ਸ਼ਰਧਾ ਵਾਲਕਰ ਹੱਤਿਆਕਾਂਡ : ਆਫ਼ਤਾਬ ਨੇ ਫਿਰ ਬਦਲਿਆ ਆਪਣਾ ਵਕੀਲ

03/26/2023 3:12:56 AM

ਨਵੀਂ ਦਿੱਲੀ (ਨਵੋਦਿਆ ਟਾਈਮਜ਼)- ਸ਼ਰਧਾ ਵਾਲਕਰ ਹੱਤਿਆਕਾਂਡ ’ਚ ਮੁਲਜ਼ਮ ਆਫਤਾਬ ਪੂਨਾਵਾਲਾ ਨੇ ਇਕ ਵਾਰ ਫਿਰ ਆਪਣਾ ਵਕੀਲ ਬਦਲ ਦਿੱਤਾ। ਆਫਤਾਬ ਨੇ ਹੁਣ ਅਕਸ਼ੈ ਭੰਡਾਰੀ ਨੂੰ ਆਪਣਾ ਵਕੀਲ ਨਿਯੁਕਤ ਕੀਤਾ ਹੈ। ਆਫਤਾਬ ਨੇ ਅਦਾਲਤ ਵੱਲੋਂ ਮਿਲੇ ਸਰਕਾਰੀ ਵਕੀਲ ਨੂੰ ਬਦਲ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਕਰੌਲੀ ਵਾਲੇ ਬਾਬੇ ਦਾ ਦਾਅਵਾ, 'ਸਿੱਧੂ ਮੂਸੇਵਾਲਾ ਨੂੰ ਨਹੀਂ ਮਿਲੀ ਸ਼ਾਂਤੀ'; ਪਰਿਵਾਰ ਨੂੰ ਕਹੀ ਇਹ ਗੱਲ (ਵੀਡੀਓ)

ਉਥੇ ਹੀ ਸ਼ਰਧਾ ਦੇ ਪਿਤਾ ਵੱਲੋਂ ਮਾਮਲੇ ਦੀ ਫਾਸਟ ਟ੍ਰੈਕ ਕੋਰਟ ’ਚ ਸੁਣਵਾਈ ਕਰਾਉਣ ਦੀ ਮੰਗ ਵਾਲੀ ਪਟੀਸ਼ਨ ’ਤੇ ਸਾਕੇਤ ਕੋਰਟ ਨੇ ਨੋਟਿਸ ਜਾਰੀ ਕਰ ਦਿੱਤਾ। ਸਾਕੇਤ ਕੋਰਟ ’ਚ ਮਾਮਲੇ ’ਚ ਅਗਲੀ ਸੁਣਵਾਈ 31 ਮਾਰਚ ਨੂੰ ਹੋਵੇਗੀ। ਸਾਕੇਤ ਕੋਰਟ ਮਾਮਲੇ ’ਚ ਦਿੱਲੀ ਪੁਲਸ ਵੱਲੋਂ ਦਾਖਲ ਚਾਰਜਸ਼ੀਟ ’ਤੇ ਨੋਟਿਸ ਲੈ ਕੇ ਸੁਣਵਾਈ ਕਰ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News