ਪੰਜਾਬ ਹਰਿਆਣੇ ਦੇ ਬਾਰਡਰਾਂ ਮਗਰੋਂ ਹੁਣ ਕਿਸਾਨਾਂ ਨੇ ਹਿਮਾਚਲ ਦੇ ਬਾਰਡਰਾਂ 'ਤੇ ਬੈਠਣਾ ਕੀਤਾ ਸ਼ੁਰੂ

02/15/2024 6:36:38 PM

ਨੈਸ਼ਨਲ ਡੈਸਕ - ਕੀਰਤਪੁਰ ਸਾਹਿਬ ਬਿਲਾਸਪੁਰ ਕੁੱਲੂ ਮਨਾਲੀ ਹਾਈਵੇ 'ਤੇ ਨਵੇਂ ਬਣੇ ਟੋਲ ਪਲਾਜ਼ਾ 'ਤੇ ਕਿਸਾਨ ਬੈਠ ਗਏ ਹਨ। ਇਹ ਨੈਸ਼ਨਲ ਹਾਈਵੇ ਦਾ ਸਭ ਤੋਂ ਮਹਿੰਗਾ ਟੋਲ ਪਲਾਜਾ ਹੈ। ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰੱਜ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕਿਸਾਨਾਂ ਨੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ। ਕਿਸਾਨਾਂ ਵੱਲੋਂ ਸਰਕਾਰ ਖ਼ਿਲਾਫ਼ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। 

ਇਹ ਵੀ ਪੜ੍ਹੋ- ਸ਼ੰਭੂ ਬਾਰਡਰ 'ਤੇ ਡਟੀਆਂ ਕਿਸਾਨ ਬੀਬੀਆਂ, ਕਿਹਾ- ਦੇਗਾਂ-ਤੇਗਾਂ ਦੇ ਵਾਰਿਸ ਹਾਂ, ਡਰਨ ਵਾਲੇ ਨਹੀਂ

ਇਸੇ ਤਹਿਤ ਅੱਜ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ 'ਤੇ 2 ਵਜੇ ਤੱਕ ਟੋਲ ਪਲਾਜੇ ਬੰਦ ਕੀਤੇ ਗਏ ਹਨ। ਇਸ ਦੌਰਾਨ ਕਿਸਾਨਾਂ ਨੇ 'ਰੇਲ ਰੋਕੋ ਅੰਦੋਲਨ' ਵੀ ਸ਼ੁਰੂ ਕੀਤਾ, ਜਿਸ ਦੇ ਤਹਿਤ ਸ੍ਰੀ ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਇਲਾਕੇ ਦੇ ਕਿਸਾਨਾਂ ਨੇ ਕੀਰਤਪੁਰ ਸਾਹਿਬ ਮਨਾਲੀ ਟੋਲ ਪਲਾਜੇ ਨੂੰ ਧਰਨਾ ਦੇ ਕੇ ਬੰਦ ਕਰਕੇ ਰੱਖਿਆ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਰੱਖਿਆ।

ਇਹ ਵੀ ਪੜ੍ਹੋ- ਕਿਸਾਨਾਂ ਨੇ ਲਾਇਆ ਜੁਗਾੜ; ਬਾਰਡਰ 'ਤੇ ਲਾ ਦਿੱਤਾ ਪੱਖਾ, ਪੁਲਸ ਵੱਲ ਭੇਜ ਰਹੇ ਹੰਝੂ ਗੈਸ ਦਾ ਧੂੰਆਂ

ਦੱਸ ਦਈਏ ਕਿ ਇਹ ਟੋਲ ਪਲਾਜਾ ਗਾਰ ਦਾ ਆਉਣ-ਜਾਣ 200 ਰੁਪਏ ਅਤੇ ਟਰੱਕਾਂ ਦਾ ਟੋਲ ਪਲਾਜਾ 1000 ਰੁਪਏ ਦੇ ਕਰੀਬ ਹੈ, ਜਿਨ੍ਹਾਂ ਨੂੰ ਕਿਸਾਨ ਆਗੂਆਂ ਨੇ ਸੈਂਕੜੇ ਹੀ ਵਾਹਣ ਉਥੋਂ ਫਰੀ ਟਪਵਾਏ ਹਨ। ਹਿਮਾਚਲ ਨੂੰ ਜਾਣ ਵਾਸਤੇ ਯਾਤਰੀ ਅਤੇ ਸੈਲਾਨੀ ਭਬਾ ਭਾਰ ਹੋ ਕੇ ਜਾਂਦੇ ਹਨ, ਉੱਥੇ ਹੀ ਉਨ੍ਹਾਂ ਨੂੰ ਕਿਸਾਨ ਆਗੂਆਂ ਵੱਲੋਂ ਬੰਦ ਕੀਤੇ ਹੋਏ ਟੋਲ ਪਲਾਜੇ ਨੂੰ ਲੈ ਕੇ ਇੱਕ ਵਿਸ਼ੇਸ਼ ਤੌਰ 'ਤੇ ਖੁਸ਼ੀ ਪ੍ਰਾਪਤ ਹੋਈ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


sunita

Content Editor

Related News