18 ਸਾਲ ਬਾਅਦ ਮੁਰਦਾ ਹੋਇਆ ਜ਼ਿੰਦਾ! 90 ਲੱਖ ਦੇ ਬੀਮੇ ਪਿੱਛੇ ਕਰ ''ਤੀ ਵੱਡੀ ਵਾਰਦਾਤ

Saturday, Jun 29, 2024 - 04:02 PM (IST)

18 ਸਾਲ ਬਾਅਦ ਮੁਰਦਾ ਹੋਇਆ ਜ਼ਿੰਦਾ! 90 ਲੱਖ ਦੇ ਬੀਮੇ ਪਿੱਛੇ ਕਰ ''ਤੀ ਵੱਡੀ ਵਾਰਦਾਤ

ਨਵੀਂ ਦਿੱਲੀ, ਆਪਣੀ ਹੀ ਕਾਰ ਅੰਦਰ ਬੈਠਾ ਕੇ ਵਿਅਕਤੀ ਨੇ ਇਕ ਭਿਖਾਰੀ ਨੂੰ ਜ਼ਿੰਦਾ ਸਾੜ ਦਿੱਤਾ। ਇਨ੍ਹਾਂ ਹੀ ਨਹੀਂ ਭਿਖਾਰੀ ਦੀ ਮੌਤ ਮਗਰੋਂ ਬੀਮੇ ਦੇ  60 ਲੱਖ ਰੁਪਏ ਲੈਣ ਲਈ ਖੁਦ ਨੂੰ ਮਰਿਆ ਸਾਬਤ ਕਰ ਦਿੱਤਾ। 
ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਯੂਪੀ ਦੇ ਆਗਰਾ ਤੋਂ ਸਾਹਮਣੇ ਆਇਆ ਹੈ। ਜਿਥੇ ਬੀਮੇ ਦੇ ਪੈਸੇ ਲੈਣ ਲਈ ਇੱਕ ਵਿਅਕਤੀ ਨੇ ਇੱਕ ਭਿਖਾਰੀ ਨੂੰ ਜ਼ਿੰਦਾ ਸਾੜ ਦਿੱਤਾ। ਇਹ ਘਟਨਾ 18 ਸਾਲਾਂ ਬਾਅਦ ਸਾਹਮਣੇ ਆਈ ਹੈ। ਬੀਮੇ ਦੇ ਪੈਸੇ ਲੈਣ ਲਈ ਵਿਅਕਤੀ ਨੂੰ ਆਪਣੇ ਆਪ ਨੂੰ ਮ੍ਰਿਤਕ ਐਲਾਨ ਕਰਨਾ ਪੈਂਦਾ ਹੈ। ਇਸ ਲਾਲਚ ਕਾਰਨ ਉਸ ਨੇ ਭਿਖਾਰੀ ਨੂੰ ਮਾਰਨ ਦੀ ਯੋਜਨਾ ਬਣਾਈ, ਉਸ ਦਾ ਕਤਲ ਕਰ ਦਿੱਤਾ ਅਤੇ ਬੀਮਾ ਪਾਲਿਸੀ ਦੇ ਪੈਸੇ ਵੀ ਲੈ ਲਏ।
ਇਹ ਘਟਨਾ 30 ਜੁਲਾਈ 2006 ਦੀ ਹੈ। ਸਾਜ਼ਿਸ਼ ਦੇ ਤਹਿਤ ਅਨਿਲ ਸਿੰਘ ਦੀ ਕਾਰ ਆਗਰਾ ਕਿਲੇ ਦੇ ਸਾਹਮਣੇ ਸੜਕ 'ਤੇ ਇੱਕ ਖੰਭੇ ਨਾਲ ਟਕਰਾ ਗਈ, ਕਾਰ ਨੂੰ ਅੱਗ ਲੱਗ ਗਈ ਅਤੇ ਉਸ ਵਿੱਚ ਬੈਠੇ ਵਿਅਕਤੀ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਕਾਰ ਦੇ ਨੰਬਰ ਦੇ ਆਧਾਰ 'ਤੇ ਕਾਰ ਦੇ ਮਾਲਕ ਨਾਲ ਸੰਪਰਕ ਕੀਤਾ। ਕਾਰ ਦਾ ਮਾਲਕ ਅਨਿਲ ਸਿੰਘ ਦਾ ਪਿਤਾ ਸੀ ਪਰ ਘਟਨਾ ਵੇਲੇ ਉਹ ਕਾਰ ਨਹੀਂ ਚਲਾ ਰਿਹਾ ਸੀ। ਉਸ ਨੇ ਪੁਲਸ ਨੂੰ ਦੱਸਿਆ ਕਿ ਹਾਦਸੇ ਵੇਲੇ ਉਸ ਦਾ ਲੜਕਾ ਅਨਿਲ ਕਾਰ ਚਲਾ ਰਿਹਾ ਸੀ। ਪਰ ਅਸਲ ਵਿਚ ਘਟਨਾ ਦੇ ਸਮੇਂ ਕਾਰ ਵਿਚ ਇਕ ਭਿਖਾਰੀ ਮੌਜੂਦ ਸੀ, ਜਿਸ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ।
PunjabKesari

