ਅਤੇ ਫ਼ਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਗਰੰਟੀ ਦੀ ਮੰਗ ਕਰ ਰਹੇ ਕਿਸਾਨ ਜਥੇਬੰਦੀਆਂ ਅੱਜ ਯਾਨੀ ਕਿ ਸੋਮਵਾਰ ਨੂੰ ‘ਮਹਿਲਾ ਕਿਸਾਨ ਦਿਵਸ’ ਮਨਾ ਰਹੀਆਂ ਹਨ। ਰਾਸ਼ਟਰੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ’ਤੇ 54 ਦਿਨਾਂ ਤੋਂ ਚੱਲ ਰਹੇ ਅੰਦੋਲਨ ਦੀ ਅਗਵਾਈ ਅੱਜ ਬੀਬੀਆਂ ਨੇ ਕੀਤੀ। ਮਹਿਲਾ ਕਿਸਾਨ ਦਿਵਸ ਜ਼ਿਲ੍ਹਾ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਸਿੰਘੂ ਸਰਹੱਦ ’ਤੇ ਮੰਚ ਦਾ ਸੰਚਾਲਨ ਅਤੇ ਸਾਰੇ ਮੁੱਖ ਕੰਮ ਬੀਬੀ ਆਗੂਆਂ ਅਤੇ ਵਰਕਰਾਂ ਨੇ ਸੰਭਾਲਿਆ। ਕਿਸਾਨ ਬੀਬੀਆਂ ਨਾ ਸਿਰਫ਼ ਅੰਦੋਲਨ ’ਚ ਵੱਧ-ਚੜ੍ਹ ਕੇ ਹਿੱਸਾ ਲੈ ਰਹੀਆਂ ਹਨ, ਸਗੋਂ ਸਰਕਾਰ ਨਾਲ ਗੱਲਬਾਤ ’ਚ ਵੀ ਹਿੱਸਾ ਲੈ ਰਹੀਆਂ ਹਨ। 

ਇਹ ਵੀ ਪੜੋ੍ਹ: ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨ, ਅੰਦੋਲਨ ਨੂੰ ਮਜ਼ਬੂਤ ਬਣਾ ਰਹੇ ਹਨ ‘ਬੱਚੇ’

ਇਸ ਦਰਮਿਆਨ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਸਰਕਾਰ ਨੇ ਨਵੇਂ ਖੇਤੀ ਸੁਧਾਰ ਕਾਨੂੰਨ ਬਣਾਏ ਹਨ। ਸਰਕਾਰ ਦੇ ਖੇਤੀ ਸੁਧਾਰ ਕਿਸਾਨਾਂ ਲਈ ਕਾਫੀ ਮਦਦਗਾਰ ਸਾਬਤ ਹੋਣਗੇ ਅਤੇ ਇਸ ਨਾਲ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਉਠੇਗਾ। ਤੋਮਰ ਨੇ ਇਹ ਗੱਲ ਖੇਤੀਬਾੜੀ ਸੁਧਾਰਾਂ ’ਤੇ ਬੈਕੁੰਠ ਮਹਿਤਾ ਰਾਸ਼ਟਰੀ ਸਹਿਕਾਰੀ ਪ੍ਰਬੰਧ ਸੰਸਥਾ ਵਲੋਂ ਗ੍ਰਾਮੀਣ ਸਵੈ-ਸੇਵੀ ਸੰਸਥਾਵਾਂ ਦੇ ਸੰਘ ਨਾਲ ਆਯੋਜਿਤ ਨੈਸ਼ਨਲ ਕਾਨਫਰੰਸ ਵਿਚ ਆਈ। ਤੋਮਰ ਨੇ ਕਿਹਾ ਕਿ ਖੇਤੀ ਦੇਸ਼ ਦੀ ਅਰਥਵਿਵਸਥਾ ਦਾ ਵੱਡਾ ਆਧਾਰ ਹੈ। ਜਦੋਂ-ਜਦੋਂ ਦੇਸ਼ ’ਤੇ ਸੰਕਟ ਆਇਆ, ਉਦੋਂ-ਉਦੋਂ ਪਿੰਡਾਂ ਦੀ ਰਿਵਾਇਤ ਅਤੇ ਅਰਥਵਿਵਸਥਾ ਨੇ ਆਪਣੀ ਸ਼ਕਤੀ ਸਥਾਪਤ ਕੀਤੀ ਹੈ। 

ਇਹ ਵੀ ਪੜੋ੍ਹ: ਕਿਸਾਨ ਅੰਦੋਲਨ: ਦਿੱਲੀ ਦੀਆਂ ਸਰਹੱਦਾਂ ’ਤੇ ਡਟੀਆਂ ਬੀਬੀਆਂ ‘ਨਾਰੀ ਸ਼ਕਤੀ ਦਾ ਪ੍ਰਤੀਕ’

