ਪਤੀ-ਪਤਨੀ ਅਤੇ ਧੀ ਨੇ ਕੀਤੀ ਸਮੂਹਿਕ ਖ਼ੁਦਕੁਸ਼ੀ, ਹੈਰਾਨ ਕਰ ਦੇਵੇਗਾ ਆਗਰਾ ਦਾ ਇਹ ਮਾਮਲਾ

07/06/2022 10:55:44 AM

ਆਗਰਾ (ਵਾਰਤਾ)- ਉੱਤਰ ਪ੍ਰਦੇਸ਼ ਦੇ ਆਗਰਾ 'ਚ ਥਾਣਾ ਸਿਕੰਦਰਾ ਖੇਤਰ ਦੀ ਆਵਾਸ ਵਿਕਾਸ ਕਾਲੋਨੀ 'ਚ ਬੀਤੀ ਰਾਤ ਇਕ ਹੀ ਪਰਿਵਾਰ ਦੇ 3 ਮੈਂਬਰਾਂ ਨੇ ਸਮੂਹਕ ਖ਼ੁਦਕੁਸ਼ੀ ਕਰ ਲਈ। ਪੁਲਸ ਅਨੁਸਾਰ ਕਾਲੋਨੀ ਦੈ ਸਕੈਟਰ 10 ਸਥਿਤ ਘਰ 'ਚ ਪਤੀ, ਪਤਨੀ ਅਤੇ ਧੀ ਬੁੱਧਵਾਰ ਸਵੇਰੇ ਫਾਹੇ ਨਾਲ ਲਟਕੇ ਮਿਲੇ। ਈ.ਡਬਲਿਊ.ਐੱਸ. ਕਾਲੋਨੀ ਦੇ ਮਕਾਨ ਨੰਬਰ 1046 'ਚ ਸੋਨੂੰ (30) ਆਪਣੀ ਪਤਨੀ ਗੀਤਾ (28), 8 ਸਾਲਾ ਧੀ ਅਤੇ 6 ਸਾਲ ਦੇ ਪੁੱਤਰ ਨਾਲ ਰਹਿੰਦਾ ਸੀ। ਬੀਤੀ ਰਾਤ ਪੂਰਾ ਪਰਿਵਾਰ ਘਰ ਦੀ ਪਹਿਲੀ ਮੰਜ਼ਲ 'ਤੇ ਇਕ ਹੀ ਕਮਰੇ 'ਚ ਇਕੱਠੇ ਸੁੱਤੇ ਸਨ। ਸਵੇਰੇ ਕਰੀਬ 7 ਵਜੇ ਬੇਟਾ ਸ਼ਾਮ ਹੇਠਾਂ ਆਇਆ ਅਤੇ ਖੇਡਣ ਲੱਗ ਗਿਆ। ਜਦੋਂ ਉਸ ਦੇ ਇਕ ਰਿਸ਼ਤੇਦਾਰ ਨੇ ਉਸ ਤੋਂ ਕੁਝ ਸਾਮਾਨ ਮੰਗਵਾਇਆ ਤਾਂ ਉਸ ਨੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਦੱਸਿਆ,''ਮੈਂ ਉੱਪਰ ਨਹੀਂ ਜਾਵਾਂਗਾ। ਮੰਮੀ-ਪਾਪਾ ਅਤੇ ਭੈਣ ਲਟਕੇ ਹਨ, ਮੈਨੂੰ ਡਰ ਲੱਗ ਰਿਹਾ ਹੈ।'' ਇਸ ਤੋਂ ਬਾਅਦ ਲੋਕਾਂ ਨੂੰ ਘਟਨਾ ਦੀ ਜਾਣਕਾਰੀ ਹੋਈ।

ਇਹ ਵੀ ਪੜ੍ਹੋ : ਅਗਨੀਵੀਰ ਭਰਤੀ ਲਈ 3 ਦਿਨਾਂ ਅੰਦਰ 10 ਹਜ਼ਾਰ ਕੁੜੀਆਂ ਨੇ ਕਰਵਾਇਆ ਰਜਿਸਟਰੇਸ਼ਨ

ਘਟਨਾ ਦੀ ਜਾਣਕਾਰੀ ਮਿਲਣ 'ਤੇ ਸੋਨੂੰ ਦੇ ਜੀਜਾ ਵਿਜੇ ਕਸ਼ਯਪ ਅਤੇ ਹੋਰ ਲੋਕ ਘਰ ਪਹੁੰਚੇ। ਦੇਖਿਆ ਤਾਂ ਤਿੰਨਾਂ ਦੀਆਂ ਲਾਸ਼ਾਂ ਫਾਹੇ ਨਾਲ ਲਟਕੀਆਂ ਹੋਈਆਂ ਹਨ। ਪੁਲਸ ਨੇ ਲਾਸ਼ਾਂ ਫਾਹੇ ਤੋਂ ਉਤਾਰੀਆਂ। ਪੁਲਸ ਨੇੜੇ-ਤੇੜੇ ਦੇ ਲੋਕਾਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਸੋਨੂੰ ਦੇ ਪਿਤਾ ਦਾ ਟਰਾਂਸਪੋਰਟ ਨਗਰ 'ਚ ਟਰੱਕਾਂ ਦੀ ਬਾਡੀ ਮੇਕਿੰਗ ਦਾ ਕੰਮ ਹੈ। ਸੋਨੂੰ ਸ਼ਰਮਾ ਇਸ ਸਮੇਂ ਬੇਰੁਜ਼ਗਾਰ ਸੀ। ਇੰਸਪੈਕਟਰ ਸਿਕੰਦਰਾ ਆਨੰਦ ਕੁਮਾਰ ਸ਼ਾਹੀ ਦਾ ਕਹਿਣਾ ਹੈ ਕਿ ਹਾਲੇ ਤੱਕ ਖ਼ੁਦਕੁਸ਼ੀ ਕਰਨ ਦਾ ਕਾਰਨ ਸਪੱਸ਼ਟ ਨਹੀਂ ਹੋਇਆ ਹੈ। ਕਾਰਨ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕਾਂ ਨੇ ਦੱਸਿਆ ਕਿ ਸੋਨੂੰ ਕੋਈ ਕੰਮ ਨਹੀਂ ਕਰਦਾ ਸੀ। ਪਰਿਵਾਰ ਦਾ ਖਰਚ ਚਲਾਉਣ 'ਚ ਪਰੇਸ਼ਾਨੀ ਹੁੰਦੀ ਸੀ। ਇਸ ਨੂੰ ਲੈ ਕੇ ਪਤੀ-ਪਤਨੀ ਵਿਚਾਲੇ ਵਿਵਾਦ ਹੁੰਦਾ ਰਹਿੰਦਾ ਸੀ। ਮੰਨਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਵੀ ਦੋਹਾਂ ਵਿਚਾਲੇ ਕੋਈ ਵਿਵਾਦ ਹੋਇਆ ਹੋਵੇਗਾ। ਇਸ ਤੋਂ ਬਾਅਦ ਹੀ ਇਹ ਕਦਮ ਉਠਾਇਆ ਗਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News