IIT ਰੋਪੜ ਦਾ ਸਰਵੇ, ਜੋਸ਼ੀਮਠ ''ਚ ਘਰਾਂ ਵਿਚ ਆਈਆਂ ਤਰੇੜਾਂ ਮਗਰੋਂ ਕੁੱਲੂ ''ਚ ਵੀ ਹਾਲਾਤ ਖ਼ਤਰਨਾਕ

Thursday, Mar 30, 2023 - 03:30 PM (IST)

ਰੋਪੜ- ਜੋਸ਼ੀਮਠ ਘਰਾਂ ਵਿਚ ਆਈਆਂ ਦਰਾਰਾਂ ਤੋਂ ਬਾਅਦ ਅਜਿਹੇ ਹੀ ਹਾਲਾਤ ਹਿਮਾਚਲ ਵਿਚ ਨਾ ਬਣ ਜਾਣ, ਇਸ ਨੂੰ ਲੈ ਕੇ ਆਈ. ਆਈ. ਟੀ. ਰੋਪੜ ਨੇ ਉਥੇ ਸਰਵੇ ਕੀਤਾ ਹੈ। 31 ਮਾਰਚ ਤੱਤ ਆਈ. ਆਈ. ਟੀ. ਦੀ ਟੀਮ ਰਿਪੋਰਟ ਐੱਨ. ਐੱਚ. ਏ. ਆਈ. ਨੂੰ ਸੌਂਪ ਦੇਵੇਗੀ। ਦਰਅਸਲ 2017 ਤੋਂ ਹਿਮਾਚਲ 'ਚ ਸੁਰੰਗ ਅਤੇ ਹਾਈਵੇਅ ਦਾ ਕੰਮ ਵੱਡੇ ਪੱਧਰ 'ਤੇ ਚੱਲ ਰਿਹਾ ਹੈ। ਇਸ ਦੌਰਾਨ ਕੁੱਲੂ ਸ਼ਹਿਰ ਦੇ ਬਿਲਕੁਲ ਸਾਹਮਣੇ ਸਥਿਤ ਦੇਵਧਰ ਪਿੰਡ ਦੇ ਘਰਾਂ ਵਿੱਚ ਤਰੇੜਾਂ ਵੇਖੀਆਂ ਗਈਆਂ। ਫਿਰ ਦੇਵਧਰ 'ਚ ਤਰੇੜਾਂ ਆਉਣ ਕਾਰਨ 3 ਘਰ ਅਤੇ ਇਕ ਮੰਦਰ ਢਹਿ ਗਿਆ।

ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਕੁੱਲੂ-ਮਨਾਲੀ ਹਾਈਵੇਅ ਉਨ੍ਹਾਂ ਦੇ ਘਰਾਂ ਦੇ ਨੇੜੇ ਤੋਂ ਲੰਘਣ ਤੋਂ ਬਾਅਦ ਅਜਿਹਾ ਹੋਇਆ ਹੈ। ਇਸ ਤੋਂ ਬਾਅਦ ਐੱਨ. ਐੱਚ. ਏ. ਆਈ. ਨੇ ਰੋਪੜ ਆਈ. ਆਈ. ਟੀ. ਨੂੰ ਇਸ ਖੇਤਰ ਦੀ ਜਾਂਚ ਦਾ ਕੰਮ ਸੌਂਪਿਆ। ਆਈ. ਆਈ. ਟੀ. ਦੇ ਪ੍ਰੋਫ਼ੈਸਰ ਡਾ. ਰੀਤ ਕਮਲ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਡਾ. ਨਵੀਨ ਜੇਮਸ ਜੀਓ ਟੈਕਨੀਕਲ ਐਕਸਪਰਟ, ਡਾ. ਸਾਇਥਨ ਗਾਂਗੁਲੀ ਗਰਾਊਂਡ ਵਾਟਰ ਐਕਸਪਰਟ, ਡਾ. ਆਦਿਤਿਆ ਸਟ੍ਰਕਚਰ ਐਕਸਪਰਟ, ਡਾ. ਰੇਸ਼ਮੀ ਅਤੇ ਡਾ. ਰਹੀਨਾ ਕੰਮ ਕਰ ਰਹੇ ਹਨ। ਹੁਣ ਤੱਕ ਬੋਰ ਹੋਲ ਚੁੱਕੇ ਹਨ ਅਤੇ ਮਿੱਟੀ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਪੂਰੇ ਇਲਾਕੇ ਦੀ ਫੋਟੋਗ੍ਰਾਫ਼ੀ ਵੀ ਕੀਤੀ ਗਈ ਹੈ।

PunjabKesari

ਇਹ ਵੀ ਪੜ੍ਹੋ : ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਮਨਾਇਆ ਜਾ ਰਿਹਾ ਸ਼੍ਰੀ ਰਾਮ ਜਨਮ ਉਤਸਵ, CM ਮਾਨ ਸਣੇ ਪੁੱਜੀਆਂ ਇਹ ਸ਼ਖ਼ਸੀਅਤਾਂ

