ਧਿਆਨਚੰਦ ਤੋਂ ਬਾਅਦ ਜੇਕਰ ਕੋਈ ਮਹਾਨ ਹਾਕੀ ਖਿਡਾਰੀ ਸਨ ਤਾਂ ਉਹ ਬਲਬੀਰ ਸਿੰਘ ਸੀ: ਮਿਲਖਾ ਸਿੰਘ
Wednesday, May 27, 2020 - 06:11 PM (IST)
ਸਪੋਰਟਸ ਡੈਸਕ— ਭਾਰਤ ਦੇ ਮਹਾਨ ਐਥਲੀਟ ਮਿਲਖਾ ਸਿੰਘ ਨੇ ਆਪਣੇ ਦੋਸਤ ਦੇ ਦਿਹਾਂਤ ’ਤੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਧਿਆਨਚੰਦ ਤੋਂ ਬਾਅਦ ਭਾਰਤੀ ਹਾਕੀ ’ਚ ਕੋਈ ਮਹਾਨ ਖਿਡਾਰੀ ਕਹਾਉਣ ਦਾ ਹੱਕਦਾਰ ਹੈ ਤਾਂ ਉਹ ਬਲਬੀਰ ਸਿੰਘ ਸੀਨੀਅਰ ਹੀ ਸੀ। ਸਾਬਕਾ ਹਾਕੀ ਕਪਤਾਨ ਬਲਬੀਰ ਸਿੰਘ ਸੀਨੀਅਰ ਨੇ ਸੋਮਵਾਰ ਦੀ ਸਵੇਰ ਸ਼ਹਿਰ ਦੇ ਹਸਪਤਾਲ ’ਚ ਆਖਰੀ ਸਾਹ ਲਿਆ। ਬਲਬੀਰ ਸਿੰਘ ਅਤੇ ਮਿਲਖਾ ਸਿੰਘ ਆਪਣੀ ਖੇਡ ’ਚ ਦੇਸ਼ ਲਈ ਇਕੱਠੇ ਉੱਚ-ਪੱਧਰ ’ਤੇ ਖੇਡੇ ਅਤੇ ਇੱਥੋਂ ਤਕ ਕਿ 1960 ਦੇ ਦਹਾਕੇ ’ਚ ਪੰਜਾਬ ਖੇਡ ਵਿਭਾਗ ’ਚ ਵੀ ਨਾਲ ਹੀ ਕੰਮ ਕਰਦੇ ਸਨ।
ਫਲਾਇੰਗ ਸਿੱਖ ਨੇ ਕਿਹਾ ਕਿ ਮੇਰੀ ਉਨ੍ਹਾਂ ਦੇ ਨਾਲ ਕਾਫੀ ਨਜ਼ਦੀਕੀ ਸਾਂਝ ਸੀ। ਤਦ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਸਾਨੂੰ ਖੇਡ ਵਿਭਾਗ ’ਚ ਸ਼ਾਮਲ ਕੀਤਾ ਸੀ ਜਿਸ ’ਚ ਅਸੀਂ ਉਪ-ਨਿਦੇਸ਼ਕ ਦੇ ਤੌਰ ’ਤੇ ਜੁੜੇ ਸੀ। 90 ਸਾਲ ਦੇ ਮਿਲਖਾ ਸਿੰਘ ਨੇੇ ਕਿਹਾ ਕਿ ਅਸੀਂ ਤਿੰਨ ਦਹਾਕੇ ਤਕ ਵਿਭਾਗ ਨਾਲ ਜੁੜੇ ਰਹੇ ਜਿਸ ’ਚ ਅਸੀਂ ਖੇਡ ਦੀ ਟੀਮ ਅਤੇ ਨਾਲ ਹੀ ਸਰੀਰਕ ਸਿੱਖਿਆ ਟੀਮ ਲਈ ਕੰਮ ਕੀਤਾ।
ਉਨ੍ਹਾਂ ਨੇ ਕਿਹਾ ਕਿ ਅਸੀਂ ਦੋਵੇਂ ਬਹੁਤ ਚੰਗੇ ਦੋਸਤ ਸੀ। ਉਹ ਮੇਰੇ ਕਾਫ਼ੀ ਨੇੜੇ੍ਹ ਸਨ ਅਤੇ ਮੈਨੂੰ ਬਹੁਤ ਦੁੱਖ ਹੋ ਰਿਹਾ ਹੈ ਕਿ ਉਹ ਹੁਣ ਸਾਡੇ ਵਿਚਕਾਰ ਨਹੀਂ ਹਨ। ਧਿਆਨਚੰਦ ਤੋਂ ਬਾਅਦ ਜੇਕਰ ਕੋਈ ਮਹਾਨ ਹਾਕੀ ਖਿਡਾਰੀ ਸੀ ਤਾਂ ਉਹ ਬਲਬੀਰ ਸਿੰਘ ਸੀਨੀਅਰ ਸਨ।