2 ਦਿਨਾਂ ਦੀ ਸ਼ਾਂਤੀ ਤੋਂ ਬਾਅਦ ਐੱਲ.ਓ.ਸੀ. 'ਤੇ ਪਾਕਿ ਨੇ ਕੀਤੀ ਗੋਲੀਬਾਰੀ

Friday, Mar 08, 2019 - 07:38 PM (IST)

2 ਦਿਨਾਂ ਦੀ ਸ਼ਾਂਤੀ ਤੋਂ ਬਾਅਦ ਐੱਲ.ਓ.ਸੀ. 'ਤੇ ਪਾਕਿ ਨੇ ਕੀਤੀ ਗੋਲੀਬਾਰੀ

ਪੁੰਛ— ਕੰਟਰੋਲ ਲਾਈਨ 'ਤੇ 2 ਦਿਨਾਂ ਦੀ ਸ਼ਾਂਤੀ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਇਕ ਵਾਰ ਫਿਰ ਤੋਂ ਗੋਲੀਬਾਰੀ ਹੋਈ। ਪਾਕਿਸਤਾਨ ਵਲੋਂ ਕੀਤੀ ਜ਼ੋਰਦਾਰ ਗੋਲੀਬਾਰੀ ਨਾਲ ਪਿੰਡ ਵਾਲਿਆਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸ਼ਾਮ ਲਗਭਗ 5 ਵਜਕੇ 20 ਮਿੰਟ 'ਤੇ ਪੁੰਛ ਜ਼ਿਲਾ ਦਫਤਰ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਕਿਰਨੀ ਸੈਕਟਰ 'ਚ ਪਾਕਿਸਤਾਨੀ ਫੌਜ ਵਲੋਂ ਬਿਨਾ ਉਕਸਾਵੇ ਦੇ ਗੋਲੀਬਾਰੀ ਕੀਤੀ ਗਈ।

ਜਾਣਕਾਰੀ ਅਨੁਸਾਰ ਪਹਿਲਾਂ ਹਥਿਆਰਾਂ ਨਾਲ ਭਾਰਤੀ ਫੌਜ ਦੀਆਂ ਅਗਲੀਆਂ ਚੌਂਕੀਆਂ ਨੂੰ ਨਿਸ਼ਾਨਾ ਬਣਾਇਆ ਜਿਸ ਦੇ ਥੋੜੀ ਦੇਰ ਬਾਅਦ ਹੀ ਪਾਕਿਸਤਾਨੀ ਫੌਜ ਨੇ ਰਿਹਾਇਸ਼ੀ ਖੇਤਰਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਭਾਰਤੀ ਫੌਜ ਵੀ ਪਾਕਿ ਗੋਲਬਾਰੀ ਦਾ ਮੂੰਹ ਤੋੜ ਜਵਾਬ ਦੇ ਰਹੀ ਹੈ।


author

Hardeep kumar

Content Editor

Related News