ਸਮਾਜ ਦੇ ਸਾਰੇ ਵਰਗਾਂ ਦੇ ਖ਼ਿਲਾਫ਼ ਹੈ ਖੇਤੀਬਾੜੀ ਸਬੰਧੀ ਕਾਨੂੰਨ: ਸੁਰਜੇਵਾਲਾ
Saturday, Dec 05, 2020 - 02:49 AM (IST)
ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਨੇਤਾ ਰਣਦੀਪ ਸੁਰਜੇਵਾਲਾ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਕੇਂਦਰੀ ਖੇਤੀਬਾੜੀ ਕਾਨੂੰਨ ਸਮਾਜ ਦੇ ਸਾਰੇ ਵਰਗਾਂ ਦੇ ਖ਼ਿਲਾਫ਼ ਹੈ ਅਤੇ ਇਨ੍ਹਾਂ ਦੇ ਲਾਗੂ ਹੋਣ ਨਾਲ ਕੁੱਝ ਕੰਪਨੀਆਂ ਆਪਣੀ ਮਰਜ਼ੀ ਮੁਤਾਬਕ ਅਨਾਜ ਦਾ ਮੁੱਲ ਤੈਅ ਕਰਣਗੀਆਂ। ਸੁਰਜੇਵਾਲਾ ਨੇ ਪਾਰਟੀ ਦੀ ਇੱਕ ਡਿਜੀਟਲ ਚਰਚਾ ਵਿੱਚ ਕਿਹਾ, ‘‘ਮੋਦੀ ਸਰਕਾਰ ਦੇ ਇਹ ਕਾਲੇ ਕਾਨੂੰਨ ਸਿਰਫ ਕਿਸਾਨਾਂ ਦੇ ਖ਼ਿਲਾਫ਼ ਨਹੀਂ ਹਨ ਸਗੋਂ ਇਹ ਕਾਲੇ ਕਾਨੂੰਨ ਇਸ ਦੇਸ਼ ਦੇ ਆਮ ਲੋਕ, ਮੱਧ ਵਰਗ, ਹੇਠਲੇ ਮੱਧ ਵਰਗ, ਗਰੀਬਾਂ ਅਤੇ ਮਜ਼ਦੂਰ ਸਾਰੇ ਵਰਗਾਂ ਦੇ ਖ਼ਿਲਾਫ਼ ਹਨ।‘‘
ਜੰਮੂ-ਕਸ਼ਮੀਰ 'ਚ ਪਿਛਲੇ 11 ਮਹੀਨਿਆਂ 'ਚ 211 ਅੱਤਵਾਦੀ ਢੇਰ, 47 ਗ੍ਰਿਫਤਾਰ
ਉਨ੍ਹਾਂ ਨੇ ਸਵਾਲ ਕੀਤਾ, ‘‘ਦੇਸ਼ ਵਿੱਚ 62 ਕਰੋੜ ਕਿਸਾਨ ਹਨ। ਖਾਦ ਸੁਰੱਖਿਆ ਕਾਨੂੰਨ ਦੇ ਤਹਿਤ 82 ਕਰੋੜ ਭਾਰਤੀਆਂ ਨੂੰ ਰਾਸ਼ਨ ਦੇਣਾ ਲਾਜ਼ਮੀ ਹੈ। ਕਈ ਅੰਨਪੂਰਣਾ ਯੋਜਨਾਵਾਂ ਅਤੇ ਦੂਜੀਆਂ ਯੋਜਨਾਵਾਂ ਹਨ। ਜਦੋਂ ਕਿਸਾਨਾਂ ਤੋਂ ਸਿੱਧੇ ਸਰਕਾਰ ਅਨਾਜ ਨਹੀਂ ਖਰੀਦੇਗੀ ਤਾਂ ਫਿਰ ਰਾਸ਼ਨ ਦੁਕਾਨਾਂ 'ਤੇ ਸਸਤਾ ਅਨਾਜ ਕਿਵੇਂ ਮਿਲੇਗਾ? ਕਾਂਗਰਸ ਨੇਤਾ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਕੁੱਝ ਵੱਡੇ ਉਦਯੋਗਿਕ ਸਮੂਹ ਅਨਾਜ ਦੇ ਮੁੱਲ ਤੈਅ ਕਰਣਗੀਆਂ ਅਤੇ ਲੋਕਾਂ ਨੂੰ ਮਹਿੰਗੇ ਮੁੱਲ 'ਤੇ ਅਨਾਜ ਮਿਲੇਗਾ।
ਦਿੱਲੀ ਬਾਰਡਰ 'ਤੇ ਜਾਮ ਨੇ ਲਿਕਵਿਡ ਆਕਸੀਜਨ ਦੀ ਸਪਲਾਈ 'ਚ ਪਾਇਆ ਅੜਿੱਕਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।