ਡਾ. ਰੀਤ ਕਮਲ ਨੇ ਦੱਸਿਆ ਕਿ ਕੁੱਲੂ ਵਿੱਚ ਹੁਣ ਤੱਕ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਤਰੇੜਾਂ ਕਈ ਕਾਰਨਾਂ ਕਰਕੇ ਆਈਆਂ ਹਨ। ਹਾਈਵੇਅ ਦਾ ਨਿਰਮਾਣ ਵੀ ਇਕ ਕਾਰਨ ਹੋ ਸਕਦਾ ਹੈ। ਜਦੋਂ ਵਿਕਾਸ ਹੁੰਦਾ ਹੈ ਤਾਂ ਪਹਾੜ ਕੱਟੇ ਜਾਂਦੇ ਹਨ। ਇਸ ਕਾਰਨ ਪਹਾੜਾਂ ’ਚੋਂ ਨਿਕਲਦੇ ਕੁਦਰਤੀ ਪਾਣੀ ਦੇ ਨਿਕਾਸ ਦਾ ਰਾਹ ਅੜਿੱਕਾ ਬਣਿਆ ਹੋਇਆ ਹੈ। ਪਾਣੀ ਦੇ ਨਿਕਾਸ ਦੀ ਗਤੀ ਵਧਣ ਕਾਰਨ ਇਹ ਮਿੱਟੀ ਨੂੰ ਕੱਟਦਾ ਹੈ, ਜਿਸ ਨਾਲ ਮਿੱਟੀ ਦੀ ਪਕੜ ਕਮਜ਼ੋਰ ਹੋ ਜਾਂਦੀ ਹੈ ਅਤੇ ਕਟੌਤੀ ਹੁੰਦੀ ਹੈ। ਜਦੋਂ ਪਹਾੜਾਂ ਵਿੱਚ ਤਰੇੜਾਂ ਆਉਂਦੀਆਂ ਹਨ ਤਾਂ ਘਰਾਂ ਵਿੱਚ ਹਲਚਲ ਹੁੰਦੀ ਹੈ ਅਤੇ ਤਰੇੜਾਂ ਵਿਖਾਈ ਦਿੰਦੀਆਂ ਹਨ। ਦੂਜਾ ਕਾਰਨ ਇਨ੍ਹਾਂ ਇਲਾਕਿਆਂ ਵਿੱਚ ਘਰਾਂ ਤੋਂ ਨਿਕਾਸੀ ਦੇ ਪ੍ਰਬੰਧ ਵੀ ਠੀਕ ਨਹੀਂ ਹਨ। ਤੀਜਾ ਵੱਡਾ ਕਾਰਨ ਮੌਸਮ ਵਿੱਚ ਤਬਦੀਲੀ ਹੈ। ਪਿਛਲੇ ਸਾਲਾਂ ਤੋਂ ਮੀਂਹ ਦੀ ਰਫ਼ਤਾਰ ਵਧੀ ਹੈ। ਬਹੁਤ ਤੇਜ਼ ਮੀਂਹ ਪੈਂਦਾ ਹੈ। ਇਸ ਨਾਲ ਮਿੱਟੀ ਅਤੇ ਪਹਾੜਾਂ ਦਾ ਵੀ ਨੁਕਸਾਨ ਹੁੰਦਾ ਹੈ। ਰੀਤ ਕਮਲ ਨੇ ਕਿਹਾ ਕਿ 2017 ਤੋਂ ਇਥੇ ਅਜਿਹੀਆਂ ਘਟਨਾਵਾਂ ਵਧੀਆਂ ਹਨ ਕਿਉਂਕਿ ਕੁੱਲੂ ਖੇਤਰ ਵਿੱਚ ਵਿਕਾਸ ਪ੍ਰਾਜੈਕਟ ਚੱਲ ਰਹੇ ਹਨ। ਇਸ ਦੇ ਨਾਲ ਹੀ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਦੇ ਯੋਗ ਪ੍ਰਬੰਧਾਂ ਦੀ ਘਾਟ ਵੀ ਇਸ ਲਈ ਜ਼ਿੰਮੇਵਾਰ ਹੈ। 31 ਮਾਰਚ ਤੋਂ ਪਹਿਲਾਂ ਉਨ੍ਹਾਂ ਵੱਲੋਂ ਰਿਪੋਰਟ ਸੌਂਪੀ ਜਾਵੇਗੀ। 

ਇਹ ਵੀ ਪੜ੍ਹੋ : ਜਲੰਧਰ: ਵਿਆਹ ਸਮਾਗਮ 'ਚ ਗਿਆ ਸੀ ਪਰਿਵਾਰ, ਵਾਪਸ ਆਏ ਤਾਂ ਪੁੱਤ ਨੂੰ ਇਸ ਹਾਲ ਵੇਖ ਉੱਡੇ ਹੋਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News