ਪੱਛਮੀ ਬੰਗਾਲ ’ਚ ਹਾਰ ’ਤੇ ਕਾਂਗਰਸ ’ਚ ਮੰਥਣ ਸ਼ੁਰੂ

Sunday, Jun 20, 2021 - 03:26 AM (IST)

ਨਵੀਂ ਦਿੱਲੀ - ਪੱਛਮੀ ਬੰਗਾਲ ਵਿਧਾਨ ਸਭਾ ਦੀਆਂ ਚੋਣਾਂ ’ਚ ਹੋਈ ਭਾਰੀ ਹਾਰ ਨੂੰ ਲੈ ਕੇ ਕਾਂਗਰਸ ’ਚ ਮੰਥਣ ਸ਼ੁਰੂ ਹੋ ਗਿਆ ਹੈ। ਅਜੇ ਇਹ ਪ੍ਰਕਿਰਿਆ ਸੂਬਾਈ ਇਕਾਈ ਵਲੋਂ ਸ਼ੁਰੂ ਕੀਤੀ ਗਈ ਹੈ। ਇਕ-ਦੋ ਦੌਰ ਦੀ ਗੱਲਬਾਤ ਹੋਣ ਪਿੱਛੋਂ ਸੂਬਾਈ ਇਕਾਈ ਆਪਣੀ ਰਿਪੋਰਟ ਕੇਂਦਰੀ ਕਮੇਟੀ ਨੂੰ ਭੇਜੇਗੀ ਜਿਸ ’ਤੇ ਚਰਚਾ ਹੋਵੇਗੀ।

ਇਹ ਵੀ ਪੜ੍ਹੋ- ਗਾਂਜੇ ਨੂੰ ਲੈ ਕੇ ਵਿਗਿਆਨੀਆਂ ਦਾ ਨਵਾਂ ਦਾਅਵਾ, ਦਿਮਾਗ ਦੀਆਂ ਇਨ੍ਹਾਂ ਬੀਮਾਰੀਆਂ ਦਾ ਹੋਵੇਗਾ ਇਲਾਜ

ਪੱਛਮੀ ਬੰਗਾਲ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ’ਚ ਪਾਰਟੀ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਸ਼ਨੀਵਾਰ ਸੂਬਾਈ ਦਫ਼ਤਰ ਵਿਖੇ ਬੈਠਕ ਕੀਤੀ। ਬੈਠਕ ਵਿਚ ਪਾਰਟੀ ਦੇ ਸੀਨੀਅਰ ਅਹੁਦੇਦਾਰ ਸ਼ਾਮਲ ਹੋਏ। ਵੱਖ-ਵੱਖ ਕਮੇਟੀਆਂ ਦੇ ਮੁਖੀ ਅਤੇ ਜ਼ਿਲ੍ਹਾ ਪ੍ਰਧਾਨ ਵੀ ਪੁੱਜੇ। ਦੱਸਿਆ ਜਾਂਦਾ ਹੈ ਕਿ ਇਸ ਬੈਠਕ ’ਚ ਸਾਬਕਾ ਵਿਧਾਇਕਾਂ ਨੂੰ ਵੀ ਸੱਦਿਆ ਗਿਆ ਸੀ। ਬੈਠਕ ਵਿਚ ਕੁਝ ਉਹ ਨੇਤਾ ਵੀ ਸ਼ਾਮਲ ਹੋਏ ਜਿਨ੍ਹਾਂ ਨੂੰ ਚੋਣ ਲੜਣ ਲਈ ਟਿਕਟ ਦਿੱਤੀ ਗਈ ਸੀ ਪਰ ਉਹ ਹਾਰ ਗਏ। ਚੋਣਾਂ ’ਚ ਹਾਰ ਦੇ ਕਾਰਨ ਜਾਨਣ ਦੀ ਕੋਸ਼ਿਸ਼ ਕੀਤੀ ਗਈ। ਦੱਸਿਆ ਜਾਂਦਾ ਹੈ ਕਿ ਖੱਬੇ ਪੱਖੀ ਮੋਰਚੇ ਦੇ ਨਾਲ ਗੱਠਜੋੜ ਨੂੰ ਲੈ ਕੇ ਵੀ ਇਸ ਬੈਠਕ ਵਿਚ ਚਰਚਾ ਹੋਈ। ਸੂਤਰ ਦੱਸਦੇ ਹਨ ਕਿ ਪਾਰਟੀ ਦਾ ਇਕ ਧੜਾ ਖੱਬੇ ਪੱਖੀ ਮੋਰਚੇ ਨਾਲ ਪਹਿਲਾਂ ਵੀ ਗੱਠਜੋੜ ਦੇ ਹੱਕ ’ਚ ਨਹੀਂ ਸੀ ਅਤੇ ਭਵਿੱਖ ਵਿਚ ਵੀ ਉਹ ਇਸ ਦੇ ਹੱਕ ’ਚ ਨਹੀਂ ਹੈ ਪਰ ਜਿਹੜਾ ਧੜਾ ਇਸ ਗੱਠਜੋੜ ਦੇ ਹੱਕ ’ਚ ਰਿਹਾ, ਉਹ ਵੀ ਹੁਣ ਇਸ ਦੇ ਵਿਰੁੱਧ ਜਾਂਦਾ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ- ਉੱਤਰੀ ਕੋਰੀਆ 'ਚ ਭੁੱਖਮਰੀ ਵਰਗੇ ਹਾਲਾਤ, 7 ਹਜ਼ਾਰ 'ਚ ਮਿਲ ਰਿਹੈ ਕਾਫੀ ਦਾ ਪੈਕੇਟ

