ਵਿਧਾਇਕਾਂ ਦੀ ਗ੍ਰਿਫਤਾਰੀ: ''ਆਪ'' ਵਰਕਰਾਂ ਨੇ ਕੀਤਾ ਰਾਜਨਾਥ ਦੇ ਘਰ ਦੇ ਬਾਹਰ ਪ੍ਰਦਰਸ਼ਨ

02/22/2018 2:01:08 PM

ਨਵੀਂ ਦਿੱਲੀ— 'ਆਪ' ਵਿਧਾਇਕ ਅਮਾਨਤੁੱਲਾਹ ਖਾਨ ਅਤੇ ਪ੍ਰਕਾਸ਼ ਜਾਰਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਵੀਰਵਾਰ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ। 'ਆਪ' ਨੇਤਾ ਅਲਕਾ ਲਾਂਬਾ ਦਾ ਕਹਿਣਾ ਸੀ ਕਿ ਬਿਨਾਂ ਸਬੂਤਾਂ ਦੇ ਨੇਤਾਵਾਂ ਨੂੰ ਜੇਲ ਭੇਜਿਆ ਗਿਆ ਹੈ। ਅਲਕਾ ਲਾਂਬਾ ਨੇ ਕਿਹਾ ਕਿ ਗ੍ਰਹਿ ਮੰਤਰੀ ਪੱਖਪਾਤ ਦੇ ਆਧਾਰ 'ਤੇ ਕੰਮ ਕਰ ਰਹੇ ਹਨ, ਨੀਰਵ ਮੋਦੀ ਵਰਗੇ ਵਿਅਕਤੀ 'ਤੇ ਵੀ ਐੱਫ.ਆਈ.ਆਰ. ਹੋਈ ਹੈ ਪਰ ਉਨ੍ਹਾਂ 'ਤੇ ਕੁਝ ਨਹੀਂ ਕਰ ਪਾ ਰਹੇ ਹਨ ਤਾਂ 'ਆਪ' ਵਿਧਾਇਕਾਂ 'ਤੇ ਇਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਹਨ।PunjabKesari
ਤਿਹਾੜ ਜੇਲ 'ਚ ਹਨ ਦੋਵੇਂ ਵਿਧਾਇਕ
ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ 'ਤੇ ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਸੋਮਵਾਰ ਦੀ ਰਾਤ ਕਥਿਤ ਤੌਰ 'ਤੇ ਹੋਈ ਕੁੱਟਮਾਰ ਦੇ ਮਾਮਲੇ 'ਚ ਕੋਰਟ ਨੇ ਆਮ ਆਦਮੀ ਪਾਰਟੀ ਦੇ ਦੋਹਾਂ ਦੋਸ਼ੀ ਵਿਧਾਇਕਾਂ ਨੂੰ ਵੀਰਵਾਰ ਤੱਕ ਲਈ ਤਿਹਾੜ ਜੇਲ ਭੇਜ ਦਿੱਤਾ ਹੈ। ਹਾਲਾਂਕਿ ਕੋਰਟ ਨੇ ਪੁਲਸ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ, ਜਿਸ 'ਚ ਉਸ ਨੇ ਦੋਹਾਂ ਵਿਧਾਇਕਾਂ ਨੂੰ ਹਿਰਾਸਤ 'ਚ ਲੈਣ ਦੀ ਮੰਗ ਕੀਤੀ ਸੀ।


Related News