ਅਦਾਕਾਰਾ ਦਿਵਿਆ ਵਾਣੀ ਕਾਂਗਰਸ ’ਚ ਹੋਈ ਸ਼ਾਮਲ

Thursday, Nov 23, 2023 - 12:24 PM (IST)

ਅਦਾਕਾਰਾ ਦਿਵਿਆ ਵਾਣੀ ਕਾਂਗਰਸ ’ਚ ਹੋਈ ਸ਼ਾਮਲ

ਹੈਦਰਾਬਾਦ - ਤੇਲਗੂ ਫ਼ਿਲਮ ਅਦਾਕਾਰਾ ਦਿਵਿਆ ਵਾਣੀ ਬੁੱਧਵਾਰ ਨੂੰ ਹੈਦਰਾਬਾਦ ਦੇ ਗਾਂਧੀ ਭਵਨ ’ਚ ਕਾਂਗਰਸ ਇੰਚਾਰਜ ਮਾਨਿਕ ਰਾਓ ਠਾਕਰੇ ਦੀ ਮੌਜੂਦਗੀ ’ਚ ਕਾਂਗਰਸ ’ਚ ਸ਼ਾਮਲ ਹੋ ਗਈ। ਉਹ 2019 ਵਿਚ ਤੇਲਗੂ ਦੇਸ਼ਮ ਪਾਰਟੀ (ਟੀ. ਡੀ. ਪੀ.) ਵਿਚ ਸ਼ਾਮਲ ਹੋਈ ਸੀ ਅਤੇ 2022 ਵਿਚ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਤ੍ਰਿਸ਼ਾ ਬਾਰੇ ਮੰਸੂਰ ਅਲੀ ਦੀ ਵਿਵਾਦਿਤ ਟਿੱਪਣੀ ’ਤੇ ਭਖਿਆ ਵਿਵਾਦ, ਚਿਰੰਜੀਵੀ ਨੇ ਸੁਣਾਈਆਂ ਖ਼ਰੀਆਂ-ਖ਼ਰੀਆਂ

ਰਾਓ ਠਾਕਰੇ ਨੇ ਕਾਂਗਰਸ ਦਾ ਦੁਪੱਟਾ ਪਹਿਨਾਕੇ ਦਿਵਿਆ ਵਾਣੀ ਦਾ ਪਾਰਟੀ ’ਚ ਸਵਾਗਤ ਕੀਤਾ। ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਹਨ, ਕਾਂਗਰਸ ਵਿਚ ਸ਼ਾਮਲ ਹੋਣ ਦਾ ਉਤਸ਼ਾਹ ਵਧਦਾ ਜਾ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ : ਸੰਨੀ ਦਿਓਲ ਨੇ ਪ੍ਰਸਿੱਧ ਨਿਰਦੇਸ਼ਕਾਂ ਅਨਿਲ ਸ਼ਰਮਾ ਤੇ ਰਾਜਕੁਮਾਰ ਸੰਤੋਸ਼ੀ ਨਾਲ ਆਪਣੇ ਸਿਨੇਮਾ ਸਫ਼ਰ ਬਾਰੇ ਕੀਤੀ ਗੱਲਬਾਤ

ਜ਼ਿਕਰਯੋਗ ਹੈ ਕਿ ਵਿਜੇਸ਼ਾਂਤੀ ਵਰਗੇ ਸੀਨੀਅਰ ਨੇਤਾ ਹਾਲ ਹੀ ’ਚ ਕਾਂਗਰਸ ’ਚ ਸ਼ਾਮਲ ਹੋਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News