ਤੋਮਰ ਨੇ ਅੱਗੇ ਕਿਹਾ ਕਿ ਦੇਸ਼ ਦਾ ਵਿਕਾਸ ਹੋਵੇ ਅਤੇ ਭਾਰਤ ਸ਼੍ਰੇਸ਼ਠ ਰਾਸ਼ਟਰ ਦੇ ਰੂਪ ’ਚ ਸਥਾਪਤ ਹੋਵੇ, ਇਸ ਲਈ ਸਰਕਾਰ ਦੇਸ਼ ਵਾਸੀਆਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰ ਰਹੀ ਹੈ। ਵੱਡੇ ਅਤੇ ਛੋਟੇ ਕਿਸਾਨਾਂ ਦੇ ਹਾਲਾਤ ਵੱਖ ਹਨ, ਇਸ ਲਈ ਛੋਟੇ ਕਿਸਾਨਾਂ ਨੂੰ ਸਰਕਾਰ ਦੀਆਂ ਯੋਜਨਾਵਾਂ, ਸਬਸਿਡੀ, ਐੱਮ. ਐੱਸ. ਪੀ., ਤਕਨਾਲੋਜੀ, ਮਾਰਕੀਟ ਲਿੰਕ ਆਦਿ ਦੇ ਫਾਇਦੇ ਦੇਣ ਲਈ ਸਰਕਾਰ ਨੇ ਕਈ ਉਪਾਅ ਕੀਤੇ ਹਨ। उਉਨ੍ਹਾਂ ਨੇ ਕਿਹਾ ਕਿ ਕਾਫੀ ਲੰਬੇ ਸਲਾਹ-ਮਸ਼ਵਰੇ ਮਗਰੋਂ ਖੇਤੀ ਦੇ ਖੇਤਰ ’ਚ ਕਾਨੂੰਨੀ ਬਦਲਾਅ ਲਿਆਉਣ ਦੀ ਜ਼ਰੂਰਤ ਮਹਿਸੂਸ ਕਰਦੇ ਹੋਏ ਇਹ ਨਵੇਂ ਕਾਨੂੰਨ ਲਿਆਂਦੇ ਗਏ ਹਨ।

ਇਹ ਵੀ ਪੜੋ੍ਹ: ਕਿਸਾਨ ਆਗੂ ਬੋਲੇ- 26 ਜਨਵਰੀ ਨੂੰ ਕੱਢਾਂਗੇ ‘ਟਰੈਕਟਰ ਮਾਰਚ’, NIA ਦੇ ਨੋਟਿਸਾਂ ਦੀ ਕਰਦੇ ਹਾਂ ਨਿਖੇਧੀ

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਜਦੋਂ ਵੀ ਕੋਈ ਚੰਗੀ ਚੀਜ਼ ਹੁੰਦੀ ਹੈ ਤਾਂ ਉਸ ’ਚ ਰੁਕਾਵਟਾਂ ਆਉਂਦੀਆਂ ਹਨ। ਦੇਸ਼ ਭਰ ’ਚ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਐੱਮ. ਐੱਸ. ਪੀ. ਖਤਮ ਹੋਣ ਜਾ ਰਹੀ ਹੈ ਪਰ ਸਰਕਾਰ ਸਪੱਸ਼ਟ ਕਰ ਚੁੱਕੀ ਹੈ ਐੱਮ. ਐੱਸ. ਪੀ. ਜਾਰੀ ਰਹੇਗੀ, ਸਗੋਂ ਇਸ ’ਤੇ ਖਰੀਦ ਵੀ ਵਧਾਈ ਗਈ ਹੈ। ਦਾਲਾਂ-ਤੇਲ ਦੀ ਬੀਜਾਂ ਨੂੰ ਵੀ ਐੱਮ. ਐੱਸ. ਪੀ. ’ਚ ਸ਼ਾਮਲ ਕੀਤਾ ਗਿਆ ਹੈ। 

ਇਹ ਵੀ ਪੜੋ੍ਹ: ਕਿਸਾਨੀ ਘੋਲ: 26 ਜਨਵਰੀ ਨੂੰ ਟਰੈਕਟਰ ਪਰੇਡ ਨੂੰ ਲੈ ਕੇ ਪੰਜਾਬ ਦੇ ਪਿੰਡਾਂ ਵਿਚ ਚੱਲ ਰਿਹੈ ‘ਟਰਾਇਲ ਰਨ’


author

Tanu

Content Editor

Related News