ਅਸਲ ’ਚ ਇਸ ਵਾਰ ਵਿਧਾਨ ਸਭਾ ਦੀਆਂ ਚੋਣਾਂ ’ਚ ਕਾਂਗਰਸ ਅਤੇ ਖੱਬੇ ਪੱਖੀ ਗੱਠਜੋੜ ਇਕ ਵੀ ਸੀਟ ਨਹੀਂ ਜਿੱਤ ਸਕਿਆ। ਇਥੋਂ ਤੱਕ ਕਿ ਜਿਹੜੇ ਇਲਾਕੇ ਇਨ੍ਹਾਂ ਪਾਰਟੀਆਂ ਦੇ ਗੜ੍ਹ ਮੰਨੇ ਜਾਂਦੇ ਸਨ, ਉਥੋਂ ਵੀ ਕੋਈ ਸੀਟ ਨਹੀਂ ਮਿਲੀ। 35 ਸਾਲ ਤੱਕ ਬੰਗਾਲ ਦੀ ਸੱਤਾ ’ਤੇ ਰਾਜ ਕਰ ਚੁੱਕੇ ਖੱਬੇ ਪੱਖੀ ਮੋਰਚੇ ਦਾ ਇਕ ਵੀ ਮੈਂਬਰ ਇਸ ਵਾਰ ਵਿਧਾਨ ਸਭਾ ’ਚ ਨਹੀਂ ਹੈ।

ਇਹ ਵੀ ਪੜ੍ਹੋ- ਯੂ.ਪੀ. ਦੀ ਧੀ ਮਨਸਵੀ ਨੂੰ US 'ਚ ਮਿਲਿਆ 'ਪ੍ਰੈਜ਼ੀਡੈਂਟ ਐਜੂਕੇਸ਼ਨ ਐਵਾਰਡ'

ਇਹੀ ਹਾਲ ਕਾਂਗਰਸ ਦਾ ਹੋਇਆ ਹੈ ਜੋ ਸੱਤਾ ਤੋਂ ਲਾਂਭੇ ਹੋਣ ਪਿੱਛੋਂ ਵਿਰੋਧੀ ਧਿਰ ਦੀ ਪ੍ਰਮੁੱਖ ਪਾਰਟੀ ਰਹੀ ਪਰ ਹੁਣ ਵਿਧਾਨ ਸਭਾ ’ਚ ਕਾਂਗਰਸ ਦਾ ਇਕ ਵੀ ਮੈਂਬਰ ਨਹੀਂ। ਸੂਤਰ ਦੱਸਦੇ ਹਨ ਕਿ ਕੁਝ ਆਗੂਆਂ ਨੇ ਕਾਂਗਰਸ-ਖੱਬੇ ਪੱਖੀ ਮੋਰਚੇ ਦੇ ਅੱਬਾਸ ਸਿਦੀਕੀ ਦੇ ਇੰਡੀਅਨ ਸੈਕੂਲਰ ਫਰੰਟ ਨਾਲ ਗੱਠਜੋੜ ਨੂੰ ਵੀ ਇਸ ਬੁਰੀ ਹਾਰ ਦਾ ਕਾਰਨ ਦੱਸਿਆ ਹੈ। ਭਾਜਪਾ ਦੇ ਹਮਲਾਵਰ ਪ੍ਰਚਾਰ ਅਤੇ ਵੋਟਾਂ ਦੇ ਧਰੁਵੀਕਰਨ ਨੇ ਚੋਣਾਂ ਦੇ ਸਾਰੇ ਸਮੀਕਰਣ ਬਦਲ ਦਿੱਤੇ। ਉੱਪਰੋਂ ਕਾਂਗਰਸ-ਖੱਬੇ ਪੱਖੀ ਮੋਰਚਾ ਨੇ ਪ੍ਰਚਾਰ ਵਿਚ ਜ਼ੋਰ ਹੀ ਨਹੀਂ ਲਾਇਆ। ਇਸ ਦਾ ਸਿੱਟਾ ਇਹ ਰਿਹਾ ਕਿ ਸੂਬੇ ਦੀ ਮੁਸਲਿਮ ਵੋਟ ਤ੍ਰਿਣਮੂਲ ਕਾਂਗਰਸ ਵੱਲ ਚਲੀ ਗਈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News