ਪ੍ਰੀਖਿਆ ਕੇਂਦਰ ’ਤੇ ਹੰਗਾਮੇ ਤੋਂ ਬਾਅਦ ਨੀਟ-ਪੀ. ਜੀ. ’ਤੇ ਇਕ ਹੋਰ ਵਿਵਾਦ

Wednesday, Aug 07, 2024 - 12:05 AM (IST)

ਪ੍ਰੀਖਿਆ ਕੇਂਦਰ ’ਤੇ ਹੰਗਾਮੇ ਤੋਂ ਬਾਅਦ ਨੀਟ-ਪੀ. ਜੀ. ’ਤੇ ਇਕ ਹੋਰ ਵਿਵਾਦ

ਨਵੀਂ ਦਿੱਲੀ- ਨੀਟ ਪੀ. ਜੀ. ਪ੍ਰੀਖਿਆ ਦੇ ਪ੍ਰੀਖਿਆ ਕੇਂਦਰ ਸੈਂਕੜੇ ਕਿਲੋਮੀਟਰ ਦੂਰ ਦਿੱਤੇ ਜਾਣ ਨੂੰ ਲੈ ਕੇ ਉਮੀਦਵਾਰਾਂ ਦਾ ਸਖਤ ਵਿਰੋਧ ਝੱਲ ਰਹੇ ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ ਇਨ ਮੈਡੀਕਲ ਸਾਇੰਸਜ਼ (ਐੱਨ. ਬੀ. ਈ. ਐੱਮ. ਐੱਸ.) ’ਤੇ ਇਕ ਹੋਰ ਦੋਸ਼ ਲੱਗਾ ਹੈ। ਪ੍ਰੀਖਿਆਰਥੀਆਂ ਨੇ ਦਾਅਵਾ ਕੀਤਾ ਹੈ ਕਿ ਐੱਨ. ਬੀ. ਈ. ਐੱਮ. ਐੱਸ. ਦਾ ਨੀਟ ਪੀ. ਜੀ. ਨਾਲ ਜੁੜਿਆ ਇਕ ਗੁਪਤ ਪੱਤਰ ਲੀਕ ਹੋ ਗਿਆ ਹੈ।

ਆਲ ਐੱਫ. ਐੱਫ. ਜੀ. ਐਸੋਸ਼ੀਏਸ਼ਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਟਵੀਟ ਕਰ ਕੇ ਕਿਹਾ ਕਿ ਅਜਿਹਾ ਜਾਣ ਪੈਂਦਾ ਹੈ ਕਿ ਐੱਨ. ਬੀ. ਈ. ਐੱਮ. ਐੱਸ. ਦਾ ਇਕ ਗੁਪਤ ਪੱਤਰ ਜਨਤਕ ਤੌਰ ’ਤੇ ਲੀਕ ਹੋ ਗਿਆ ਹੈ, ਜਿਸ ਵਿਚ ਪ੍ਰੀਖਿਆ ਸ਼ਿਫਟ ਅਤੇ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਬਾਰੇ ਜਾਣਕਾਰੀ ਹੈ। ਜੇਕਰ ਇਕ ਗੁਪਤ ਪੱਤਰ ਲੀਕ ਹੋ ਸਕਦਾ ਹੈ ਤਾਂ ਕੀ ਇਸ ਨੀਟ ਪੀ. ਜੀ. ਪੇਪਰ ਦੀ ਸੁਰੱਖਿਆ ਬਾਰੇ ਆਸਵੰਦ ਹੋ ਸਕਦੇ ਹੋ?

ਆਲ ਐੱਫ. ਐੱਮ. ਜੀ. ਐਸੋਸੀਏਸ਼ਨ ਨੇ ਲੀਕ ਹੋਏ ਪੱਤਰ ਨੂੰ ਟਵੀਟ ਵੀ ਕੀਤਾ ਹੈ। ਪੱਤਰ ਤੇ ਕਾਨਫੀਡੈਂਸ਼ੀਅਲ ਲਿਖਿਆ ਹੋਇਆ ਹੈ। ਇਸ ਵਿਚ ਐੱਨ. ਬੀ. ਈ. ਐੱਮ. ਐੱਸ. ਨੇ ਜ਼ਿਲਾ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ 11 ਅਗਸਤ ਨੂੰ ਹੋਣ ਵਾਲੀ ਨੀਟ ਪੀ. ਜੀ. 2024 ਦੀ ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਕਿਹਾ ਹੈ ਤਾਂ ਜੋ ਇਸ ਨੂੰ ਪਾਰਦਰਸ਼ੀ ਢੰਗ ਨਾਲ ਕਰਵਾਇਆ ਜਾ ਸਕੇ।


author

Rakesh

Content Editor

Related News