ਪੰਜਾਬ ਤੋਂ ਬਾਅਦ ਗੁਜਰਾਤ ’ਚ ਵੀ ਫਲਾਪ ਹੋਏ ਰਾਜਸਥਾਨ ਦੇ ਵੱਡੇ ਨੇਤਾ
Friday, Dec 09, 2022 - 11:44 AM (IST)
ਜਲੰਧਰ (ਵਿਸ਼ੇਸ਼)– ਗੁਜਰਾਤ ਤੇ ਹਿਮਾਚਲ ’ਚ ਚੋਣਾਂ ਤੋਂ ਬਾਅਦ ਤਸਵੀਰ ਸਾਫ ਹੋ ਚੁੱਕੀ ਹੈ ਤੇ ਭਾਰਤੀ ਜਨਤਾ ਪਾਰਟੀ ਗੁਜਰਾਤ ’ਚ ਸਰਕਾਰ ਬਣਾਉਣ ’ਚ ਸਫਲ ਰਹੀ ਹੈ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਕਾਂਗਰਸ ਦੀ ਝੋਲੀ ’ਚ ਗਿਆ ਹੈ। ਗੁਜਰਾਤ ਦੇ ਤਾਰ ਰਾਜਸਥਾਨ ਨਾਲ ਜੁੜੇ ਹਨ, ਜਿਸ ਤੋਂ ਬਾਅਦ ਰਾਜਸਥਾਨ ਦੀ ਸਿਆਸਤ ’ਚ ਵੀ ਹਲਚਲ ਤੇਜ਼ ਹੋ ਗਈ ਹੈ। ਅਸਲ ’ਚ ਗੁਜਰਾਤ ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੀਆਂ ਚੋਣਾਂ ਹੋਈਆਂ ਸਨ, ਜਿਥੇ ਕਾਂਗਰਸ ਦੀ ਬਹੁਤ ਮਾੜੀ ਹਾਰ ਹੋਈ ਸੀ। ਇਥੇ ਕਾਂਗਰਸ ਨੇ ਹਰੀਸ਼ ਚੌਧਰੀ ਨੂੰ ਇੰਚਾਰਜ ਬਣਾਇਆ ਸੀ ਪਰ ਉਨ੍ਹਾਂ ਦੀ ਸਾਰੀ ਰਣਨੀਤੀ ਫੇਲ ਹੋ ਗਈ। ਹਰੀਸ਼ ਚੌਧਰੀ ਰਾਜਸਥਾਨ ’ਚ ਮਾਲੀਆ ਮੰਤਾਰਾਲਾ ਦੇਖ ਰਹੇ ਸਨ। ਇਸੇ ਸੂਬੇ ਦੇ ਇਕ ਹੋਰ ਮੰਤਰੀ ਰਘੂ ਸ਼ਰਮਾ ਨੂੰ ਕਾਂਗਰਸ ਨੇ ਗੁਜਰਾਤ ਦੀ ਕਮਾਨ ਸੌਂਪੀ ਪਰ ਉਹ ਵੀ ਫਲਾਪ ਸਾਬਿਤ ਹੋਏ। ਬੇਸ਼ੱਕ ਰਘੂ ਸ਼ਰਮਾ ਨੇ ਅਸਤੀਫਾ ਦੇ ਦਿੱਤਾ ਹੈ ਪਰ ਇਨ੍ਹਾਂ ਦੋ ਚੋਣਾਂ ਨੇ ਰਾਜਸਥਾਨ ਦੇ 2 ਵੱਡੇ ਨੇਤਾਵਾਂ ਦੀ ਹਵਾ ਕੱਢ ਦਿੱਤੀ ਹੈ।
ਇਹ ਵੀ ਪੜ੍ਹੋ– ਕੇਜਰੀਵਾਲ ਦੀਆਂ ਮੌਜਾਂ ਹੀ ਮੌਜਾਂ! ਗੁਜਰਾਤ-ਹਿਮਾਚਲ ’ਚ ਕਰਾਰੀ ਹਾਰ ਦੇ ਬਾਵਜੂਦ AAP ਨੇ ਬਣਾਇਆ ਨਵਾਂ ਰਿਕਾਰਡ
ਪੰਜਾਬ ਕਾਂਗਰਸ ’ਚ ਜਦ ਹਰੀਸ਼ ਚੌਧਰੀ ਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ, ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਪਰ ਉਨ੍ਹਾਂ ਨੂੰ ਗੱਦੀ ਤੋਂ ਲਾਹ ਕੇ ਚਰਨਜੀਤ ਸਿੰਘ ਚੰਨੀ ਨੂੰ ਸੀ. ਐੱਮ. ਬਣਾ ਦਿੱਤਾ ਗਿਆ। ਹਰੀਸ਼ ਚੌਧਰੀ ਦੀ ਰਣਨੀਤੀ ਇੰਨੀ ਬੁਰੀ ਤਰ੍ਹਾਂ ਫਲਾਪ ਹੋਈ ਕਿ ਕਾਂਗਰਸ ਦੀਆਂ ਸੀਟਾਂ ਦਾ ਅੰਕੜਾ 18 ’ਤੇ ਸਿਮਟ ਗਿਆ। ਬੇਸ਼ੱਕ ਪੰਜਾਬ ’ਚ ਰਾਜਸਥਾਨ ਦੇ ਇਕ ਹੋਰ ਨੇਤਾ ਭੈਰੋਂ ਸਿੰਘ ਸ਼ੇਖਾਵਤ ਨੂੰ ਭਾਜਪਾ ਦੀ ਕਮਾਨ ਸੌਂਪੀ ਗਈ ਸੀ ਪਰ ਉਹ ਵੀ ਭਾਜਪਾ ’ਚ ਜਾਨ ਨਹੀਂ ਪਾ ਸਕੇ।
ਇਹ ਵੀ ਪੜ੍ਹੋ– ਵਿਸ਼ਵ ਬੈਂਕ ਦੀ ਡਰਾਉਣੀ ਰਿਪੋਰਟ, ਭਾਰਤ ਸਿਰ ਮੰਡਰਾ ਰਿਹੈ ਇਹ ਵੱਡਾ ਖ਼ਤਰਾ