ਪਤਨੀ ਦਾ ਕਤਲ ਕਰਨ ਤੋਂ ਬਾਅਦ ਮਾਂ ਅਤੇ ਭਰਜਾਈ ''ਤੇ ਵੀ ਕੀਤਾ ਜਾਨਲੇਵਾ ਹਮਲਾ

Wednesday, Jun 13, 2018 - 05:58 PM (IST)

ਪਤਨੀ ਦਾ ਕਤਲ ਕਰਨ ਤੋਂ ਬਾਅਦ ਮਾਂ ਅਤੇ ਭਰਜਾਈ ''ਤੇ ਵੀ ਕੀਤਾ ਜਾਨਲੇਵਾ ਹਮਲਾ

ਬਲਰਾਮਪੁਰ— ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਜਿਲੇ 'ਚ ਇਕ ਬੇਹੱਦ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਪਤੀ ਨੇ ਆਪਣੀ ਪਤਨੀ ਦੀ ਤੇਜ਼ਧਾਰ ਹਥਿਆਰ ਨਾਲ ਗਲਾ ਵੱਡ ਕੇ ਹੱਤਿਆ ਕਰ ਦਿੱਤੀ। ਇੰਨਾ ਹੀ ਨਹੀਂ ਇਸ ਨੇ ਆਪਣੀ ਮਾਂ ਅਤੇ ਛੋਟੇ ਭਰਾ ਦੀ ਪਤਨੀ 'ਤੇ ਵੀ ਜਾਨਲੇਵਾ ਹਮਲਾ ਕੀਤਾ। ਜਿਸ ਤੋਂ ਬਾਅਦ ਇਲਾਕੇ 'ਚ ਹੜਕੰਪ ਮਚ ਗਿਆ। ਫਿਲਹਾਲ ਪੁਲਸ ਨੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ।

PunjabKesari
ਜਾਣਕਾਰੀ ਮੁਤਾਬਕ ਮਾਮਲਾ ਤੁਲਸੀਪੁਰ ਥਾਣਾ ਖੇਤਰ ਦੇ ਸੂਰਤਸਿੰਘ ਡੀਹ ਪਿੰਡ ਦਾ ਹੈ। ਇੱਥੋ ਦਾ ਰਹਿਣ ਵਾਲਾ ਗੁਰੂ ਪ੍ਰਸਾਦ ਮੰਗਲਵਾਰ ਸ਼ਾਮ ਨੂੰ ਆਪਣੀ ਪਤਨੀ ਨਨਕਾ ਦੇਵੀ ਦੇ ਨਾਲ ਪਿੰਡ ਦੇ ਬਾਹਰ ਖੇਤ 'ਚ ਘਾਹ ਵੱਡਣ ਗਿਆ ਸੀ। ਇੱਥੇ ਉਸ ਨੇ ਆਪਣੀ ਪਤਨੀ ਦੀ ਤੇਜ਼ਧਾਰ ਹਥਿਆਰ ਨਾਲ ਗਲਾ ਵੱਡ ਕੇ ਕਤਲ ਕਰ ਦਿੱਤਾ। ਜਿਸ ਦੇ ਚਲਦੇ ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਇਸ ਤੋਂ ਬਾਅਦ ਵੀ ਖੂਨ ਨਾਲ ਲਥਪਥ ਹੈਵਾਨ ਦਾ ਮਨ ਨਹੀਂ ਭਰਿਆ ਤਾਂ ਉਸ ਨੇ ਮਾਂ ਅਤੇ ਛੋਟੇ ਭਰਾ ਦੀ ਪਤਨੀ 'ਤੇ ਹਮਲਾ ਬੋਲ ਦਿੱਤਾ,ਜਿਸ ਨਾਲ ਦੋਵੇਂ ਹੀ ਜਖਮੀ ਹੋ ਗਈਆਂ।
ਇਸ ਮਾਮਲੇ 'ਚ ਆਰੋਪੀ ਗੁਰੂ ਪ੍ਰਸਾਦ ਦੀ ਮਾਂ ਨੇ ਦੱਸਿਆ ਹੈ ਕਿ ਉਹ ਕਈ ਮਹੀਨੇ ਤੋਂ ਮਾਨਸਿਕ ਰੂਪ ਨਾਲ ਪ੍ਰੇਸ਼ਾਨ ਰਹਿੰਦਾ ਸੀ। ਉਸ ਦਾ ਇਲਾਜ ਵੀ ਚੱਲ ਰਿਹਾ ਹੈ। ਲਗਭਗ 8 ਮਹੀਨੇ ਪਹਿਲਾਂ ਵੀ ਉਸ ਨੇ ਆਪਣੇ ਭਰਾ ਕੱਲੂ 'ਤੇ ਜਾਨਲੇਵਾ ਹਮਲਾ ਕੀਤਾ ਸੀ। ਇਸ 'ਚ ਕੱਲੂ ਨੂੰ ਗੰਭੀਰ ਸੱਟਾਂ ਲੱਗੀਆਂ ਸੀ।


Related News