60 ਲੱਖ ਰੁਪਏ ਲੈ ਕੇ ਚਲਾ ਗਿਆ ਅਹਿਮਦਾਬਾਦ 

ਅਨਿਲ ਸਿੰਘ ਦੀ ਸਾਜ਼ਿਸ਼ ਪੂਰੀ ਹੋ ਗਈ ਅਤੇ ਉਹ 60 ਲੱਖ ਰੁਪਏ ਬੀਮੇ ਦੇ ਨਾਲ ਅਹਿਮਦਾਬਾਦ ਵਿੱਚ ਰਹਿਣ ਲੱਗਾ। ਇਸ ਘਟਨਾ ਤੋਂ ਬਾਅਦ ਫੜੇ ਜਾਣ ਦੇ ਡਰੋਂ ਉਸ ਨੇ ਆਪਣਾ ਨਾਂ ਬਦਲ ਲਿਆ ਅਤੇ ਰਾਜਕੁਮਾਰ ਚੌਧਰੀ ਦੇ ਨਾਂ 'ਤੇ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ। ਆਪਣੀ ਪਛਾਣ ਬਣਾਉਣ ਲਈ ਉਸ ਨੇ ਜਾਅਲੀ ਆਧਾਰ ਕਾਰਡ ਵੀ ਬਣਵਾ ਲਿਆ। ਕੁਝ ਸਮੇਂ ਬਾਅਦ ਪੁਲਸ ਨੂੰ ਆਪਣੇ ਸੂਤਰਾਂ ਤੋਂ ਸੂਚਨਾ ਮਿਲੀ ਕਿ ਅਨਿਲ ਜ਼ਿੰਦਾ ਹੈ। ਜਦੋਂ ਉਨ੍ਹਾਂ ਮਾਮਲੇ ਦੀ ਜਾਂਚ ਕੀਤੀ ਤਾਂ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜਿਸ ਵਿਅਕਤੀ ਨੇ ਆਪਣੇ ਆਪ ਨੂੰ ਮ੍ਰਿਤਕ ਘੋਸ਼ਿਤ ਕੀਤਾ ਸੀ, ਉਹ ਅਹਿਮਦਾਬਾਦ ਵਿੱਚ ਚੰਗੀ ਜ਼ਿੰਦਗੀ ਜੀ ਰਿਹਾ ਸੀ। ਪੁਲਸ ਦੀ ਪੁੱਛਗਿੱਛ ਅਤੇ ਜਾਂਚ 'ਚ ਸਾਹਮਣੇ ਆਇਆ ਹੈ ਕਿ ਕਾਰ 'ਚੋਂ ਮਿਲੀ ਲਾਸ਼ ਅਨਿਲ ਦੀ ਨਹੀਂ ਸਗੋਂ ਇਕ ਭਿਖਾਰੀ ਦੀ ਸੀ। ਡੀਜੀਪੀ ਸੂਰਜ ਕੁਮਾਰ ਅਨੁਸਾਰ ਅਨਿਲ ਖ਼ਿਲਾਫ਼ ਕਤਲ ਅਤੇ ਧੋਖਾਧੜੀ ਦੇ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।PunjabKesari

ਭੋਜਨ ਲੈਣ ਦੇ ਬਹਾਨੇ ਭਿਖਾਰੀ ਨੂੰ ਬੁਲਾਇਆ

ਕਲਯੁਗ ਦੇ ਇਸ ਯੁੱਗ ਵਿੱਚ ਬੇਸ਼ੁਮਾਰ ਦੌਲਤ ਕਮਾਉਣ ਦੇ ਲਾਲਚ ਨੇ ਅਨਿਲ ਨੂੰ ਜਾਨਵਰ ਬਣਾ ਦਿੱਤਾ। ਉਸ ਨੇ ਅਤੇ ਉਸ ਦੇ ਸਾਥੀਆਂ ਨੇ ਖਾਣਾ ਖਾਣ ਦੇ ਬਹਾਨੇ ਫੁੱਟਪਾਥ 'ਤੇ ਬੈਠੇ ਭਿਖਾਰੀ ਨੂੰ ਸੱਦਿਆ। ਭਿਖਾਰੀ ਨੂੰ ਭੋਜਨ ਵੀ ਖੁਆਇਆ। ਅਨਿਲ ਨੇ ਵੀ ਆਪਣੇ ਕੱਪੜੇ ਭਿਖਾਰੀ ਨੂੰ ਦਿੱਤੇ ਅਤੇ ਅਨਿਲ ਨੇ ਖੁਦ ਕੱਪੜੇ ਬਦਲ ਲਏ। ਅਨਿਲ ਅਤੇ ਉਸ ਦੇ ਸਾਥੀਆਂ ਨੇ ਭਿਖਾਰੀ ਦੇ ਖਾਣੇ ਵਿੱਚ ਨਸ਼ੀਲਾ ਪਦਾਰਥ ਮਿਲਾ ਦਿੱਤਾ ਸੀ, ਜਿਸ ਕਾਰਨ ਉਹ ਕੁਝ ਸਮੇਂ ਵਿੱਚ ਹੀ ਬੇਹੋਸ਼ ਹੋ ਗਿਆ।
ਜਿਵੇਂ ਹੀ ਭਿਖਾਰੀ ਬੇਹੋਸ਼ ਹੋਇਆ, ਉਨ੍ਹਾਂ ਨੇ ਉਸ ਨੂੰ ਕਾਰ ਦੀ ਡਰਾਈਵਿੰਗ ਸੀਟ 'ਤੇ ਬਿਠਾ ਦਿੱਤਾ ਅਤੇ ਕਾਰ ਨੂੰ ਅੱਗ ਲਗਾ ਦਿੱਤੀ। ਪਰ ਕਿਹਾ ਜਾਂਦਾ ਹੈ ਨਾ ਕਿ ਝੂਠ ਦੇ ਪੈਰ ਲੰਬੇ ਨਹੀਂ ਹੁੰਦੇ ਅਤੇ ਪੂਰੇ ਮਾਮਲੇ 'ਚ ਵੱਡਾ ਖੁਲਾਸਾ ਹੋ ਗਿਆ। ਜਿਸ ਨੇ 18 ਸਾਲ ਬਾਅਦ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। 


author

DILSHER

Content Editor

Related News