ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
Monday, Dec 24, 2018 - 12:52 PM (IST)

ਜੰਮੂ— ਪਾਕਿਸਤਾਨ ਨੇ ਜੰਗਬੰਦੀ ਦੀ ਇਕ ਵਾਰ ਫਿਰ ਤੋਂ ਉਲੰਘਣ ਕਰਦੇ ਹੋਏ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ 'ਚ ਕੰਟਰੋਲ ਰੇਖਾ 'ਤੇ ਭਾਰਤ ਦੀ ਮੁਹਰੀ ਚੌਕੀਆਂ ਅਤੇ ਪਿੰਡਾਂ 'ਤੇ ਗੋਲੀਬਾਰੀ ਕੀਤੀ ਅਤੇ ਗੋਲੇ ਦਾਗੇ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਵਲੋਂ ਸਵੇਰੇ ਲਗਭਗ ਸਾਢੇ ਨੌ ਵਜੇ ਮੌਸ਼ੇਰਾ ਸੈਕਟਰ ਦੇ ਕੈਰੀ, ਲਾਮ, ਪੁਖਰਨੀ ਅਤੇ ਪੀਰ ਵਡਾਸੇਰ ਖੇਤਰਾਂ 'ਚ ਗੋਲੀਬਾਰੀ ਸ਼ੁਰੂ ਹੋਈ। ਕੰਟਰੋਲ ਰੇਖਾ 'ਤੇ ਤਾਇਨਾਤ ਭਾਰਤੀ ਸੈਨਿਕਾਂ ਨੇ ਵੀ ਤੁਰੰਤ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। ਆਖਰੀ ਖਬਰ ਮਿਲਣ ਤਕ ਦੋਹਾਂ ਪੱਖਾਂ ਵਲੋਂ ਗੋਲੀਬਾਰੀ ਜਾਰੀ ਸੀ। ਅਧਿਕਾਰੀਆਂ ਨੇ ਕਿਹਾ ਕਿ ਇਸ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਇਸ ਗੋਲੀਬਾਰੀ ਕਰਕੇ ਜ਼ਿਲਾ ਪ੍ਰਸ਼ਾਸਨ ਨੇ ਪੰਜ ਕਿਲੋਮੀਟਰ ਦੇ ਦਾਇਰੇ 'ਚ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਨੂੰ ਵੀ ਬੰਦ ਕਰ ਦਿੱਤਾ ਹੈ।